BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਚੰਦੜ੍ਹ ਗੋਤ ਜਠੇਰਿਆ ਦਾ ਸਰਾਧ ਜੋੜ ਮੇਲਾ 18 ਨੂੰ

ਪੋਸਟਰ ਜਾਰੀ ਕਰਦੇ ਹੋਏ ਪ੍ਰਬੰਧਕ ਕਮੇਟੀ ਮੈਂਬਰ
ਦੁਸਾਂਝ ਕਲਾਂ 8 ਸਤੰਬਰ (ਸੁਰਿੰਦਰ ਪਾਲ ਕੁੱਕੂ)- ਚੰਦੜ੍ਹ ਗੋਤ ਜਠੇਰੇ ਸਭਾ ਪੱਦੀ ਜਗੀਰ ਵਲੋਂ ਸਮੂਹ ਚੰਦੜ੍ਹ ਪਰਿਵਾਰ ਦੇ ਸਹਿਯੋਗ ਨਾਲ ਸਲਾਨਾ ਸਰਾਧ ਜੋੜ ਮੇਲਾ 18 ਸਤੰਬਰ ਨੂੰ ਜਠੇਰਿਆਂ ਦੇ ਸਥਾਨ ਤੇ ਪਿੰਡ ਪੱਦੀ ਜਗੀਰ ਵਿਖੇ ਕਰਵਾਇਆ ਜਾ ਰਿਹਾ ਹੈ। ਜਿਸ ਸੰਬੰਧ ਵਿੱਚ ਸਭਾ ਦੇ ਪ੍ਰਧਾਨ ਦੇਵ ਰਾਮ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਜਿਸ ਵਿੱਚ ਸਮਾਗਮ ਨੂੰ ਸਫਲ ਬਣਾਉਣ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਪ੍ਰਧਾਨ ਦੇਵ ਰਾਮ ਕਮਾਲਪੁਰ, ਸਕੱਤਰ ਕੇਵਲ ਰਾਮ ਚੰਦੜ੍ਹ, ਖਜਾਨਚੀ ਮਨੋਹਰ ਲਾਲ, ਮਹਿੰਦਰ ਪੰਚ, ਕੁੱਕੂ ਦੁਸਾਂਝ, ਸਹਾਇਕ ਸਕੱਤਰ ਸੁਖਵਿੰਦਰ ਰਾਮ, ਮਹਿੰਦਰ ਪਾਲ, ਰਾਜ ਕੁਮਾਰ, ਮੁਕੇਸ਼, ਕਮਲ ਤਰਸੇਮ ਲਾਲ ਅਤੇ ਹੋਰ ਮੈਂਬਰ ਹਾਜਰ ਸਨ।

No comments: