BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪਿੰਡ ਮੋਠਾਂ ਵਾਲਾ ਚੇ 2/- ਰੁਪਏ ਕਿੱਲੋ ਕਣਕ ਵੰਡੀ

ਗੁਰੂਹਰਸਹਾਏ 18 ਸਤੰਬਰ (ਮਨਦੀਪ ਸਿੰਘ ਸੋਢੀ) ਫੂਡ ਤੇ ਸਪਲਾਈ ਵਿਭਾਗ ਪੰਜਾਬ ਵੱਲੋ ਨੀਲੇ ਕਾਰਡ ਧਾਰਕਾਂ ਨੂੰ ਦਿੱਤੀ ਜਾ ਰਹੀ 2/- ਰੁਪਏ ਕਿੱਲੋ ਕਣਕ ਦੀ ਵੰਡ ਅੱਜ ਸ਼੍ਰੋ.ਕ. ਮੈਬਰ ਜਥੇਦਾਰ ਦਰਸ਼ਨ ਸਿੰਘ ਮੋਠਾਂ ਵਾਲਾ ਨੇ ਪਿੰਡ ਮੋਠਾਂ ਵਾਲਾ ਦੇ ਨੀਲੇ ਕਾਰਡ ਧਾਰਕਾਂ ਨੂੰ ਕੀਤੀ।ਇਸ ਮੋਕੇ ਜਾਣਕਾਰੀ ਦਿੰਦਿਆ ਗੁਰਤੇਜ ਸਿੰਘ (ਇੰਸਪੈਕਟਰ ਫੂਡ ਸਪਲਾਈ) ਨੇ ਦੱਸਿਆ ਕਿ ਅੱਜ 150 ਕੁਵਿੰਟਲ ਕਣਕ ਦੀ ਵੰਡ ਇੱਕ ਸੌ ਪੰਜਾਹ ਦੇ ਕਰੀਬ ਨਵੇ ਤੇ ਪੁਰਾਣੇ ਕਾਰਡ ਧਾਰਕਾਂ ਨੰ 2/- ਰੁਪਏ ਕਿਲੋ ਦੇ ਹਿਸਾਬ ਨਾਲ  ਕੀਤੀ ਗਈ ਹੈ ਤੇ ਅੱਜ ਇਹ ਵੰਡ ਪ੍ਰਤੀ ਮੈਂਬਰ ਪੰਜ ਕਿੱਲੋ ਪ੍ਰਤੀ ਮਹੀਨਾਂ ਦੇ ਹਿਸਾਬ ਨਾਲ ਛੇ ਮਹੀਨਿਆਂ ਦੀ ਕੀਤੀ ਗਈ ਹੈ ਤੇ ਹੁਣ ਇਹ ਸਪਲਾਈ ਹਰ ਮਹੀਨੇ ਇਹਨਾਂ ਪਰਿਵਾਰਾਂ ਨੂੰ ਨਿਰਵਿਗਨ ਦਿੱਤੀ ਜਾਵੇਗੀ। ਇਸ ਮੋਕੇ ਕਣਕ ਲੈਣ ਆਏ ਪਰਿਵਾਰਾਂ ਦੇ ਮੁਖੀਆਂ ਨੇ ਪੰਜਾਬ ਸਰਕਾਰ ਤੇ ਪਿੰਡ ਦੀ ਸਮੁੱਚੀ ਨਗਰ ਪੰਚਾਇਤ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ। ਇਸ ਮੋਕੇ ਪਿੰਡ ਦੀ ਸਮੁੱਚੀ ਪੰਚਾਇਤ ਤੋ ਇਲਾਵਾ ਬਲਵਿੰਦਰ ਸਿੰਘ ਕਲਸੀ ਜਿਲਾ ਮੀਤ ਪ੍ਰਧਾਨ (ਸ਼੍ਰੌ.ਅ.ਬਾਦਲ), ਦਲਜੀਤ ਸਿੰਘ ਪੰਚ,ਕੁਲਵੰਤ ਕੋਰ ਪੰਚ,ਗੁਰਪ੍ਰੀਤ ਸਿੰਘ,ਗੁਰਜੰਟ ਸਿੰਘ,ਜਗੀਰ ਸਿੰਘ,ਜਗਰੂਪ  ਸਿੰਘ,ਹਰਬੰਸ ਲਾਲ,ਪਿੰਦਰ ਸਿੰਘ ਤੇ ਸੁਰਜੀਤ ਸਿੰਘ ਬਰਾੜ ਆਦਿ ਮਜੂਦ ਰਹੇ।

No comments: