BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਥਾਨਕ ਹਿੰਦੂ ਕੰਨਿਆ ਕਾਲਜ ਵਿੱਚ ਚਲ ਰਹੇ 4-ਰੋਜਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸਬੰਧਤ ਡੀ ਜੋਨ ਦੇ ਕਾਲਜਾਂ ਦੇ ਯੂਥ ਫੈਸਟੀਵਲ ਦਾ ਤੀਜਾ ਦਿਨ ਲਿਟਰੇਰੀ, ਥਇਏਟਰ ਅਤੇ ਸੰਗੀਤ ਦੇ ਮੁਕਾਬਲਿਆ ਦੇ ਨਾਮ ਰਿਹਾ

ਵੱਖ ਵੱਖ ਕਾਲਜਾਂ ਤੋਂ ਆਏ ਵਿਦਿਆਰਥੀਆਂ ਨੇ ਕਾਲਜ ਦੀਆਂ ਦੋ ਸਟੇਜਾਂ ਉਪਰ ਚਲ ਰਹੇ ਅਲੱਗ ਅਲੱਗ ਮੁਕਾਬਲਿਆਂ ਵਿੱਚ ਅਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ
ਜਲੰਧਰ 28 ਸਤੰਬਰ (ਜਸਵਿੰਦਰ ਆਜ਼ਾਦ)- ਦਿਨ ਦੀ ਸ਼ੁਰੂਆਤ ਮੇਨ ਸਟੇਜ ਉਪੱਰ ਮਿਮਿਕਰੀ ਦੀ ਪ੍ਰਤਿਯੋਗਿਤਾ ਨਾਲ ਹੋਈ ਜਿਸ ਵਿੱਚ ਵੱਖ ਵੱਖ ਕਾਲਜਾਂ ਤੋਂ ਸੱਤ ਕਲਾਕਾਰਾਂ ਨੇ ਆਪਣੀ ਅਵਾਜਾ ਰਾਹੀਂ ਹਾਲ ਵਿੱਚ ਪਸ਼ੂ, ਪਰਿੰਦੇ, ਫਿਲਮੀ ਕਲਾਕਾਰਾਂ, ਟਰਾਂਸਪੋਰਟ ਦੇ ਸਾਧਨਾਂ ਅਤੇ ਹੋਰ ਕਈ ਤਰਾਂ ਦੀਆਂ ਨਕਲਾਂ ਕਰ ਕੇ ਉਪਸਥਿਤ ਸਰੋਤਿਆਂ ਦਾ ਮਨ ਮੋਹ ਲਿਆ। ਉਸ ਤੋਂ ਬਾਅਦ ਮੇਨ ਸਟੇਜ ਉਪਰ ਸਕਿਟ, ਵਾਰ ਗਾਇਨ, ਕਵੀਸ਼ਰੀ ਅਤੇ ਲੋਕ ਨਾਚ ਦੇ ਮੁਕਾਬਲੇ ਹੋਏ। ਭਾਗ ਲੈਣ ਵਾਲੇ ਪ੍ਰਤੀਯੋਗਿਆਂ ਦਾ ਉਤਸਾਹ ਅਤੇ ਹਿਮੰਤ ਕਾਬਿਲੇ-ਤਾਰੀਫ ਰਹੀ। ਸਮਾਜਿਕ ਬੁਰਾਈਆਂ ਉਪਰ ਲਗਭਗ ਹਰ ਕਾਲਜ ਵਲੋਂ ਪ੍ਰਭਾਵਸ਼ਾਲੀ ਢੰਗ ਨਾਲ ਅਤੇ ਮਨੋਰੰਜਕ ਤਰੀਕੇ ਨਾਲ ਚੋਟ ਕੀਤੀ ਗਈ। ਸਟੇਜ ਨੰਬਰ 2 ਉਪੱਰ ਲਿਟਰੇਰੀ ਕੰਪੀਟੀਸ਼ਨ ਹੋਏ। ਪਹਿਲਾਂ ਮੌਲਿਕ ਕਵਿਤਾ ਉਚਾਰਣ ਦੇ ਮੁਕਾਬਲੇ ਹੋਏ। ਉਸ ਤੋਂ ਬਾਅਦ 'ਰਾਜਨੀਤੀ ਵਿੱਚ ਨੈਤਿਕਤਾ' ਵਿਸ਼ੇ ਉਪਰ ਭਾਸ਼ਣ ਪ੍ਰਤੀਯੋਗਿਤਾ ਹੋਈ। ਉਸ ਤੋਂ ਬਾਅਦ ਕੁਇਜ ਦਾ ਮੁਕਾਬਲਾ ਹੋਇਆ। ਬਾਦ ਦੁਪਿਹਰ, 'ਸੋਸ਼ਨ ਸਾਈਟਸ ਰਾਈ ਦੀ ਪਹਾੜ ਬਨਾਉਂਦੀਆਂ ਹਨ' ਵਿਸ਼ੇ ਉਪਰ ਵਾਦ ਵਿਵਾਦ ਪ੍ਰਤੀਯੋਗਿਤਾ ਹੋਈ। ਜਿਸ ਵਿੱਚ ਪੱਖ ਅਤੇ ਵਿਪੱਖ ਵਿੱਚ ਸਾਰੇ ਪ੍ਰਤੀਭਾਗੀਆਂ ਨੇ ਆਪਣੇ ਨੁਕਤੇ ਪ੍ਰਭਾਵਸ਼ਾਲੀ ਢੰਗ ਨਾਲ ਰੱਖੇ। ਦੂਸਰੇ ਦਿਨ ਵਿੱਚ ਮੁਖ ਮਹਿਮਾਨ ਦੇ ਤੌਰ ਤੇ ਹੁਸ਼ਿਆਰਪੁਰ ਜਿਲੇ ਤੋਂ ਡਾਇਰੈਕਟਰ ਯੂਥ ਸਰਵਿਸਿਜ ਸ਼੍ਰੀ ਪ੍ਰੀਤ ਕੋਹਲੀ ਸ਼ਾਮਿਲ ਹੋਏ ਅਤੇ ਉਹਨਾਂ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੀਆਂ ਪੜ੍ਹਾਈ ਦੇ ਨਾਲ ਨਾਲ ਅਜਿਹੀਆਂ ਪ੍ਰਤੀਯੋਗਿਤਾਵਾਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਦੀ ਪ੍ਰੇਰਣਾ ਦਿੱਤੀ। ਇਸ ਨਾਲ ਵਿਦਿਆਰਥੀਆਂ ਅੰਦਰ ਕੰਪੀਟੀਸ਼ਨ, ਮੈਨੇਜਮੈਂਟ ਅਤੇ ਆਤਮਵਿਸ਼ਵਾਸ ਜਿਹੇ ਗੁਣ ਆਉਂਦੇ ਹਨ ਜੋ ਅੱਗੇ ਜਾ ਕੇ ਸਹਾਈ ਹੁੰਦੇ ਹਨ, ਉਹਨਾਂ ਕਿਹਾ। ਇਸ ਮੌਕੇ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ਼੍ਰੀ ਤਿਲਕ ਰਾਜ ਅੱਗਰਵਾਲ, ਪਿ੍ਰੰਸੀਪਲ ਡਾ. ਅਰਚਨਾ ਗਰਗ, ਡਾਇਰੈਕਟਰ ਯੂਥ ਵੈਲਫੇਅਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਡਾ. ਜਗਜੀਤ ਕੌਰ, ਸ਼੍ਰੀਮਤੀ ਆਦਰਸ਼ ਪਰਤੀ ਅਤੇ ਵੱਖ ਵੱਖ ਕਾਲਜਾਂ ਤੋਂ ਆਏ ਪਿ੍ਰੰਸੀਪਲ ਹਾਜਰ ਸਨ।

No comments: