BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜਥੇਦਾਰ ਮੋਠਾਂ ਵਾਲਾ ਨੇ 8 ਕੈਂਸਰ ਪੀੜਤਾਂ ਨੂੰ ਵੀਹ-ਵੀਹ ਹਜਾਰ ਦੇ ਚੈਕ ਵੰਡੇ

ਕੈਂਸਰ ਪੀੜਤਾਂ ਨੇ ਸ਼੍ਰੋਮਣੀ ਕਮੇਟੀ ਦਾ ਕੀਤਾ ਧੰਨਵਾਦ
ਕੈਂਸਰ ਪੀੜਤ ਰੋਗੀਆ ਨੂੰ ਚੈਕ ਭੇਟ ਕਰਦੇ ਜਥੇਦਾਰ ਮੋਠਾਂ ਵਾਲਾ ਤੋ ਹੋਰ
ਗੁਰੂਹਰਸਹਾਏ 7 ਸਤੰਬਰ (ਮਨਦੀਪ ਸਿੰਘ ਸੋਢੀ)- ਸ਼੍ਰੋਮਣੀ ਗੁ.ਪ੍ਰੰਬਧਕ ਕਮੇਟੀ ਸ਼੍ਰੀ ਅਮ੍ਰਿਤਸਰ ਸਾਹਿਬ ਵੱਲੋ ਕੈਂਸਰ ਪੀੜਤਾ ਨੂੰ ਦਿੱਤੀ ਜਾਂਦੀ ਮਾਲੀ ਸਹਾਇਤਾ ਦੀ ਕੜੀ ਤਹਿਤ ਅੱਜ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਦਰਸ਼ਨ ਸਿੰਘ ਮੋਠਾਂ ਵਾਲਾ ਨੇ ਸੁਖਦੇਵ ਸਿੰਘ ਪੁੱਤਰ ਲਾਲ ਸਿੰਘ ਸੋਹਣਗੜ ਰੱਤੇ ਵਾਲਾ,ਪਿੱਪਲ ਸਿੰਘ ਚੱਕ ਸ਼ਿਗਾਰ ਗਾਹ,ਸੁਖਵਿੰਦਰ ਕੋਰ ਕਾਠਗੜ,ਮੰਦਰ ਸਿੰਘ ਖੇੜੇ ਵਾਲਾ,ਸਤਪਾਲ ਚੰਦ ਜਲਾਲਾਬਾਦ,ਬੰਤਾ ਸਿੰਘ ਲਮੋਚੜ ਕਲਾਂ,ਲਛਮਣੀ ਕੋਰ ਝੰਡੂ ਵਾਲਾ,ਮਨਜੂਰ ਪੁੱਤਰ ਸਤਾਰ ਮਸੀਹ ਗੁਰੂਹਰਸਹਾਏ ਆਦਿ 8 ਕੈਂਸਰ ਤੋ ਪੀੜਤ ਰੋਗੀਆਂ ਨੂੰ  ਸ਼੍ਰੋਮਣੀ ਕਮੇਟੀ ਤਰਫੋ ਭੇਜੇ ਵੀਹ-ਵੀਹ ਹਜਾਰ ਰੁਪਏ ਦੇ ਚੈਕ ਭੇਟ ਕੀਤੇ।ਇਸ ਮੋਕੇ ਚੈਕ ਲੈਣ ਆਏ ਕੈਂਸਰ ਪੀੜਤ ਰੋਗੀਆ ਨੇ ਜਥੇਦਾਰ ਅਵਤਾਰ ਸਿੰਘ ਮੱਕੜ ਪ੍ਰਧਾਨ ਸ਼੍ਰੋਮਣੀ ਗੁ.ਪ੍ਰੰਬਧਕ ਕਮੇਟੀ ਸ਼੍ਰੀ ਅਮ੍ਰਿਤਸਰ ਸਾਹਿਬ ਵੱਲੋ ਕੈਂਸਰ ਪੀੜਤਾ ਦੀ ਚਲਾਈ ਇਸ ਸਕੀਮ ਲਈ ਉਹਨਾਂ ਦੀ ਸ਼ਲਾਘਾ ਕੀਤੀ ਤੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਮੋਠਾਂ ਵਾਲਾ ਦਾ ਇਲਾਕੇ ਅੰਦਰ ਸ਼੍ਰੋਮਣੀ ਕਮੇਟੀ ਤਰਫੋ ਚਲਾਈਆਂ ਸਕੀਮਾਂ ਤਹਿਤ ਹਲਕੇ ਦੇ ਲੋਕਾ ਨੂੰ ਦਿੱਤੇ ਜਾ ਰਹੇ ਸਹਿਯੋਗ ਲਈ ਉਹਨਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੋਕੇ ਉਹਨਾ ਨਾਲ ਦਲਜੀਤ ਸਿੰਘ ਪੰਚ,ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਸੁਰਜੀਤ ਸਿੰਘ ਫਿਰੋਜਪੁਰੀਆ, ਗੁਰਪਾਲ ਸਿੰਘ (ਇੰਸਪੈਕਟਰ ਸ਼੍ਰੋਮਣੀ ਕਮੇਟੀ),ਬਲਵਿੰਦਰ ਸਿੰਘ ਕਲਸੀ ਜਿਲਾ ਮੀਤ ਪ੍ਰਧਾਨ (ਸ਼ੌ੍ਰ. ਅਕਾਲੀ ਦਲ ਬਾਦਲ), ਬੂਟਾ ਸਿੰਘ ਬਰਾੜ,ਗੁਰਜੰਟ ਸਿੰਘ ਪੰਚ,ਸੁਰਜੀਤ ਸਿੰਘ ਬਰਾੜ,ਭਗਵਾਨ ਸਿੰਘ,ਕੁੰਦਨ ਸਿੰਘ,ਪ੍ਰਿਤਪਾਲ ਸਿੰਘ,ਛਿੰਦਾ ਬਰਾੜ ਜਲਾਲਾਬਾਦ ਤੇ ਅਮਰੀਕ ਸਿੰਘ ਮੋਠਾਂ ਵਾਲਾ ਆਦਿ ਹਾਜਰ ਰਹੇ।

No comments: