BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

8 ਅਕਤੂਬਰ ਨੂੰ ਹੋਵੇਗਾ ਸਾਹਿਤ ਸੁਰ ਸੰਗਮ ਸਭਾ ਇਟਲੀ ਦਾ ਸਾਲਾਨਾ ਸਾਹਿਤਕ ਸਮਾਗਮ

ਰੋਮ 14 ਸਤੰਬਰ (ਇਟਲੀ) (ਸੁਰਿੰਦਰਜੀਤ ਚੌਹਾਨ)- ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਆਪਣਾ ਸਾਲਾਨਾ ਸਮਾਗਮ ਇਟਲੀ ਦੇ ਜ਼ਿਲ੍ਹਾ ਵਿਰੋਨਾ ਦੇ ਸ਼ਹਿਰ ਸੰਨਬੋਨੀਫਾਚੋ ਦੇ ਵੀਆ ਮਾਰਕੋਨੀ ਨੰਬਰ 5 ਸਾਲਾ ਬਾਰਬਾ ਰਾਨੀ ਪਿੰਨ ਕੋਡ 37047 ਵਿਖੇ 8 ਅਕਤੂਬਰ 2016 ਦਿਨ ਸ਼ਨੀਵਾਰ ਸਮਾਂ ੦1:30 ਤੋ ੦6:30 ਤੱਕ ਕਰਵਾਇਆ ਜਾ ਰਿਹਾ ਹੈ| ਇਹ ਸਮਾਗਮ ਹਰ ਸਾਲ ਇਟਲੀ ਦੀ ਧਰਤੀ ਉੱਪਰ ਪੰਜਾਬੀ ਬੋਲੀ ਦੇ ਵਿਕਾਸ ਹਿੱਤ ਕਰਵਾਇਆ ਜਾਂਦਾ ਹੈ, ਜਿਸ ਵਿਚ ਇਟਲੀ ਤੇ ਯੂਰਪ ਭਰ ਦੇ ਪੰਜਾਬੀ ਬੋਲੀ ਨੂੰ ਪਿਆਰ ਕਰਨ ਵਾਲਿਆਂ ਨੂੰ ਇਕ ਮੰਚ ਉੱਪਰ ਇਕੱਠਾ ਕਰਨ ਦਾ ਵਧੀਆ ਉਪਰਾਲਾ ਕੀਤਾ ਜਾਂਦਾ ਹੈ | ਇਸ ਸਮੇਂ ਲੇਖਕਾਂ ਅਤੇ ਸ਼ਾਇਰਾਂ ਵੱਲੋਂ ਪੰਜਾਬੀ ਸਾਹਿਤ ਉੱਪਰ ਵਿਚਾਰ ਚਰਚਾ ਕੀਤੀ ਜਾਵੇਗੀ ਅਤੇ ਸੰਸਥਾ ਵੱਲੋਂ ਪ੍ਰਕਾਸ਼ਿਤ ਕਰਵਾਈ ਜਾ ਰਹੀ ਨਵੀਂ ਪੁਸਤਕ "ਸਾਂਝੀਆਂ ਪੈੜਾਂ" ਵੀ ਲੋਕ ਅਰਪਣ ਕੀਤੀ ਜਾਵੇਗੀ ਇਸ ਬਾਰੇ ਸੰਸਥਾ ਦੇ ਪ੍ਰਧਾਨ ਸ: ਬਲਵਿੰਦਰ ਸਿੰਘ ਚਾਹਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸੰਸਥਾ ਸਮੇਂ ਸਮੇਂ ਤੇ ਸਾਹਿਤ ਨੂੰ ਪ੍ਰਫੁੱਲਤ ਕਰਨ ਲਈ ਅਤੇ ਲੇਖਕਾਂ ਨੂੰ ਪ੍ਰੇਰਤ ਕਰਨ ਲਈ ਕੋਈ ਨਾ ਕੋਈ ਸਾਹਿਤਕ ਉਪਰਾਲਾ ਕਰਦੀ ਰਹਿੰਦੀ ਹੈ ਜਿਸ ਤਹਿਤ ਇਸ ਵਾਰ ਇਹ ਸੰਗ੍ਰਹਿ ਪ੍ਰਕਾਸ਼ਿਤ ਕਰਵਾਇਆ ਗਿਆ ਹੈ ਿਜਸ ਵਿੱਚ ਇਟਲੀ ਤੋਂ  ਇਲਾਵਾਂ ਹੋਰ ਵੀ ਦੇਸ਼ ਵਿਦੇਸ਼ "ਚ ਵਸਦੇ ਕਈ ਨਾਮਵਰ ਲੇਖਕਾਂ ਨੂੰ ਸ਼ਾਿਮਲ ਕੀਤਾ ਗਿਆ ਹੈ ਇਹ ਪੁਸਤਕ "ਪ੍ਰੀਤ ਪਬਲੀਕੇਸ਼ਨ ਨਾਭਾ" ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ ਅਤੇ ਵੱਖ ਵੱਖ ਵਿਸ਼ਿਆਂ ਨਾਲ ਸ਼ਿੰਗਾਰੀ ਇਹ ਪੁਸਤਕ ਪਾਠਕਾਂ ਲਈ ਬਹੁਤ ਹੀ ਮਿਆਰੀ ਅਤੇ ਪੜ੍ਹਨ ਯੋਗ ਪੁਸਤਕ ਸਾਬਤ ਹੋਵੇਗੀ ਇਸ ਮੌਕੇ ਕਵੀ ਦਰਬਾਰ ਵੀ ਕਰਵਾਇਆ ਜਾਵੇਗਾ| ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ, ਸਰਪ੍ਰਸਤ ਸ਼ ਰਵੇਲ ਸਿੰਘ ਅਤੇ ਜਨਰਲ ਸਕੱਤਰ ਰਾਜੂ ਹਠੂਰੀਆ, ਸੁਖਰਾਜ ਬਰਾੜ, ਬਿੰਦਰ ਕੋਲੀਆਂ ਵਾਲ, ਰਾਣਾ ਅਠੌਲਾ, ਮਲਕੀਤ ਸਿੰਘ, ਬਿੰਦੂ ਹਠੂਰ, ਪ੍ਰੀਤ ਲਿਖਾਰੀ, ਦਿਲਬਾਗ ਸਿੰਘ ਖਹਿਰਾ, ਨਿਰਵੈਰ ਸਿੰਘ, ਦਲਜਿੰਦਰ ਸਿੰਘ ਰਹਿਲ ਆਦਿ ਵੱਲੋਂ ਪੰਜਾਬੀ ਬੋਲੀ ਨੂੰ ਸਮਰਪਿਤ ਇਟਲੀ ਅਤੇ ਯੂਰਪ ਵਿੱਚ ਵਸਦੇ ਸਾਰੇ ਲੇਖਕਾਂ, ਸ਼ਇਰਾਂ, ਬੁੱਧੀਜੀਵੀਆਂ ਅਤੇ ਪੰਜਾਬੀਆਂ ਨੂੰ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਦਾ ਹਾਰਦਿਕ ਸੱਦਾ ਵੀ ਦਿੱਤਾ ਜਾਂਦਾ ਹੈ ਤਾਂ ਕਿ ਪੰਜਾਬੀ ਮਾਂ ਬੋਲੀ ਨੂੰ ਸਜਦਾ ਕੀਤਾ ਜਾ ਸਕੇ।

No comments: