BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕਿਸਾਨ ਮੈਨੀਫੈਸਟੋ ਜਾਰੀ ਕਰਨ ਵਾਲੇ ਨਹੀ ਜਾਣਦੇ ਕਿਸਾਨੀ-ਸੁਖਬੀਰ ਸਿੰਘ ਬਾਦਲ

ਗੁਰੂਹਰਸਹਾਏ ਰੈਲੀ ਦੋਰਾਨ ਸੰਬੋਧਨ ਕਰਦੇ ਸੁਖਬੀਰ ਸਿੰਘ ਬਾਦਲ ਤੇ ਨਾਲ ਵਰਦੇਵ ਸਿੰਘ ਨੋਨੀ ਮਾਨ ਤੇ ਹੋਰ
ਗੁਰੂਹਰਸਹਾਏ 11 ਸਤੰਬਰ (ਮਨਦੀਪ ਸਿੰਘ ਸੋਢੀ) ਪੰਜਾਬ ਅੰਦਰ ਪਿਛਲੇ 9 ਸਾਲਾਂ ਵਿੱਚ ਜੋ ਵਿਕਾਸ ਦੇ ਕੰਮ ਅਕਾਲੀ ਭਾਜਪਾ ਦੀ ਸਰਕਾਰ ਨੇ ਕੀਤੇ ਉੇਹ ਕੰਮ ਪਿਛਲੇ ਕਈ ਸਾਲ ਪੰਜਾਬ ਅੰਦਰ ਕਾਂਗਰਸ ਪਾਰਟੀ ਨੇ ਆਪਣੇ ਰਾਜ ਕਾਲ ਦੋਰਾਨ ਨਹੀ ਕੀਤੇ ਇਸ ਗੱਲ ਦਾ ਦਾਅਵਾ ਸ਼੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਗੁਰੂਹਰਸਹਾਏ ਵਿਖੇ ਵਰਦੇਵ ਸਿੰਘ ਮਾਨ ਵੱਲੋ ਰੱਖੀ ਗਈ ਵਿਸ਼ਾਲ  ਰੈਲੀ ਨੂੰ ਸੰਬੋਧਨ ਕਰਦੇ ਹੋਏ ਕੀਤਾ।ਉਹਨਾਂ ਨੇ ਰੈਲ਼ੀ ਨੂੰ ਸੰਬੋਧਨ ਕਰਨ ਤੋ ਪਹਿਲਾ ਪਿੰਡ ਮੋਹਨ ਕੇ ਉਤਾੜ ਵਿਖੇ ਨਵੇ ਬਣੇ  ਸੇਵਾ ਕੇਂਦਰ ਦਾ ਰਸਮੀ ਉਦਘਾਟਨ ਕੀਤਾ ਤੇ ਗੁਰੂਹਰਸਹਾਏ ਰੇਲਵੇ ਬ੍ਰਿਜ ਤੋ ਕੋਹਰ ਸਿੰਘ ਵਾਲਾ ਮੋੜ ਤੱਕ ਵਨ ਵੇ ਸੜਕ ਦਾ ਨੀਂਹ ਪੱਥਰ ਰੱਖਿਆ। ਇਸ ਮੋਕੇ  ਉਹਨਾਂ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋ ਅੱਜ ਜਾਰੀ ਕੀਤੇ ਜਾ ਰਹੇ ਕਿਸਾਨ ਮੈਨੀਫੈਸਟੋ ਤੇ ਬੋਲਦਿਆ ਹੋਇਆ ਕਿਹਾ ਕਿ ਕੇਜਰੀਵਾਲ ਨੂੰ ਕਿਸਾਨੀ ਬਾਰੇ ਕੁਝ ਪਤਾ ਨਹੀ ਕਿ ਝੋਨੇ ਤੇ ਕਪਾਹ ਦੀਆ ਕਿਹੜੀਆਂ-2 ਕਿਸਮਾਂ ਹੁੰਦੀਆਂ ਹਨ ਅਤੇ ਕਦੋ ਬੀਜੀਆ ਜਾਦੀਆਂ ਹਨ ਤੇ ਅੱਜ ਉਹ ਕਿਸਾਨ ਹਿਤੇਸ਼ੀ ਬਨਣ ਦਾ ਢੋਂਗ ਰਚ ਰਿਹਾ ਹੈ।ਉਹਨਾਂ ਆਪ ਪਾਰਟੀ ਤੇ ਚੋਟ ਕਰਦੇ ਹੋਏ ਕਿਹਾ ਕਿ ਇਹ ਇਕ ਸੋਲਿਡ ਵੇਸਟ ਪਾਰਟੀ ਬਣ ਚੁੱਕੀ ਹੈ ਕਿਉਕਿ ਉਸਨੇ ਸਾਰੀਆ ਹੀ ਪਾਰਟੀਆ ਵੱਲੋ ਨਕਾਰੇ ਹੋਏ ਆਗੂਆ ਨੂੰ ਆਪਣੇ ਕੋਲ ਇਕੱਠਾ ਕਰ ਲਿਆ ਹੈ।ਆਮ ਆਦਮੀ ਪਾਰਟੀ ਨੂੰ ਨਾਸਤਿਕਾਂ ਦਾ ਟੋਲਾ ਦੱਸਦਿਆ ਬਾਦਲ ਨੇ ਕਿਹਾ ਕਿ ਇਨਾਂ ਲੋਕਾ ਨੇ ਧਾਰਮਿਕ ਗ੍ਰੰਥਾ ਦੀ ਬੇਅਦਬੀ ਕੀਤੀ ਹੈ ਤੇ ਨਾਂ ਹੀ ਇਹਨਾਂ ਨੂੰ ਪੰਜਾਬ ਦੇ ਸੱਭਿਆਚਾਰ ਬਾਰੇ ਤੇ ਪੰਜਾਬ ਦੇ ਲੋਕਾ ਦੀਆ ਕਦਰਾਂ ਕੀਮਤਾਂ  ਬਾਰੇ ਕੋਈ ਜਾਣਕਾਰੀ ਨਹੀ ਹੈ।ਇਸ ਮੋਕੇ ਉਹਨਾਂ ਨੇ ਗੁਰੂਹਰਸਹਾਏ ਹਲਕੇ ਦੇ ਵਿਕਾਸ ਲਈ 10 ਕਰੋੜ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ।ਰੈਲੀ ਵਿੱਚ ਲੋਕਾਂ ਦੇ ਭਰਵੇ ਇਕੱਠ ਦੀ ਤੇ ਵਰਦੇਵ ਸਿੰਘ ਨੋਨੀ ਮਾਨ ਵੱਲੋ ਹਲਕੇ ਵਿੱਚ ਕਰਾਏ ਵਿਕਾਸ ਦੀ ਸ਼ਲਾਘਾਂ ਕੀਤੀ ਅਤੇ ਉਹਨਾਂ ਨੋਨੀ ਮਾਨ ਨੂੰ ਆਪਣਾ ਪਰਿਵਾਰਿਕ ਮੈਂਬਰ ਦੱਸਿਆ।ਇਸ ਮੋਕੇ ਹਲਕੇ ਦੇ ਮੁੱਖ ਸੇਵਾਦਾਰ ਵਰਦੇਵ ਸਿੰਘ ਮਾਨ ਨੇ ਉੱਪ ਮੁੱਖ ਮੰਤਰੀ ਵੱਲੋ ਗੁਰੂਹਰਸਹਾਏ ਦੇ ਵਿਕਾਸ ਲਈ ਦਿੱਤੇ ਫੰਡ ਲਈ ਉਹਨਾਂ ਦਾ ਧੰਨਵਾਦ ਕੀਤਾ।
ਇਸ ਮੋਕੇ ਚੈਅਰਮੈਂਨ ਮਾਰਕੀਟ ਕਮੇਟੀ ਹਰਜਿੰਦਰਪਾਲ ਸਿੰਘ ਗੁਰੂ ਨੇ ਸਟੇਜ ਸੈਕਟਰੀ ਦੀ ਭੂਮਿਕਾ ਬਾਖੂਬੀ ਨਿਭਾਈ।ਇਸ ਸਮੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਦਰਸ਼ਨ ਸਿੰਘ ਮੋਠਾਂ ਵਾਲਾ,ਗੁਰਸੇਵਕ ਸਿੰਘ ਕੈਸ਼ ਮਾਨ,ਜੋਗਿੰਦਰ ਸਿੰਘ ਸਵਾਈ ਕੇ,ਰੋਹਿਤ ਕੁਮਾਰ ਮੰਟੂ ਵੋਹਰਾ,ਦਰਸ਼ਨ ਸਿੰਘ ਬੇਦੀ,ਬਲਜਿੰਦਰ ਸਿੰਘ ਮੰਗੇਵਾਲੀਆ,ਮਿੰਟੂ ਗਿਰਧਰ,ਗਣੇਸ਼ ਦਾਸ ਤੁੱਲੀ,ਜਸਵਿੰਦਰ ਸਿੰਘ ਬਰਾੜ,ਬਲਵਿੰਦਰ ਸਿੰਘ ਕਲਸੀ ਜਿਲਾ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ,ਸ਼ਿਵ ਤਿਰਪਾਲ ਕੇ,ਅਤੇ ਪਿੰਡਾਂ ਦੇ ਪੰਚ ਸਰਪੰਚ ਤੇ ਅਕਾਲੀ ਦਲ ਬੀਜੇਪੀ ਦੇ ਵਰਕਰ ਹਾਜਰ ਸਨ।

No comments: