BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਡੀ.ਸੀ. ਜਲੰਧਰ ਵਲੋਂ 'ਕੈਰੀਅਰ ਕੌਸਲਿੰਗ ਐਪ' ਜਾਰੀ

ਵਿਦਿਆਰਥੀਆਂ ਨੂੰ ਰੁਜ਼ਗਾਰ ਪ੍ਰਾਪਤ ਕਰਨ ਵਿਚ ਮਿਲੇਗੀ ਵੱਡੀ ਸਹਾਇਤਾ
ਜਲੰਧਰ 6 ਸਤੰਬਰ (ਜਸਵਿੰਦਰ ਆਜ਼ਾਦ)- ਵਿਦਿਆਰਥੀਆਂ ਨੂੰ 10 ਵੀਂ, 12 ਵੀਂ ਕਲਾਸ ਤੋਂ ਬਾਅਦ ਕੈਰੀਅਰ ਦੀ ਚੋਣ ਸਬੰਧੀ ਅਗਵਾਈ ਪ੍ਰਦਾਨ ਕਰਨ ਸਬੰਧੀ ਸਕੂਲਾਂ ਵਿਚ 100 ਦੇ ਕਰੀਬ ਮਾਡਲ ਕੈਰੀਅਰ ਕੌਸਲਿੰਗ ਕੇਂਦਰ  ਸਥਾਪਿਤ ਕਰਕੇ ਮੋਹਰੀ ਬਣੇ ਜਲੰਧਰ ਜਿਲੇ ਵਿਚ ਹੁਣ ਕੈਰੀਅਰ ਕੌਸਲਿੰਗ ਮੋਬਾਇਲ ਐਪ ਵੀ ਜਾਰੀ ਕੀਤੀ ਗਈ ਹੈ। ਮੋਬਾਇਲ ਐਪ ਜਾਰੀ ਕਰਨ ਮੌਕੇ ਬੋਲਦਿਆਂ ਡਿਪਟੀ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ ਨੇ ਦੱਸਿਆ ਕਿ ਇਸਨੂੰ ਗੂਗਲ ਐਪ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਉਨਾਂ  ਕਿਹਾ ਕਿ ਵਰਤਮਾਨ ਸਮਾਂ ਤਕਨੀਕ ਦਾ ਹੈ ਅਤੇ ਵਿਦਿਆਰਥੀਆਂ ਵਲੋਂ ਵੱਡੀ ਗਿਣਤੀ ਵਿਚ ਮੋਬਾਇਲ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸ ਕਰਕੇ ਪ੍ਰਸ਼ਾਸ਼ਨ ਵਲੋਂ ਇਸ ਮੋਬਾਇਲ ਐਪ ਰਾਹੀਂ ਵਿਦਿਆਰਥੀਆਂ ਦੀ ਕੈਰੀਅਰ ਚੋਣ ਵਿਚ ਸਹਾਇਤਾ ਕਰਨ ਲਈ ਵਰਤੋਂ ਕੀਤੀ ਜਾ ਰਹੀ ਹੈ। ਮੋਬਾਇਲ ਐਪ ਰਾਹੀਂ ਜਿੱਥੇ ਵਿਦਿਆਰਥੀਆਂ ਨੂੰ 10 ਵੀਂ, 12 ਵੀਂ ਤੇ ਗ੍ਰੇਜੂਏਸ਼ਨ ਬਾਅਦ ਯੋਗਤਾ ਅਨੁਸਾਰ ਉਪਲਬਧ ਨੌਕਰੀਆਂ  ਬਾਰੇ ਜਾਬ ਅਲਰਟ  ਰਾਹੀਂ ਜਾਣਕਾਰੀ ਮਿਲੇਗੀ ਉੱਥੇ ਹੀ ਦਾਖਲੇ ਲਈ ਉਪਲਬਧ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਨਾਮ, ਫੋਨ ਨੰਬਰ , ਪਤੇ ਤੇ ਵੱਖ-ਵੱਖ ਕੋਰਸਾਂ ਤੇ ਉਨਾਂ ਦੀਆਂ ਟਰੇਡਾਂ ਬਾਰੇ ਵੀ ਵੱਡਮੁੱਲੀ ਜਾਣਕਾਰੀ ਮਿਲੇਗੀ। ਇਸ ਤੋਂ ਇਲਾਵਾ ਵੱਖ-ਵੱਖ ਕੋਰਸਾਂ ਵਿਚ ਦਾਖਲੇ ਲਈ ਮੁਕਾਬਲਾ ਪ੍ਰੀਖਿਆਵਾਂ ਆਦਿ ਬਾਰੇ ਵੀ ਵਿਦਿਆਰਥੀਆਂ ਨੂੰ ਦੱਸਿਆ ਜਾਵੇਗਾ। ਹੁਨਰ ਵਿਕਾਸ ਵੱਲ ਵਿਸ਼ੇਸ਼ ਧਿਆਨ ਕੇਂਦਰਿਤ ਕਰਦੇ ਹੋਏ ਇਸ ਐਪ ਵਿਚ ਸਬੰਧਿਤ  ਕੋਰਸਾਂ ਤੇ ਰੁਜ਼ਗਾਰ ਦੇ ਮੌਕਿਆਂ ਬਾਰੇ ਜਾਣਕਾਰੀ ਦੇਣ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਇਸ ਮੌਕੇ ਏ.ਡੀ.ਸੀ. ਗਿਰੀਸ਼ ਦਿਆਲਨ, ਜਿਲਾ ਕੈਰੀਅਰ ਗਾਈਡੈਂਸ ਕੌਸ਼ਲਰ ਸੁਰਜੀਤ ਲਾਲ ਵੀ ਹਾਜ਼ਰ ਸਨ।

No comments: