BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਨਾਟਕ ਚ ਦਿਖਾਇਆ ਕਚਰਾ ਸੰਬੰਧੀ ਮੁਸ਼ਕਿਲਾਂ

  • ਕਚਰਾ ਰਾਕਸ਼ ਦੇ ਪ੍ਰੇਰਿਤ ਕੀਤਾ ਸਵੱਛ ਭਾਰਤ ਦੇ ਲਈ
  • ਦੂਜੇ ਦਿਨ ਗਵਾਲਿਅਰ ਦੇ ਕਲਾਕਾਰਾਂ ਨੇ ਸਾਫ ਅਤੇ ਸੇਹਤਮੰਦ ਸਮਾਜ ਲਈ ਆਪਣੀ ਅਦਾਕਾਰੀ ਨਾਲ ਕੀਤਾ ਪ੍ਰੋਤਸਾਹਿਤ
ਜਲੰਧਰ 10 ਸਤੰਬਰ (ਜਸਵਿੰਦਰ ਆਜ਼ਾਦ)- ਰਕਤ ਬੀਜ ਦੇ ਵਾਂਗ ਸਮਾਜ ਵਿੱਚ ਫੈਲ ਰਿਹਾ ਕਚਰਾ ਰਾਕਸ਼ਸ, ਕਚਰਾ ਕਰ ਰਿਹਾ ਧਰਤੀ ਨੂੰ ਮੈਲਾ। ਮੌਕਾ ਸੀ ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਸਹਿਯੋਗ ਦੇ ਨਾਲ ਨੋਰਥ ਜੋਨ ਕਲਚਰਲ ਸੈਂਟਰ ਪਟਿਆਲਾ ਵੱਲੋਂ ਕਚਰਾ ਰਾਕਸ਼ਸ 'ਤੇ ਮਨਜੀਤ ਕੌਰ ਆਡਿਟੋਰਿਅਮ ਵਿਖੇ ਨਾਟਕ ਦਿਖਾਇਆ ਗਿਆ। ਜਿਸ ਵਿੱਚ ਪਰਿਵਰਤਨ ਸਮੂਹ ਗਵਾਲਿਅਰ ਦੇ ਕਲਾਕਾਰਾਂ ਵੱਲੋਂ ਸਾਲਿਡ ਵੇਸਟ ਮੈਨੇਜਮੈਂਟ, ਕੰਨਟ੍ਰਕਸ਼ਨ ਦੇ ਵੇਸਟ, ਬਾਯੋਲੋਜਿਕਲ ਵੇਸਟ ਅਤੇ ਪਲਾਸਟਿਕ ਦੀ ਥੈਲੀ ਤੋਂ ਫੈਲ ਰਹੀ ਗੰਦਗੀ ਬਾਰੇ ਦਿਖਾਇਆ ਗਿਆ। ਨਾਲ ਹੀ ਇਸ ਨਾਟਕ ਨੂੰ ਬੋਹੇਮਿਅਨਸ ਥਇਏਟਰਸ ਪਿਯੂਪਿਲ ਦੀ ਸਹਾਇਤਾ  ਨਾਲ ਆਯੋਜਿਤ ਕੀਤਾ ਗਿਆ। ਇਸ ਨਾਟਕ ਵਿੱਚ ਧਰਤੀ 'ਤੇ ਫੈਲ ਰਹੇ ਗੰਦ ਬਾਰੇ ਜਾਣੂ ਕਰਵਾਇਆ।
ਸਾਕਾਰ ਫਾਊਡੇਂਸ਼ਨ ਐਂਡ ਪਰਿਵਰਤਨ ਸਮੂਹ ਨਾਲ ਜੂੜੇ ਸ਼੍ਰੀ ਆਯਾਜ਼ ਖਾਨ ਵਲੋਂ ਡਾਇਰੈਕਟ ਕੀਤੇ ਕਚਰੇ ਨਟਕ ਵਿੱਚ ਕਲਾਕਾਰ ਰਾਕਸ਼ਸ ਦੇ ਰੂਪ ਵਿੱਚ ਆਉਂਦਾ ਹੈ। ਇਸ ਨਾਟਕ ਵਿੱਚ ਕਚਰਾ ਧਰਤੀ ਨੂੰ ਗੰਦਾ ਕਰਦਾ ਹੁੰਦੇ ਹੋਏ ਦਿਖਾਇਆ ਗਿਆ ਹੈ, ਇਸ ਗੰਦਗੀ ਦੇ ਮੁੱਖ ਕਾਰਨ , ਸਾਲਿਡ ਵੇਸਟ ਮੈਨੇਜਮੈਂਟ, ਕੰਨਸਟ੍ਰਕਸ਼ਨ ਦੀ ਸੰਭਾਲ ਨਾ ਕਰ ਪਾਣਾ, ਲੋਕਾਂ ਵਲੋਂ ਦਰਿਆਵਾਂ ਵਿੱਚ ਪਲਾਸਟਿਕ ਦੇ ਬੈਗ ਸੁੱਟਨਾ ਅਤੇ ਬਾਯੋਲੋਜਿਕਲ ਕੈਮੀਕਲਾ ਦੀ ਸੰਭਾਲ ਨਾ ਰੱਖਣ ਦੀ ਸਮਸਿਆਵਾਂ ਦਿਖਾਇਆ ਸਨ। ਇਸ ਨਾਟਕ ਨੂੰ ਸਾਡੀ ਭਾਰਤ ਸਰਕਾਰ ਵਲੋਂ ਚਲਾਏ ਸਵੱਛ ਭਾਰਤ ਅਭਿਆਨ ਤੋਂ ਪ੍ਰੇਰਿਤ ਹੋ ਕੇ ਬਨਾਇਆ ਗਿਆ ਹੈ। ਇਸ ਨਾਟਕ ਦੀ ਖਾਸਿਅਤ ਇਹ ਹੈ ਕਿ ਇਸ ਨੂੰ ਬੈਲੇ ਮਯੂਜ਼ਿਕ ਰਾਹੀਂ ਪੇਸ਼ ਕੀਤਾ ਗਿਆ ਹੈ। ਇਸ ਵਿੱਚ ਲੋਕਾਂ ਦੁਆਰਾ ਧਰਤੀ ਨੂੰ ਗੰਦੇ ਕਰਨ, ਧਰਤੀ ਨੂੰ ਖੱਤਮ ਹੁੰਦੇ ਹੋਏ ਦਿਖਾਇਆ ਹੈ। ਨਾਲ ਹੀ ਲੋਕਾਂ ਨੂੰ ਸਵੱਛਤਾ ਦੀ ਮਹੱਤਤਾ ਦਰਸਾਈ ਗਈ ਹੈ ਅਤੇ ਆਪਣੇ ਆਲੇ-ਦੁਆਲੇ ਸਫ਼ਾਈ ਰੱਖਣ ਦੀ ਪ੍ਰੇਰਨਾ ਦਿੱਤੀ ਗਈ ਹੈ। ਪਰਿਵਰਤਨ ਸਮੂਹ ਗਵਾਲਿਅਰ ਦੇ ਪ੍ਰਧਾਨ ਸ਼੍ਰੀ ਅਲੋਕ ਸ਼ਰਮਾ ਨੇ ਕਲਾਕਾਰਾਂ ਦੀ ਤਰੀਫ਼ ਕੀਤੀ ਅਤੇ ਨੌਜਵਾਨਾਂ ਨੂੰ ਸਮਾਜ ਵਿੱਚ ਫ਼ੈਲ ਰਹੀ ਗੰਦਗੀ ਤੋਂ ਛੁਟਕਾਰਾ ਪਾਉਣ ਲਈ ਸਫ਼ਾਈ ਰੱਖਣ ਦੀ ਅਪੀਲ ਕੀਤੀ। ਮੁੱਖ ਮਹਿਮਾਣ ਵਜੋਂ ਪੁਜੇ ਜਲੰਧਰ ਕਾਰਪੋਰੇਸ਼ਨ ਦੇ ਕਮਿਸ਼ਨਰ ਸ਼੍ਰੀ ਗੁਰਪ੍ਰੀਤ ਸਿੰਘ ਖਹਿਰਾ ਨੇ ਸ਼ਿਰਕਤ ਕੀਤੀ ਅਤੇ ਨੋਟੰਕੀਆ ਵਲੋਂ ਪੇਸ਼ ਕੀਤੇ ਕਚਰਾ ਰਾਕਸ਼ਸ ਨਾਟਕ ਦੀ ਤਰੀਫ਼ ਕੀਤੀ ਅਤੇ ਸ਼ਹਿਰ ਨੂੰ ਸਾਫ ਰੱਖਣ ਦੀ ਕਸਮ ਖਾਦੀ।
ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਸ. ਚਰਨਜੀਤ ਸਿੰਘ ਨੇ ਕਿਹਾ ਕਿ ਨਾਟਕ ਵਿੱਚ ਧਰਤੀ ਦੀ ਦਿਖਾਈ ਹਾਲਤ ਸੱਚੀ ਦਰਸਾਉਂਦੀ ਹੈ, ਕਚਰਾ ਰਾਕਸ਼ਸ ਦੀ ਵਾਂਗ ਧਰਤੀ ਨੂੰ ਬਰਬਾਦ ਕਤਰ ਰਿਹਾ ਹੈ, ਉਨਾਂ ਨਾਟਕ ਮੰਡਲੀ ਵਲੋਂ ਦਿਖਾਇਆ ਗਿਆ ਹੈ ਕੂੜਾ ਕੀਵੇਂ ਧਰਤੀ ਲਈ ਖਤਰਾ ਬਨਦਾ ਜਾ ਰਿਹਾ ਹੈ, ਦਰਿਆਵਾਂ ਦਾ ਕੀਨਾ ਬੁਰਾ ਹਾਲ ਹੋਇਆ ਪਿਆ ਹੈ, ਧਕਤੀ ਤੇ ਹੋ ਰਹੇ ਅਤਿਾਆਚਾਰ ਨੂੰ ਰੋਕਨ ਲਈ ਸਾਨੂੰ ਸਫਾਈ ਨੂੰ ਦਾਰਨ ਕਰਨਾ ਚਾਹਿਦਾ ਹੈ ਅਤੇ ਸਮਾਜ ਵਿੱਚ ਗੰਦਗੀ ਫੈਲਾ ਰਹੇ ਲੋਕਾਂ ਨੂੰ ਰੋਕਣਾ ਚਾਹਿਦਾ ਹੈ ਅਤੇ ਸੜਕਾਂ ਤੇ ਪਏ ਕੁੜਾਦਾਨ ਨੂੰ ਇਸਤੇਮਾਲ ਕਰਨ ਦੀ ਸਲਾਹ ਦਿੱਤੀ। ਨਾਟਕ ਮੰਡਲੀ ਵਲੋਂ ਆਖਰੀ ਦਿਨ ਬਾਬੂ ਜੀ ਨਾਟਰ ਪੇਸ਼ ਕੀਤਾ ਜੋਵੇਗਾ।

No comments: