BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪ੍ਰੇਮਚੰਦ ਮਾਰਕੰਡਾ ਐਸ.ਡੀ. ਕਾਲਜ, ਜਲੰਧਰ ਵਿਚ ਹਿੰਦੀ ਦਿਵਸ ਦੇ ਮੌਕੇ ਤੇ ਇਕ ਮੌਲਿਕ ਲੇਖਨ ਮੁਕਾਬਲਾ

ਜਲੰਧਰ 14 ਸਤੰਬਰ (ਜਸਵਿੰਦਰ ਆਜ਼ਾਦ)- ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ, ਜਲੰਧਰ ਵਿਚ ਹਿੰਦੀ ਸਾਹਿਤਧਾਰਾ ਵਲੋਂ ਹਿੰਦੀ ਦਿਵਸ ਦੇ ਮੌਕੇ ਤੇ ਇਕ ਮੌਲਿਕ ਲੇਖਨ ਮੁਕਾਬਲਾ ਕਰਵਾਇਆ ਗਿਆ। ਜਿਸ ਵਿਚ ਆਰਟਸ, ਸਾਇੰਸ, ਕਾਮਰਸ, ਕੰਪਿਊਟਰ ਦੇ ਲਗਭਗ 60 ਵਿਦਿਆਰਥੀਆਂ  ਨੇ ਹਿੱਸਾ ਲਿਆ। ਇਸ ਮੌਕੇ ਤੇ ਕਾਲਜ ਦੇ ਪ੍ਰਿੰਸੀਪਲ ਡਾ. ਕਿਰਨ ਅਰੋੜਾ ਮੁਖ ਮਹਿਮਾਨ ਸਨ। ਹਿੰਦੀ ਸਾਹਿਤਧਾਰਾ ਵਲੋਂ ਪ੍ਰਿੰਸੀਪਲ  ਡਾ. ਕਿਰਨ ਅਰੋੜਾ ਦਾ ਫੁੱਲਤਂ ਨਾਲ ਸਵਾਗਤ ਕੀਤਾ। ੲਿਸ ਸਮਾਰੋਹ ਵਿਚ ਹਿੰਦੀ ਸਾਹਿਤਧਾਰਾ ਦੇ ਅਹੁਦੇਦਾਰਾਂ ਨੂੰ ਬੈਜੇਜ ਦਿੱਤੇ ਗਏ। ਟੀ. ਵੀ. ਅਤੇ ਵੀਡੀਉ ਪ੍ਰੌਡਕਸ਼ਨ ਵਿਭਾਗ ਦੁਆਰਾ ਮਹਾਤਮਾ ਗਾਂਧੀ ਦਾ ਹਿੰਦੀ ਭਾਸ਼ਾ ਦੇ ਪ੍ਰਤੀ ਸਮਰਪਣ ਨੂੰ ਉਹਨਾਂ ਦੇ ਵਿਚਾਰਾਂ ਰਾਹੀਂ ਦਰਸਾਇਆ ਗਿਆ। ਇਸ ਮੌਕੇ ਤੇ ਪ੍ਰਿੰਸੀਪਲ ਮੈਡਮ ਨੇ ਵਿਦਿਆਰਥਣਾਂ ਨੂੰ ਹਿੰਦੀ ਦਿਵਸ ਦੀ ਵਧਾਈ ਦਿੱਤੀ ਅਤੇ ਹਿੰਦੀ ਲੇਖਨ ਪ੍ਰਤੀ ਪ੍ਰੇਰਿਤ ਕੀਤਾ। ਪ੍ਰੇਮਚੰਦ ਮਾਰਕੰਡਾ ਕਾਲਜੀਏਟ ਸਕੂਲ ਵਿਚ ਵੀ 35 ਵਿਦਿਆਰਥਣਾਂ ਨੇ ਇਸ ਮੁਕਾਬਲੇ ਵਿਚ ਹਿੱਸਾ ਲਿਆ। ਸਕੂਲ ਦੇ ਇੰਚਾਰਜ ਸ਼੍ਰੀਮਤੀ ਕੁਸਮ ਮਿੱਡਾ ਨੇ ਬਚਿਆਂ ਨੂੰ ਹਿੰਦੀ ਦਿਵਸ ਦੀ ਵਧਾਈ ਦਿੱਤੀ।

No comments: