BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨਾਪਾ ਵਫਦ ਨੇ ਬਿਹਾਰ ਦੇ ਰਾਜਪਾਲ ਨਾਲ ਕੀਤੀ ਮੁਲਾਕਾਤ

  • ਸ਼੍ਰੀ ਗੁਰੁ ਗੋਬਿੰਦ ਜੀ ਮਹਾਰਾਜ ਦੀਆਂ ਕੁਰਬਾਨੀਆਂ ਨੂੰ ਭੁਲਾਇਆ ਨਹੀਂ ਜਾ ਸਕਦਾ-ਗਵਰਨਰ ਰਾਮ ਨਾਥ ਕੋਵਿੰਡ
  • ਬਿਹਾਰ ਦੇ ਸਿਖਾਂ ਨੂੰ ਬਿਹਾਰ ਸਰਕਾਰ ਵਿਚ ਯੋਗ ਪ੍ਰਤੀਨਿਧਤਾ ਦਿਤੀ ਜਾਵੇ-ਬਹਾਦਰ ਸਿੰਘ
ਬਿਹਾਰ ਦੇ ਗਵਰਨਰ ਵਲੋਂ ਰਾਜ ਭਵਨ ਵਿਨ ਵਿਚ ਸਨਮਾਨਤ ਕੀਤੇ ਗਏ ਆਗੂ ਜਿਹਨਾਂ ਵਿਚ ਡਾ.ਰੂਬੀ ਢੱਲਾ ਐਮ.ਪੀ, ਬਹਾਦਰ ਸਿੰਘ, ਸਤਪਾਲ ਸਿੰਘ ਖਾਲਸਾ ਤੇ ਗੁਰਜੀਤ ਸਿੰਘ
ਪਟਨਾ/ਜਲੰਧਰ 27 ਸਤੰਬਰ (ਜਸਵਿੰਦਰ ਆਜ਼ਾਦ)- ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਮਹਾਰਜ ਦੀ ਅਗਲੇ ਸਾਲ 350 ਸ਼ਤਾਬਦੀ  ਸ਼ਾਂਨਦਾਰ ਤਰੀਕੇ ਨਾਲ ਮਨਾਉਣ ਲਈ ਇਕ ਤਿੰਨ ਦਿਨਾਂ ਵਿਸ਼ਵ ਸਿਖ ਸੰੰਮੇਲਨ ਬੁਲਾਇਆ ਗਿਆ ਜਿਸ ਵਿਚ ਵੱਖ ਵਖ ਦੇਸ਼ਾਂ ਵਿਚੋਂ ਲਗਭਗ 250 ਪ੍ਰਤੀਨਿਧਾਂ ਨੇ ਭਾਗ ਲਿਆ।ਇਸ ਤਿੰਨ ਦਿਨਾਂ ਸੰਮੇਲਨ ਵਿਚ ਅਗਲੇ ਸਾਲ ਜਨਵਰੀ ਮਹੀਨੇ ਵਿਚ ਆ ਰਹੀ ਸ਼੍ਰੀ ਗੁਰੁ ਗੋਬਿੰਦ ਸਿੰਘ ਮਹਾਰਾਜ ਦੀ 350 ਸਾਲਾ ਜਨਮ ਸ਼ਤਾਬਦੀ  ਧੂਮ ਧਾਮ ਨਾਲ ਅਜਿਹੇ ਤਰੀਕੇ ਨਾਲ ਮਨਾਉਣ ਦਾ ਫੈਸਲਾ ਕੀਤਾ ਗਿਆ ਜਿਸ ਰਾਹੀਂ ਦੁਨੀਆਂ ਭਰ ਵਿਚ ਗੁਰੁ ਸਾਹਿਬ ਜੀ ਦੀਆਂ ਮਨੁਖਤਾ ਪ੍ਰਤੀ ਕੀਤੀਆਂ ਗਈਆਂ ਕੁਰਬਾਨੀਆਂ ਤੇ ਸਿਖਿਆਵਾਂ  ਨੂੰ ਪਰਚਾਰਿਆ ਜਾ ਸਕੇ। ਇਸ ਤਿੰਨ ਦਿਨਾਂ ਸੰਮੇਲਨ ਵਿਚ ਬਿਹਾਰ ਦੇ ਮੁਖ ਮੰਤਰੀ ਸ਼੍ਰੀ ਨਿਤੀਸ਼ ਕੁਮਾਰ,ਪੰਜਾਬ ਦੇ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਤਰ ਪ੍ਰਦੇਸ਼ ਦੇ ਜੇਲ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ,ਵੱਖ ਵੱਖ ਯੂਨੀਵਰਸਟੀਆਂ ਦੇ ਵਾਈਸ ਚਾਂਸਲਰ,ਡਾ.ਰੂਬੀ ਢੱਲਾ ਐਮ.ਪੀ ਕੈਨੇਡਾ ਤੇ ਬਹਾਦਰ ਸਿੰਘ ਚੇਅਰਮੈਨ ਨਾਰਥ ਅਮਰੀਕਨ ਪੰਜਾਬੀ ਐਸੋਸ਼ੀਏਸ਼ਨ (ਨਾਪਾ) ਔਰੀਗਨ ਸਟੇਟ ਅਮਰੀਕਾ ਤੇ ਸਤਪਾਲ ਸਿੰਘ ਖਾਲਸਾ ਆਦਿ ਆਗੂ ਸ਼ਾਮਲ ਹੋਏ।ਇਸ ਮੌਕੇ ਤੇ ਬਿਹਾਰ ਦੇ ਗਵਰਨਰ ਸ਼੍ਰੀ ਰਾਮ ਨਾਥ ਕੋਵਿੰਡ ਨੇ ਨਾਰਥ ਅਮਰੀਕਨ ਪੰਜਾਬੀ ਐਸੋਸ਼ੀਏਸ਼ਨ (ਨਾਪਾ) ਦੇ ਆਗੂਆਂ ਨੂੰ ਰਾਜ ਭਵਨ ਵਿਚ ਨਾਸ਼ਤੇ ਲਈ ਬੁਲਾਇਆ ਜਿਥੇ ਵਫਦ ਨਾਲ ਗਲਬਾਤ ਕਰਦਿਆਂ ਗਵਰਨਰ ਨੇ ਕਿਹਾ ਕਿ ਸ਼੍ਰੀ ਗੁਰੁ ਗੋਬਿੰਦ ਜੀ ਮਹਾਰਾਜ ਦੀਆਂ ਕੁਰਬਾਨੀਆਂ ਨੂੰ ਭੁਲਾਇਆ ਨਹੀਂ ਜਾ ਸਕਦਾ।ਉਹਨਾਂ ਕਿਹਾ ਕਿ ਵਿਸ਼ਵ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਲਈ ਦੁਨੀਆਂ ਭਰ ਦੇ ਲੋਕਾਂ ਨੂੰ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਸਿਖਿਆਵਾਂ ਤੇ ਅਮਲ ਕਰਨ ਦੀ ਲੋੜ ਹੈ।ਇਸ ਮੌਕੇ ਤੇ ਨਾਪਾ ਵਫਦ ਦੇ ਆਗੂ ਸ: ਬਹਾਦਰ ਸਿੰਘ ਨੇ ਬਿਹਾਰ ਦੇ ਗਵਰਨਰ ਪਾਸੋਂ ਪੁਰਜੋਰ ਸ਼ਬਦਾਂ ਰਾਹੀਂ ਮੰਗ ਕੀਤੀ ਕਿ ਬੇਸ਼ਕ ਬਿਹਾਰ ਵਿਚ ਸਿਖਾਂ ਦੀ ਅਬਾਦੀ ਆਟੇ ਵਿਚ ਲੂਣ ਦੇ ਬਰਾਬਰ ਹੈ ਪਰ ਫਿਰ ਵੀ ਸਿਖਾਂ ਦੀਆਂ ਸਮਸਿਆਂਵਾਂ ਤੇ ਮੁਸ਼ਕਲਾਂ ਦੇ ਹੱਲ ਲਈ ਸਿਖਾਂ ਨੂੰ ਸਰਕਾਰ ਵਿਚ ਯੋਗ ਪ੍ਰਤੀਨਿਧਤਾ ਦਿਤੀ ਜਾਵੇ।ਗਵਰਨਰ ਸ਼੍ਰੀ ਰਾਮ ਨਾਥ ਕੋਵਿੰਡ ਨੇ ਕਿਹਾ ਕਿ ਬੇਸ਼ਕ ਬਿਹਾਰ ਵਿਚ ਸਿਖਾਂ ਦੀ ਅਬਾਦੀ ਬਹੁਤ ਘੱਟ ਹੈ ਪਰ ਬਿਹਾਰ ਦੇ ਸਰਬਪੱਖੀ ਵਿਕਾਸ ਵਿਚ ਸਿਖ ਭਾਈਚਾਰੇ ਦਾ ਬਹੁਤ ਵਡਾ ਯੋਗਦਾਨ ਹੈ ਜਿਸ ਉਪਰ ਸਾਨੂੰ ਮਾਣ ਹੈ।ਇਸ ਮੰਕੇ ਤੇ ਰਾਜ ਭਵਨ ਵਿਚ ਗਵਰਨਰ ਤੇ ਉਹਨਾਂ ਦੀ ਧਰਮ ਪਤਨੀ ਵਲੋਂ ਰਾਜ ਭਵਨ ਵਿਚ ਪਰਮੁਖ ਸ਼ਖਸ਼ੀਅਤਾਂ ਨੂੰ ਸਨਮਾਨਤ ਵੀ ਕੀਤਾ ਗਿਆ ਜਿਸ ਵਿਚ ਹੋਰਨਾਂ ਤੋਂ ਇਲਾਵਾ ਡਾ.ਰੂਬੀ ਢੱਲਾ ਐਮ.ਪੀ, ਬਹਾਦਰ ਸਿੰਘ, ਸਤਪਾਲ ਸਿੰਘ ਖਾਲਸਾ ਤੇ ਗੁਰਜੀਤ ਸਿੰਘ ਆਦਿ ਆਗੂ ਸ਼ਾਮਲ ਸਨ।

No comments: