BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪਿੰਡ ਤੰਦੇਲ ਵਿਖੇ ਇਕ ਸੌ ਦੋ ਪ੍ਰਾਣੀਆਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੇ

ਅੰਮ੍ਰਿਤਸਰ 16 ਸਤੰਬਰ (ਬਿਊਰੋ)- ਜਿਲ੍ਹਾ ਅੰਮ੍ਰਿਤਸਰ ਵਿਚ ਪੈਂਦੇ ਪਿੰਡ ਤੰਦੇਲ ਦੇ ਗੁਰਦੁਆਰਾ ਸਾਹਿਬ ਅਮਰ ਸਹੀਦ ਬਾਬਾ ਜੀਵਨ ਸਿੰਘ ਜੀ ਵਿਖੇ ਇਕ ਸੌ ਦੋ ਪ੍ਰਾਣੀਆਂ ਨੇ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੇ। ਕਾਰ ਸੇਵਾ ਦੇ ਮੁਖੀ ਸੰਤ ਬਾਬਾ ਅਮਰ ਸਿੰਘ ਜੀ ਪਟਿਆਲੇ ਵਾਲਿਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਣ ਤੱਕ 60 ਗੁਰਦੁਆਰਿਆਂ ਦੀ ਸੇਵਾ ਮੁਕੰਮਲ ਹੋ ਚੁੱਕਿਆ ਹੈ। 8(ਅੱਠ) ਗੁਰਦੁਆਰਿਆਂ ਦੀ ਸੇਵਾ ਲੈਂਟਰ ਤੇ ਹੈ। 4 (ਚਾਰ) ਗੁਰਦੁਆਰਿਆਂ ਦੀ ਸੇਵਾ ਅਰੰਭ ਕੀਤਾ ਗਈ ਹੈ। ਇਹ ਸਭ ਕਿਰਪਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਹੈ, ਅਤੇ ਸੰਤ ਬਾਬਾ ਕਰਤਾਰ ਸਿੰਘ ਜੀ ਭੈਰੋ ਮਾਜਰੇ ਵਾਲਿਆਂ ਦੀ ਬਖਸ਼ੀ ਟੋਕਰੀ ਦੀ ਕਿਰਪਾ ਦੇ ਨਾਲ ਹੋ ਰਿਹਾ ਹੈ । ਇਲਾਕੇ ਵਿੱਚ ਦਿਨ ਰਾਤ ਦੀਵਾਨਾ ਦੀ ਸੇਵਾ ਬੁਹਤ ਤੇਜ਼ੀ ਨਾਲ ਚੱਲ ਰਹੀ ਹੈ ।102 ਸਰੀਰਾਂ ਨੇ ਅੰਮ੍ਰਿਤ ਛਕਣ ਦਾ ਮਨ ਬਣਾਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦੀ ਹਜੂਰੀ ਵਿੱਚ ਸ੍ਰੀ ਹਰਿਮੰਦਰ ਸਾਹਿਬ (ਅੰਮ੍ਰਿਤਸਰ) ਤੋਂ ਆਏ ਪੰਜ ਪਿਆਰਿਆਂ ਦੀ ਅਗਵਾਈ ਹੇਠ ਸੰਗਤਾਂ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਨਿਹਾਲ ਕੀਤਾ। ਕਕਾਰਾਂ ਦੀ ਸੇਵਾ ਸੰਤ ਬਾਬਾ ਅਮਰ ਸਿੰਘ ਜੀ ਵੱਲੋਂ ਫ੍ਰੀ ਕੀਤੀ ਗਈ ।ਇਸ ਮੌਕੇ ਹਾਜ਼ਰ ਸਨ। ਸਰਪੰਚ ਕਾਬਲ ਸਿੰਘ ਤੰਦੇਂਲ, ਗ੍ਰੰਥੀ ਜਗਤਾਰ ਸਿੰਘ, ਬਾਬਾ ਲਾਲ ਸਿੰਘ, ਦਵਿੰਦਰ ਸਿੰਘ, ਸਰਪੰਚ ਸਿੰਦਰ ਸਿੰਘ ਬਹੋਜਾ, ਲਖਵਿੰਦਰ ਸਿੰਘ, ਮੁਖਤਾਰ ਸਿੰਘ ਕੋਟਲਾ ਬੱਜਾ ਸਿੰਘ, ਲਾਭ ਸਿੰਘ ਬਹੋਜ, ਸ਼ਮਸ਼ੇਰ ਸਿੰਘ, ਗੁਰਮੁਖ ਸਿੰਘ, ਰਣਜੀਤ ਸਿੰਘ ਆਦਿ ਹਾਜ਼ਰ ਸਨ।

No comments: