BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਚੰਦਨ ਨਗਰ ਰੇਲਵੇ ਅੰਡਰ ਬ੍ਰਿਜ ਲੋਕਾਂ ਨੂੰ ਸਮਰਪਿਤ

  • ਕੋਹਾੜ ਤੇ ਜੋਸ਼ੀ ਨੇ ਕੀਤਾ ਉਦਘਾਟਨ- 45 ਕਰੋੜ ਦੀ ਲਾਗਤ ਨਾਲ ਰਿਕਾਰਡ ਸਮੇਂ ਵਿਚ ਹੋਇਆ ਤਿਆਰ
  • ਬ੍ਰਿਜ 'ਤੇ ਸੁਰੱਖਿਆ ਦੇ ਮੱਦੇਨਜ਼ਰ ਸੀ.ਸੀ.ਟੀ.ਵੀ . ਕੈਮਰੇ ਵੀ ਲਾਏ
ਜਲੰਧਰ 28 ਸਤੰਬਰ (ਜਸਵਿੰਦਰ ਆਜ਼ਾਦ)- ਜਲੰਧਰ ਦੇ ਵਾਸੀਆਂ ਦੀ ਸਦੀਆਂ ਪੁਰਾਣੀ ਮੰਗ ਪੂਰੀ ਕਰਦਿਆਂ ਚੰਦਨ ਨਗਰ ਰੇਲਵੇ ਅੰਡਰ ਬ੍ਰਿਜ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਗਿਆ ਹੈ। 45 ਕਰੋੜ ਦੀ ਲਾਗਤ ਨਾਲ ਰਿਕਾਰਡ 2 ਸਾਲ ਦੇ ਸਮੇਂ ਅੰਦਰ ਤਿਆਰ ਹੋਇਆ ਇਹ ਅੰਡਰ ਬ੍ਰਿਜ ਸੂਬੇ ਦਾ ਪਹਿਲਾ ਬ੍ਰਿਜ ਹੈ, ਜਿਸ 'ਤੇ ਸੁਰੱਖਿਆ ਦੇ ਮੱਦੇਨਜ਼ਰ ਸੀ.ਸੀ.ਟੀ.ਵੀ. ਕੈਮਰੇ ਵੀ ਲਾਏ ਗਏ ਹਨ। ਇਸ ਬ੍ਰਿਜ ਦਾ ਉਦਘਾਟਨ ਅੱਜ ਟਰਾਂਸਪੋਰਟ ਮੰਤਰੀ ਸ. ਅਜੀਤ ਸਿੰਘ ਕੋਹਾੜ ਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ਼੍ਰੀ ਅਨਿਲ ਜੋਸ਼ੀ ਨੇ ਵਿਧਾਇਕ ਸ੍ਰੀ ਕੇ.ਡੀ.ਭੰਡਾਰੀ ਵਲੋਂ ਕਰਵਾਈ ਰੈਲੀ ਦੌਰਾਨ ਕੀਤਾ। ਉਦਘਾਟਨ ਤੋਂ ਪਹਿਲਾਂ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਤਰਫੋਂ ਸਮਾਰੋਹ ਦੌਰਾਨ ਪੁੱਜੇ ਸ. ਕੋਹਾੜ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਜਲੰਧਰ ਸ਼ਹਿਰ ਦੇ ਵਿਕਾਸ 'ਤੇ 1100 ਕਰੋੜ ਰੁਪੈ ਖਰਚ ਕੀਤੇ ਗਏ ਹਨ। ਉਨਾਂ ਕਿਹਾ ਕਿ ਗਠਜੋੜ ਵਿਕਾਸ ਦੇ ਨਾਮ 'ਤੇ ਚੋਣਾਂ ਲੜੇਗਾ ਤੇ 90 ਤੋਂ ਵੱਧ ਸੀਟਾਂ 'ਤੇ ਜਿੱਤ ਪ੍ਰਾਪਤ ਕਰੇਗਾ। ਇਸ ਮੌਕੇ ਸੰਬੋਧਨ ਕਰਦਿਅਾਂ ਕੈਬਨਿਟ ਮੰਤਰੀ ਸ਼੍ਰੀ ਅਨਿਲ ਜੋਸ਼ੀ ਨੇ ਕਿਹਾ ਕਿ ਜਲੰਧਰ ਦੇ ਲੋਕਾਂ ਵਲੋਂ ਆਜਾਦੀ ਤੋਂ ਬਾਅਦ ਚੰਦਨ ਨਗਰ ਵਿਖੇ ਅੰਡਰ ਬ੍ਰਿਜ ਬਣਾਉਣ ਦੀ ਮੰਗ ਕੀਤੀ ਜਾਂਦੀ ਰਹੀ ਸੀ, ਪਰ ਕੇਵਲ ਅਕਾਲੀ ਦਲ-ਭਾਜਪਾ ਸਰਕਾਰ ਨੇ ਹੀ ਇਸਨੂੰ ਪੂਰਾ ਕੀਤਾ ਹੈ। ਉਨਾਂ ਵਿਧਾਇਕ ਸ੍ਰੀ ਭੰਡਾਰੀ ਨੂੰ ਇਸ ਪ੍ਰਾਜੈਕਟ ਲਈ ਵਧਾਈ ਦਿੱਤੀ ਤੇ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਕਾਰਗੁਜ਼ਾਰੀ ਵੇਖਕੇ ਹੀ ਵੋਟ ਦਾ ਇਸਤੇਮਾਲ ਕਰਨ। ਇਸ ਮੌਕੇ ਵਿਧਾਇਕ ਸ੍ਰੀ ਭੰਡਾਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੰਡਰ ਬ੍ਰਿਜ ਦੇ ਨਿਰਮਾਣ ਨਾਲ ਜਿੱਥੇ ਸ਼ਿਵ ਨਗਰ, ਗੁਰਦੇਵ ਨਗਰ, ਗੋਪਾਲ ਨਗਰ,  ਗਾਜੀ ਗੁੱਲਾ, ਦੀਨ ਦਿਆਲ ਉਪਾਧਿਆਏ ਨਗਰ ਤੇ ਸੋਢਲ ਨੂੰ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਵੱਡੀ ਰਾਹਤ ਮਿਲੀ ਹੈ, ਉੱਥੇ ਹੀ ਵਪਾਰੀਆਂ ਵਲੋਂ ਇਸ ਬ੍ਰਿਜ ਦੀ ਉਸਾਰੀ ਲਈ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ, ਜੋ ਕਿ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਪਹਿਲ ਸਦਕਾ ਪੂਰੀ ਹੋਈ ਹੈ। ਜ਼ਿਕਰਯੋਗ ਹੈ ਕਿ ਇਸ ਅੰਡਰ ਬ੍ਰਿਜ ਨਾਲ ਉਪਰ ਦਿੱਲੀ-ਅੰਮ੍ਰਿਤਸਰ ਰੇਲਵੇ ਲਾਇਨ ਹੈ, ਜਿਸ ਤੋਂ ਰੋਜ਼ਾਨਾ 240 ਰੇਲਗੱਡੀਆਂ ਦੀ ਆਵਾਜਾਈ ਹੈ, ਜਿਸ ਨਾਲ  ਰੇਲਵੇ ਫਾਟਕ ਜਿਆਦਾ ਸਮਾਂ ਬੰਦ ਰਹਿਣ ਕਾਰਨ ਸ਼ਹਿਰ ਦੇ ਦੋਹਾਂ ਪਾਸਿਆਂ ਦੇ ਲੋਕਾਂ ਵੀ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਮੌਕੇ ਭਾਜਪਾ ਦੇ ਉਪ ਪ੍ਰਧਾਨ ਰਾਕੇਸ਼ ਰਾਠੌਰ, ਸ਼੍ਰੋਮਣੀ ਅਕਾਲੀ ਦਲ ਦੇ ਜਿਲਾ ਪ੍ਰਧਾਨ ਗੁਰਚਰਨ ਸਿੰਘ ਚੰਨੀ, ਭਾਜਪਾ ਦੇ ਜਿਲਾ ਪ੍ਰਧਾਨ ਰਮੇਸ਼ ਸ਼ਰਮਾ, ਮੇਅਰ ਸੁਨੀਲ ਜੋਤੀ, ਅਕਾਲੀ ਆਗੂ ਬਲਜੀਤ ਸਿੰਘ ਨੀਲਾਮਹਿਲ, ਡਿਪਟੀ ਕਮਿਸ਼ਨਰ ਕਮਲ ਕਿਸ਼ੋਰ ਯਾਦਵ, ਵਧੀਕ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਆਦਿ ਹਾਜ਼ਰ ਸਨ।

No comments: