BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਵਿਦਿਆਰਥੀਆਂ ਨੂੰ ਮਾਰਕੀਟਿੰਗ ਕਰਨ ਦੇ ਤਰੀਕੇ ਦੱਸੇ

  • ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਐਥੀਕਲ ਮਾਰਕੀਟਿੰਗ 'ਤੇ ਸੈਮਿਨਾਰ ਆਯੋਜਿਤ
  • 200 ਤੋਂ ਵੀ ਵੱਧ ਵਿਦਿਆਰਥੀ ਹੋਏ ਸ਼ਾਮਲ
ਜਲੰਧਰ 16 ਸਤੰਬਰ (ਜਸਵਿੰਦਰ ਆਜ਼ਾਦ)- ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਸ਼ਾਹਪੁਰ ਕੈਂਪਸ ਵਿੱਖੇ ਐਥੀਕਲ ਮਾਰਕੀਟਿੰਗ ਤੇ ਸੈਮਿਨਾਰ ਆਯੋਜਿਤ ਕੀਤਾ ਗਿਆ। ਸੈਮਿਨਾਰ ਵਿੱਚ ਵਿਦਿਆਰਥੀਆਂ ਨੂੰ ਮਾਰਕੀਟਿੰਗ ਕਰਨ ਦੇ ਤੌਰ ਤਰੀਕੇ ਦੱਸੇ ਗਏ। ਇਸ ਸੈਮਿਨਾਰ ਵਿੱਚ ਐਮ ਬੀ ਏ ਦੇ ਦੌ ਸੋ ਤੋਂ ਵੀ ਵੱਧ ਵਿਦਿਆਰਥੀ ਸ਼ਾਮਲ ਹੋਏ ਸਨ। ਮਾਰਕੀਟਿੰਗ ਇਕ ਅਜਿਹਾ ਪੱਧਰ ਬਣ ਚੁੱਕਾ ਹੈ ਜਿਹੜਾ ਸਾਰੇ ਕੰਮਾ ਵਿੱਚ ਅਪਣਾ ਯੋਗਦਾਨ ਪਾ ਰਿਹਾ ਹੈ। ਇਸ ਅਧੁਨਿਕ ਜ਼ਮਾਨੇ ਵਿੱਚ ਲੋਕੀ ਕਿਸੇ ਚੀਜ ਨੂੰ ਮਸ਼ਹੂਰ ਕਰਨ ਲਈ ਮਾਰਕੀਟਿੰਗ ਦਾ ਸਹਾਰਾ ਲੈਂਦੇ ਹਨ। ਪਾਵੇਂ ਉਹ ਆਉਣ ਵਾਲੀ ਫ਼ਿਲਮ ਹੋਵੇਂ ਜਾਂ ਕੋਈ ਪ੍ਰੋਡਕਟ ਉਸਦੀ ਜਾਗਰੂਕਤਾ ਲਈ ਮਾਰਕੀਟਿੰਗ ਰਾਹੀ ਲੋਕਾ ਤੱਕ ਪਹੁੰਚਾਇਆ ਜਾਂਦਾ ਹੈ। ਥ੍ਰੀ ਸਿਕਸਟੀ ਡਿਗਰੀ ਦੇ ਸੀ. ਈ. ਅੋ ਸ਼੍ਰੀ ਮਹੇਸ਼ਵਰ ਪੇਰੀ ਮਾਰਕਟੀਟਿੰਗ ਸਕਿਲਸ ਨਾਲ ਜਾਣੂ ਕਰਵਾਇਆ। ਉਨਾਂ ਕਿਹਾ ਕਿ  ਮਾਰਕੀਟਿੰਗ ਇਕ ਅਜਿਹਾ ਜਰਿਆ ਬਣ ਚੁਕਾ ਹੈ ਜਿਹੜਾ ਕਿਸੇ ਵਸਤੂ ਦੀ ਮਸ਼ਹੂਰੀ ਲਈ ਅਹਿਮ ਭਾਗ ਮੰਨਿਆ ਜਾਂਦਾ ਹੈ। ਅੱਜ ਕੱਲ ਸਾਰੀਆਂ ਚੀਜ਼ਾ ਦੀ ਮਸ਼ਹੂਰੀ ਮਾਰਕੀਟਿੰਗ ਰਾਹੀ ਹੁੰਦੀ ਹੈ। ਉਨਾਂ ਐਥੀਕਲ ਨੂੰ ਆਪਣੇ ਤਰੀਕੇ ਨਾਲ ਇਸਤੇਮਾਲ ਕਰਨ ਦੀ ਸਲਾਹ ਦਿੱਤੀ। ਉਨਾਂ ਕਿਹਾ ਕਿ ਮਾਰਟੀਟਿੰਗ ਕਰਨ ਤੋਂ ਪਹਿਲਾ ਪ੍ਰੇਡਕਟ ਦੀਆਂ ਮੁਸੀਬਤਾਂ ਨੂੰ ਜਾਣ ਲੈਣਾ ਬਹੁਤ ਜਰੂਰੀ ਹੈ, ਨਹੀਂ ਤਾਂ ਉਸ ਦੀ ਲਾਈਫ਼ ਥੋੜੇ ਚਿਰ ਰਹਿ ਜਾਂਦੀ ਹੈ। ਨਾਲ ਹੀ ਉਨਾਂ ਵਿਦਿਆਰਥੀਆਂ ਨੂੰ ਇੰਟਰਵਿਊ ਵੇਲੇ ਆਪਣੇ ਆਪ ਵਿੱਚ ਭਰੋਸਾ ਰੱਖਣ ਦੀ ਸਲਾਹ ਦਿੱਤੀ। ਮੌਕੇ ਤੇ ਵਿਦਿਆਰਥੀਆਂ ਵੱਲੋਂ ਪੁਛੇ ਸਵਾਲਾ ਦੇ ਜਵਾਬ ਦਿੱਤੇ। ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਸ. ਚਰਨਜੀਤ ਸਿੰਘ ਨੇ ਮਾਹਰਾਂ ਦਾ ਧੰਨਵਾਦ ਕੀਤਾ ਅਤੇ ਉਨਾਂ ਵੱਲੋਂ ਦਿਤੇ ਸਲਾਹਾ ਦੀ ਪ੍ਰਸ਼ੰਸਾ ਕੀਤੀ। ਨਾਲ ਹੀ ਮਾਹਰਾ ਵੱਲੋਂ ਮਿਲੀ ਸਿੱਖਿਆ ਤੇ ਅਮਲ ਕਰ ਆਪਣੇ ਭਵਿੱਖ ਨੂੰ ਉਜੱਵਲ ਬਣਾਉਣ ਦੀ ਸਲਾਹ ਦਿੱਤੀ।

No comments: