BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਯੂ. ਜੀ. ਸੀ. ਦੀ ਨੈਕ ਟੀਮ ਦੁਆਰਾ ਮੁਲਿਆਂਕਤ ਏ + ਗਰੇਡ ਨਾਮ ਸਨਮਾਨਿਤ ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ

ਜਲੰਧਰ 19 ਸਤੰਬਰ (ਜਸਵਿੰਦਰ ਆਜ਼ਾਦ)- 22, 23 ਅਤੇ 24 ਅਗਸਤ 2016 ਨੂੰ ਯੂ. ਜੀ. ਸੀ. ਦੂਆਰਾ ਭੇਜੀ ਗਈ ਨੈਕ ਟੀਮ ਸ਼੍ਰੀਮਤੀ ਭਾਰਤੀ ਰੇ (ਚੇਅਰਪਰਸਨ, ਸਾਬਕਾ ਪ੍ਰੋ ਵੀ. ਸੀ., ਯੂਨਿਵਰਸਿਟੀ ਆਫ ਕਲਕੱਤਾ, ਪ੍ਰੋ ਸਵੀਤਾ ਆਰ ਗਾਂਧੀ (ਪ੍ਰੋ ਅਤੇ ਮੁਖੀ, ਕੰਪਿਊਟਰ ਸਾਇੰਸ ਵਿਭਾਗ, ਯੂਨਿਵਰਸਿਟੀ ਆਫ ਗੁਜਰਾਤ, ਅਹਿਮਦਾਬਾਦ, ਡਾ. ਮਾਧਵੀ ਐਸ. ਪੇਠੇ (ਪ੍ਰਿੰਸੀਪਲ, ਐਮ. ਐਲ਼. ਧਾਨੁਕਰ ਕਾਲਜ ਆਫ ਕਾਮਰਸ, ਮੁੰਬਈ) ਦੂਆਰਾ ਕੀਤੇ ਗਏ ਮੁਲਾਂਕਣ ਵਿੱਚ ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਨੂੰ ਭਾਰਤ ਦੇ 132 ਕਾਲਜਾਂ ਵਿਚੋਂ ਸਾਰਿਆਂ ਨਾਲੋਂ ਵੱਧ ਏ + ਗਰੇਡ ਦੀ ਪ੍ਰਾਪਤੀ ਹੋਈ ਹੈ। ਕਾਲਜ ਲਈ ਇਹ ਬੇਹੱਦ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਬੇੱਹੱਦ ਖੁਸ਼ੀ ਨਾਲ ਇਹ ਸਮਾਚਾਰ ਦੀ ਸੂਚਨਾ ਦਿੰਦੇ ਹੋਏ ਕਾਲਜ ਦੀ ਪ੍ਰਬਧਕ ਕਮੇਟੀ, ਨੈਕ ਟੀਮ ਦੇ ਕਾ-ਆਰਡੀਨੇਟਰ ਪ੍ਰੋ. ਉਜਲਾ ਜੋਸ਼ੀ, ਡਿਪਟੀ ਕੋ-ਆਰਡੀਨੇਟਰ ਪ੍ਰੋ. ਸੰਗੀਤਾ ਸ਼ਰਮਾ, ਅਸਿਸਟੈਂਟ ਡਿਪਟੀ ਕਾ-ਆਰਡੀਨੇਟਰ ਪ੍ਰੋ ਪ੍ਰਿਯਾ ਮਹਾਜਨ ਦਾ, ਕਾਲਜ ਸਟਾਫ, ਵਿਦਿਆਰਥਣਾਂ, ਨਾਨ ਟੀਚਿੰਗ ਸਟਾਫ, ਕਲਾਸ ਫੋਰ ਕਰਮਚਾਰੀਆਂ, ਕਾਲਜ ਦੇ ਸਾਬਕਾ ਵਿਦਿਆਰਥਣਾਂ, ਵਿਦਿਆਰਥਣਾਂ ਦੇ ਮਾਪਿਆਂ ਨੂੰ ਉਹਨਾਂ ਦੇ ਸਹਿਯੋਗ ਲਈ ਧਨਵਾਦ ਕੀਤਾ ਅਤੇ ਉਹਨਾਂ ਨੂੰ ਬਹੁਤ ਬਹੁਤ ਵਧਾਈ ਵੀ ਦਿੱਤੀ। ਕਾਲਜ ਵਿਚ ਸਭ ਪਾਸੇ ਖੁਸ਼ੀਆਂ ਭਰਿਆ ਵਾਤਾਵਰਨ ਛਾਇਆ ਰਿਹਾ। ਪ੍ਰਿੰਸੀਪਲ, ਸਟਾਫ ਅਤੇ ਵਿਦਿਆਰਥਣਾਂ ਨੇ ਵੀ ਆਪਣੀ ਖੁਸ਼ੀ ਜਾਹਿਰ ਕੀਤੀ।

No comments: