BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕਰਜਾ ਦੇਣ ਵਾਲੇ ਫਾਇਨਾਂਸਰਾਂ ਤੋਂ ਤੰਗ ਆ ਕੇ ਪ੍ਰੋਪਰਟੀ ਡੀਲਰ ਨੇ ਪਰਿਵਾਰ ਸਮੇਤ ਸਲਫਾਸ ਖਾ ਕੇ ਜੀਵਨ ਲੀਲਾ ਕੀਤੀ ਸਮਾਪਤ

ਜਲੰਧਰ 25 ਸਤੰਬਰ (ਅਮਰਜੀਤ ਸਿੰਘ)- ਪਠਾਨਕੋਟ ਮੇਨ ਹਾਈਵੇ ਤੇ ਪਿੰਡ ਕਿਸ਼ਨਗੜ ਨਜਦੀਕ ਰਸ ਦੇ ਬੰਦ ਪਏ, ਵੇਲਣੇ ਤੇ ਇੱਕੋ ਪਰਿਵਾਰ ਨੂੰ ਚਾਰ ਜੀਆਂ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਘਟਨਾਂ ਸਥੱਲ ਤੇ ਮੋਕਾ ਦੇਖਣ ਲਈ ਥਾਨਾ ਭੋਗਪੁਰ ਦੇ ਇੰਚਾਰਜ ਲਖਵੀਰ ਸਿੰਘ, ਪੁਲਿਸ ਚੋਕੀ ਕਿਸ਼ਨਗੜ ਇੰਚਾਰਜ ਬਲਜਿੰਦਰ ਸਿੰਘ ਪੁੱਜੇ, ਜਿਨਾਂ ਨੇ ਅਗਲੀ ਕਾਰਵਾਈ ਸ਼ੁਰੂ ਕੀਤੀ। ਮ੍ਰਿਤਕ ਪਰਿਵਾਰ ਕੋਲੋਂ ਇੱਕ ਸੁਸਾਇਡ ਨੋਟ ਵੀ ਪੁਲਿਸ ਨੂੰ ਬਰਾਮਦ ਹੋਇਆ ਹੈ। ਜਿਸ ਵਿੱਚ ਮ੍ਰਿਤਕ ਪਰਿਵਾਰ ਦੇ ਮੁੱਖੀ ਅਨਿਲ ਅਗਰਵਾਲ, ਉਸਦੀ ਪਤਨੀ ਰਜਨੀ, ਬੇਟੀ ਰਾਸ਼ੀ, ਅਤੇ ਬੇਟੇ ਅਬਿਸ਼ੇਕ ਅਗਰਵਾਲ ਵਾਸੀ ਬੀ.ਡੀ.ਏ ਫਲੈਟ ਨਜਦੀਕ ਪਠਾਨਕੋਟ ਚੋਕ ਜਲੰਧਰ ਨੇ ਲਿਖਿਆ ਕਿ ਉਨਾਂ ਨੇ ਕੁਝ ਵਿਆਕਤੀਆਂ ਕੋਲੋਂ ਕਰਜਾ ਲਿਆ ਸੀ। ਜੋ ਕਿ ਉਹ ਵਿਆਜ ਸਮੇਤ ਉਨਾਂ ਨੂੰ ਵਾਪਸ ਕਰ ਚੁੱਕੇ ਹਨ। ਪਰ ਫਿਰ ਵੀ ਇਹ ਕਰਜਾ ਦੇਣ ਵਾਲੇ ਲੋਕ ਉਨਾਂ ਤੰਗ ਪਰੇਸ਼ਾਨ ਕਰਦੇ ਹੋਏ ਧਮਕੀਆਂ ਦੇ ਰਹੇ। ਜਾਂਚ ਕਰਨ ਲਈ ਐਫ.ਐਸ.ਐਲ ਟੀਮ ਇੰਚਾਰਜ ਜਸਵਿੰਦਰ ਕੋਰ ਆਪਣੇ ਮੁਲਾਜਮਾਂ ਸਮੇਤ ਪੁੱਜੇ, ਅਤੇ ਜਾਂਚ ਸ਼ੁਰੂ ਕੀਤੀ। ਚੋਕੀ ਇੰਚਾਰਜ ਨੇ ਦਸਿਆ ਕਿ ਇਹ ਪੂਰਾ ਪਰਿਵਾਰ ਕਿਸ਼ਨਗੜ ਅੱਡੇ ਵਿੱਚ ਪਾਣੀ ਦੀਆਂ ਬੋਲਤਾਂ ਲੈ ਕੇ ਰਸ ਵਾਲੇ ਵੈਲਣੇ ਵੱਲ ਜਾਣ ਬਾਰੇ ਲੋਕਾਂ ਨੇ ਦਸਿਆ ਸੀ। ਫਿਲਹਾਲ ਪੁਲਿਸ ਚੋਕੀ ਕਿਸ਼ਨਗੜ, ਅਤੇ ਥਾਨਾ ਭੋਗਪੁਰ ਦੀ ਪੁਲਿਸ ਮਾਮਲੇ ਦੀ ਡੂੰਗਾਈ ਨਾਲ ਜਾਂਚ ਕਰ ਰਹੀ ਹੈ।

No comments: