BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਵਯਮ ਸਿਧਾ ਤੇਜਸਵਿਨੀ ਸੰਸਕਾਰ ਕੇਂਦਰ ਨੇ ਵਾਤਾਵਰਨ ਦੀ ਰਖਿਆ ਲਈ ਸ਼ੁਰੂ ਕੀਤਾ ਅਭਿਆਨ

ਚੰਡੀਗੜ੍ਹ 20 ਸਤੰਬਰ (ਜਸਵਿੰਦਰ ਆਜ਼ਾਦ)- ਸਵਯਮ ਸਿਧਾ ਤੇਜਸਵਿਨੀ ਸੰਸਕਾਰ ਕੇਂਦਰ ਨੇ ਵਾਤਾਵਰਨ ਦੀ ਰਖਿਆ ਲਈ  ਇਕ  ਅਭਿਆਨ  ਦੀ ਸ਼ੁਰੂਆਤ ਕੀਤੀ। ਐਨ. ਐਸ. ਐਲ. ਐਸ. ਟਰਸਟ ਰਾਹੀ ਚਲ ਰਿਹਾ ਇਹ ਕੇਂਦਰ ਸਮਾਜ  ਨੂੰ ਜਾਗਰੂਕ ਕਰਨ ਲਈ ਬਣਾਇਆ ਗਿਆ ਹੈ।   ਕੇਂਦਰ ਨੇ ਇਹ ਅਭਿਆਨ ਅਹਿਮਦਾਬਾਦ ਸ਼ੁਰੂ ਕਰਵਾਇਆ ਹੈ। ਅਹਿਮਦਾਬਾਦ  ਵਰੂਨਦੇਵ ਸੋਸਾਇਟੀ ਵਿਚ ਇਹ ਅਭਿਆਨ ਕੀਤਾ ਗਿਆ। ਇਥੇ ਪੀਪਲ, ਤੁਲਸੀ, ਨੀਮ ਤੇ ਹੋਰ ਵੀ ਵਖਰੇ- ਵਖਰੇ ਪੋਧੇ ਲਗਾਏ ਗਏ। ਸੋਸਾਇਟੀ ਦੇ ਪ੍ਰਧਾਨ ਉਦਯ ਨੇ ਇਸ ਅਭਿਆਨ ਦੀ ਸ਼ਲਾਘਾ ਕੀਤੀ। ਓੁਨਾਂ ਕਿਹਾ ਕਿ ਗਲੇਬਲ ਵਾਰਮਿੰਗ ਜਿਹੀ ਭਿਆਨਕ ਸਮਸਿਆ ਤੋ ਬਚਣ ਲਈ ਇਹ ਅਭਿਆਨ ਹਰ ਇਲਾਕੇ ਤੇ ਹੋਣਾ ਬਹੁਤ ਜਰੂਰੀ ਹੈ। ਅਭਿਆਨ ਨੂੰ ਜਲਦ ਹੀ ਪੰਜਾਬ ਵਿਚ ਵੀ ਸ਼ੁਰੂ ਕੀਤਾ ਜਾਏਗਾ।

No comments: