BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜੰਡੂ ਸਿੰਘਾ ਵਿੱਚ ਵਿਦਿਆ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦੇ ਸਨਮਾਨ ਲਈ ਸਹੋਤਾ ਪਰਿਵਾਰ ਵੱਲੋਂ ਕਰਵਾਇਆ ਵਿਸ਼ੇਸ਼ ਸਮਾਗਮ

ਪੜਾਈ ਤੋਂ ਬਗੈਰ ਕੋਈ ਦੇਸ਼ ਤਰੱਕੀ ਨਹੀਂ ਕਰ ਸਕਦਾ-ਫਿਲੋਰ
ਜੰਡੂ ਸਿੰਘਾ ਵਿੱਚ ਵਿਦਿਆਰਣ ਦਾ ਸਨਮਾਨ ਕਰਦੇ ਅਮਰਜੀਤ ਸਿੰਘ, ਜਸਵਿੰਦਰ ਸਿੰਘ, ਨਰਿੰਦਰਪਾਲ, ਜੰਗਬਹਾਦੁਰ, ਪਰਮਜੀਤ ਸਿੰਘ, ਕੁਲਦੀਪ ਸਿੰਘ, ਅਤੇ ਹੋਰ।
ਜੰਡੂ ਸਿੰਘਾ/ਪਤਾਰਾ 30 ਸਤੰਬਰ (ਅਮਰਜੀਤ ਸਿੰਘ)- ਕੋਈ ਵੀ ਦੇਸ਼ ਪੜਾਈ ਤੋਂ ਬਗੈਰ ਤਰੱਕੀ ਨਹੀਂ ਕਰ ਸਕਦਾ, ਕਿਉਕਿ ਜਿਸ ਮੁਲਕ ਦੇ ਬੱਚੇ ਪੜੇ ਲਿਖੇ ਹੋਣ ਉਹ ਦੇਸ਼ ਹੀ ਬੁਲੱਦੀ ਦੀਆਂ ਤੇ ਲੀਹਾਂ ਤੱਕ ਪਹੁੱਚਦਾ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਜੰਡੂ ਸਿੰਘਾ ਦੇ ਜਨਤਾ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ (ਜੰਡੂ ਸਿੰਘਾ) ਵਿਖੇ ਵਿਦਿਆਰਥੀਆਂ ਦੇ ਸਨਮਾਨ ਲਈ ਪ੍ਰਿਥੀਪਾਲ ਸਿੰਘ ਸਹੋਤਾ ਅਤੇ ਸਮੂਹ ਪਰਿਵਾਰ ਵੱਲੋਂ ਉਨਾਂ ਦੇ ਪਿਤਾ ਸੂਬੇਦਾਰ ਮੇਜਰ ਕਰਤਾਰ ਸਿੰਘ ਦੀ ਯਾਦ ਵਿੱਚ ਕਰਵਾਏ ਸਮਾਗਮ ਦੋਰਾਨ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਹਲਕਾ ਕਰਤਾਰਪੁਰ ਵਿਧਾਇਕ ਸਰਵਣ ਸਿੰਘ ਫਿਲੋਰ ਨੇ ਸਾਂਝੇ ਕੀਤੇ। ਉਨਾਂ ਕਿਹਾ ਕਿ ਸਹੋਤਾ ਪਰਿਵਾਰ ਵੱਲੋਂ ਹਰ ਸਾਲ ਵਿਦਿਆਰਥੀਆਂ ਨੂੰ ਪੜਾਈ ਲਈ ਉਤਸ਼ਾਹਤ ਕਰਨ ਵਾਸਤੇ ਕਰਵਾਇਆ ਜਾਂਦਾ ਇਹ ਸਮਾਗਮ ਅਤੇ ਉਸ ਲਈ ਉਪਰਾਲਾ ਕਰਨ ਵਾਲੇ ਸੇਵਾਦਾਰ ਵਧਾਈ ਦੇ ਪਾਤਰ ਹਨ। ਸ. ਸਰਵਣ ਸਿੰਘ ਫਿਲੋਰ ਦਾ ਜੰਡੂ ਸਿੰਘਾ ਪੁੱਜਣ ਤੇ ਅਮਰਜੀਤ ਸਿੰਘ ਸਹੋਤਾ, ਨਰਿੰਦਪਾਲ ਮੀਤ, ਜਸਵਿੰਦਰ ਸਿੰਘ ਸੰਘਾ, ਜੰਗਬਹਾਦੁਰ ਸਿੰਘ, ਕੁਲਦੀਪ ਸਿੰਘ ਸਹੋਤਾ, ਮਨਜੀਤ ਸਿੰਘ ਪੰਚ, ਸੁਖਜਿੰਦਰ ਸਿੰਘ ਸੋਨੂੰ, ਪਰਮਜੀਤ ਸਿੰਘ ਲਾਲਾ, ਜਸਵੀਰ ਸਿੰਘ ਨੰਬਰਦਾਰ, ਕਾਂਸ਼ੀ ਰਾਮ ਕਲੇਰ, ਚਰਨਜੀਤ ਸਿੰਘ ਜੋਗੀ, ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੋਕੇ ਤੇ ਇਨਾਂ ਪਤਵੰਤੇ ਸੱਜਣਾਂ ਦੀ ਹਾਜਰੀ ਵਿੱਚ ਸ. ਫਿਲੋਰ ਨੇ ਮੈਰਿਟ ਪਹਿਲੇ ਨੰਬਰ ਤੇ ਰਹਿਣ ਵਾਲੀ ਜਨਤਾ ਸੀਨੀਅਰ ਸੈਕੰਡਰੀ ਸਕੂਲ ਦੀ ਬੱਚੀ ਗਗਨਦੀਪ ਕੋਰ ਨੂੰ ਸਨਮਾਨ ਚਿੰਨ ਅਤੇ 12500 ਰੁਪਏ ਦਾ ਪਹਿਲਾ ਇਨਾਮ, ਦੂਜੇ ਨੰਬਰ ਤੇ ਅੰਜਲੀ 7500 ਸੋ ਰੁਪਏ, ਅਤੇ ਤੀਜੇ ਨੰਬਰ ਤੇ ਬੱਬਲੂ ਨੂੰ 5000, ਚੋਥੇ ਨੰਬਰ ਤੇ ਜੋਤੀ ਨੂੰ 5000 ਹਜਾਰ ਰੁਪਏ ਦਾ ਨਗਦ ਇਨਾਮ ਉਨਾਂ ਦੀ ਹੋਸਲਾ ਅਫਜਾਈ ਲਈ ਸਤਿਕਾਰ ਵੱਜੋਂ ਦਿਤਾ ਗਿਆ, ਤਾਂ ਜੋ ਇਹ ਬੱਚੇ ਵਿਦਿਆ ਦੇ ਖੇਤਰ ਵਿੱਚ ਹੋਰ ਅੱਗੇ ਤਰੱਕੀ ਕਰ ਸਕਣ। ਸਰਕਾਰੀ ਸੀਨੀਅਰ ਸੈਕੰਡਰੀ ਹਜਾਰਾ ਦੀ ਮੈਰਿਟ ਦੀ ਪ੍ਰੀਖਿਆ ਵਿਚੋਂ ਅੱਵਲ ਆਉਣ ਵਾਲੀ ਮੋਨਿਕਾ ਜੰਡੂ ਸਿੰਘਾ ਦੇ ਘਰ ਵਿੱਚ ਪਖਾਨਾ ਬਣਾਉਣ ਅਤੇ ਉਸਨੂੰ ਪੰਜਾਹ ਹਜਾਰ ਰੁਪਏ ਦੀ ਰਾਸ਼ੀ ਮੱਦਦ ਵੱਜੋਂ ਦੇਣ ਦਾ ਐਲਾਨ ਕੀਤਾ। ਇਸ ਮੋਕੇ ਤੇ ਪ੍ਰਿੰਸੀਪਲ ਏਕਤਾ ਵਰਮਾਂ ਸਕੂਲ ਸਟਾਫ ਅਤੇ ਅਜੀਤ ਸਿੰਘ ਸੰਘਾ, ਪਰਗਟ ਸਿੰਘ, ਚੈਚਲ ਸਿੰਘ, ਨਸੀਬ ਸਿੰਘ, ਮਾ. ਬੂਟਾ ਸਿੰਘ, ਪਰਮਜੀਤ ਸਿੰਘ, ਜਥੇਦਾਰ ਅਮਰਜੀਤ ਸਿੰਘ, ਸੁਰਜੀਤ ਸਿੰਘ, ਜਤਿੰਦਰ ਸਿੰਘ, ਕੁਲਵੀਰ ਸਿੰਘ, ਕੁਲਵਿੰਦਰ ਸਿੰਘ, ਠੇਕੇਦਾਰ ਕੇਵਲ ਸਿੰਘ, ਮਹਿੰਦਰ ਸਿੰਘ ਚਾਹਲ, ਜਰਨੈਲ ਸਿੰਘ, ਬਲਵੀਰ ਸਿੰਘ, ਰਛਪਾਲ ਸਿੰਘ, ਕੰਮਾਂ, ਪੰਚ ਜਗੀਰ ਕੋਰ, ਪਰਮਜੀਤ, ਮਦਨ ਲਾਲ ਸ਼ਰਮਾਂ, ਤਜਿੰਦਰ, ਕਮਲਜੀਤ ਸਿੰਘ ਸੰਘਾ, ਜਸਵੀਰ ਰਾਏ ਕੋਲ, ਗੁਰਨਾਮ ਸਿੰਘ ਰੀਹਲ, ਪ੍ਰਧਾਨ ਸੁਰਜੀਤ ਸਿੰਘ ਰੀਹਲ, ਸੁਖਦੇਵ ਸਿੰਘ ਰੀਹਲ, ਦਵਿੰਦਰ ਸਿੰਘ, ਚਰਨਜੀਤ ਸਿੰਘ, ਮੰਗਤ ਅਲੀ, ਬਲਵਿੰਦਰ ਨੋਨਾ, ਤਰਨਵੀਰ, ਹਿੰਦਪ੍ਰੀਤ, ਸਿਮਰਜੀਤ, ਸੁਰਿੰਦਰ ਕੁਮਾਰ, ਕਮਲ ਚੋਪੜਾ, ਡਾ. ਜਤਿੰਦਰ ਸਿੰਘ, ਵਿਜੈ ਕੁਮਾਰ, ਕਰਨੈਲ ਸਿੰਘ, ਹਰਵਿੰਦਰ ਸਿੰਘ, ਅਤੇ ਹੋਰ ਹਾਜਰ ਸਨ।

No comments: