BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬਿੰਦਰ ਕੋਲੀਆਂਵਾਲ ਦਾ ਪਲੇਠਾ ਨਾਵਲ "ਅਣਪਛਾਤੇ ਰਾਹਾਂ ਦੇ ਪਾਂਧੀ" ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਸਲਾਨਾ ਛੇਂਵੇ ਸਮਾਗਮ ਕੀਤਾ ਜਾਵੇਗਾ ਲੋਕ ਅਰਪਣ

ਇਟਲੀ 26 ਸਤੰਬਰ (ਬਿਊਰੋ)- ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਸਲਾਨਾ ਛੇਵਾਂ ਸਮਾਗਮ ਇਟਲੀ ਦੇ ਸ਼ਹਿਰ ਵਿਰੋਨਾ ਵਿੱਚ ਕਰਵਾਏ ਜਾ ਰਹੇ ਸਲਾਨਾ ਸਮਾਗਮ ਵਿੱਚ ਬਿੰਦਰ ਕੋਲੀਆਂਵਾਲ ਦਾ ਪਲੇਠਾ ਨਾਵਲ "ਅਣਪਛਾਤੇ ਰਾਹਾਂ ਦੇ ਪਾਂਧੀ" ਵੀ ਲੋਕ ਅਰਪਣ ਕੀਤਾ ਜਾਵੇਗਾ। ਬਿੰਦਰ ਦਾ ਇਹ ਨਾਵਲ ਉਹਨਾਂ ਨੌਜਵਾਨਾਂ ਦੇ ਸਫ਼ਰ 'ਤੇ ਆਧਰਿਤ ਹੈ। ਜੋ ਏਜੰਟਾਂ ਦੇ ਝਾਂਸੇ ਵਿੱਚ ਆ ਕੇ ਜਿੰyਦਗੀ ਅਤੇ ਮੌਤ ਦੀ ਪ੍ਰਵਾਹ ਕੀਤੇ ਬਗੈਰ ਪ੍ਰਦੇਸੀ ਰਾਹਾਂ 'ਤੇ ਜਾ ਤੁਰਦੇ ਹਨ। ਬਿੰਦਰ ਕੋਲੀਆਂਵਾਲ ਨੇ ਬੜੀ ਸੰਜੀਦਗੀ ਨਾਲ ਪ੍ਰਦੇਸ ਦੀ ਰਾਹ ਤੁਰਨ ਵਾਲੇ ਨੌਜਵਾਨਾਂ ਦੀ ਕਹਾਣੀ ਨੂੰ ਬਿਆਨ ਕੀਤਾ ਹੈ। ਬਿੰਦਰ ਕੋਲੀਆਂਵਾਲ ਨੇ ਭਾਂਵੇ ਨਾਵਲ 'ਤੇ ਪਹਿਲੀ ਵਾਰ ਹੱਥ ਅਜ਼ਮਾਇਆ ਹੈ। ਪਰ ਇਸ ਤੋਂ ਪਹਿਲਾਂ ਉਹ ਕਾਵਿ ਸੰਗ੍ਰਹਿ ਵੀ ਪੰਜਾਬੀ ਬੋਲੀ ਦੀ ਝੋਲੀ ਪਾ ਚੁੱਕਾ ਹੈ ਅਤੇ ਬਿੰਦਰ ਦੇ ਕਈ ਗੀਤ ਵੱਖ ਵੱਖ ਗਾਇਕਾਂ ਦੀ ਅਵਾਜ਼ ਵਿੱਚ ਰਿਕਾਰਡ ਹੋ ਚੁੱਕੇ ਹਨ।

No comments: