BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਤਿੰਨ ਦਿਨੀ ਥਇਏਟਰ ਫ਼ੈਸਟੀਵਲ ਵਿੱਚ ਭਗਤ ਸਿੰਘ ਦੀ ਵਾਪਸੀ ਨਾਟਕ ਦਿਖਾਇਆ

  • ਤਿੰਨ ਦਿਨੀ ਚੱਲੇ ਥਇਏਟਰ ਫ਼ੈਸਟੀਵਲ ਨੂੰ ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨਾਲ ਰੱਲ ਨੋਰਥ ਜੋਨ ਕਲਚਰਲ ਵੱਲੋਂ ਕੀਤਾ ਆਯੋਜਿਤ
ਜਲੰਧਰ 9 ਸਤੰਬਰ (ਜਸਵਿੰਦਰ ਆਜ਼ਾਦ)- ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਸਹਿਯੋਗ ਦੇ ਨਾਲ ਨੋਰਥ ਜੋਨ ਕਲਚਰਲ ਸੈਂਟਰ ਪਟਿਆਲਾ ਵੱਲੋਂ ਸ਼ਹੀਦ ਭਗਤ ਸਿੰਘ ਦੀ ਵਾਪਸੀ ਦੇ ਨਾਂ ਤੇ ਆਧਾਰਿਤ ਮਨਜੀਤ ਕੌਰ ਆਡਿਟੋਰਿਅਮ ਵਿਖੇ ਨਾਟਕ ਦਿਖਾਇਆ ਗਿਆ। ਨਾਲ ਹੀ ਇਸ ਨਾਟਕ ਨੂੰ ਬੋਹੇਮਿਅਨਸ ਥਇਏਟਰਸ ਪਿਯੂਪਿਲ ਦੀ ਸਹਾਇਤਾ  ਨਾਲ ਕਰਵਾਇਆ ਗਿਆ।
ਪਹਿਲੇ ਦਿਨ ਨਾਟਕ ਵਿੱਚ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਤੇ ਨਾਟਕ ਪੇਸ਼ ਕੀਤਾ ਗਿਆ। ਇਸ ਨਾਟਕ ਵਿੱਚ ਸ਼ਹੀਦ ਭਗਤ ਸਿੰਘ ਦੇ ਸੰਘਰਸ਼ ਭਰੇ ਵਿਚਾਰ ਦੇ ਬਾਰੇ ਜਾਣੂ ਕਰਵਾਇਆ, ਜਿਸ ਵਿੱਚ ਬੇਰੋਜ਼ਗਾਰੀ, ਬਾਲ ਮਜਦੂਰੀ, ਕਿਸਾਨਾਂ ਦੀ ਖੁਦਕੁਸ਼ੀ, ਪ੍ਰਸ਼ਾਸਨ ਦੇ ਅਤਿਆਚਾਰ, ਮਜਦੂਰ ਤੇ ਜ਼ੁਲਮ, ਵੱਧਦਾ ਪੁੰਜੀਵਾਦ ਅਤੇ ਭ੍ਰਿਸ਼ਟਾਚਾਰ 'ਤੇ ਨਾਟਕ ਦਿਖਾਇਆ ਗਿਆ। ਭਗਤ ਸਿੰਘ ਦੇ ਨਾਟਕ ਨੂੰ ਸਰਹਦੀ ਸਾਗਰ ਦੁਆਰਾ ਲਿਖਿਆ ਗਿਆ ਅਤੇ ਸਾਕਾਰ ਫ਼ਾਉਂਡੇਸ਼ਨ ਅਤੇ ਪਰਿਵਰਤਨ ਸਮੂਹ ਦੇ ਡਾਇਰੈਕਟਰ ਆਯਾਜ ਖਾਨ ਨੇ ਡਾਇਰੈਕਟ ਕੀਤਾ। ਇਸ ਨਾਟਕ ਦਾ ਮੰਚਨ 20 ਕਲਾਕਾਰਾਂ ਰਾਹੀਂ ਕੀਤਾ ਗਿਆ ਅਤੇ ਇਹ 90 ਮਿੰਟ ਤੱਕ ਚੱਲਿਆ।
ਇਸ ਨਾਟਕ ਵਿੱਚ  ਭਗਤ ਸਿੰਘ ਵੱਲੋਂ ਅੰਗ੍ਰੇਜ਼ਾ ਦੇ ਖਿਲਾਫ਼ ਕੀਤੇ ਵਿਰੋਧ ਬਾਰੇ ਦੱਸਿਆ ਗਿਆ, ਨਾਲ ਹੀ ਕਲਾਕਾਰਾਂ ਵੱਲੋਂ ਸ਼ਹੀਦ ਭਗਤ ਸਿੰਘ ਦੇ ਵਿਚਾਰਾ ਨੂੰ ਦਰਸ਼ਾਇਆ ਗਿਆ, ਜਿਸ ਵਿੱਚ ਉਨਾਂ ਭਗਤ ਸਿੰਘ ਦੇ ਵਿਚਾਰਾਂ ਨੂੰ ਅਪਨਾਉਣ ਦਾ ਸੰਦੇਸ਼ ਦਿੱਤਾ, ਜਿਸ ਨਾਲ ਲੋਕ ਆਪਣੀ ਜ਼ਿੰਦਗੀ ਵਿੱਚ ਆਰਾਮ ਨਾਲ ਰਹਿ ਸਕੱਣ। ਇਸ ਨਾਟਕ ਵਿੱਚ ਵੱਧ ਰਹੀ ਕੁਰੀਤੀਆਂ ਨੂੰ ਖੱਤਮ ਕਰ ਭਗਤ ਸਿੰਘ ਦੀ ਸੋਚ ਵਰਗਾ ਪੰਜਾਬ ਅਤੇ ਭਾਰਤ ਨੂੰ ਬਣਾਉਣ ਦੀ ਅਪੀਲ ਕੀਤੀ।  
ਕਲਾਕਾਰਾਂ ਨੇ ਆਪਣੀ ਕਲਾਵਾਂ ਨਾਲ ਨਾਟਕ ਨੂੰ ਬਹੁਤ ਚੰਗੀ ਤਰਾਂ ਪੇਸ਼ ਕੀਤਾ। ਇਸ ਨਾਟਕ ਦੇ ਪ੍ਰਸ਼ੰਸਾ ਦੀ ਗੁੰਜ ਪੂਰੇ ਅੋਡਿਟੋਰਿਅਮ ਦੀ ਤਾਲਿਆਂ ਵਿੱਚ ਸੁਣਾਈ ਦੇ ਰਹੀ ਸੀ। ਇਸ ਨਾਟਕ ਨੂੰ ਦੇਖਣ ਲਈ ਕਰੀਬ ਦੌ ਸੋ ਤੋਂ ਵੀ ਵੱਧ ਲੋਕੀ ਪਹੁੰਚੇ ਸਨ। ਇਸ ਮੌਕੇ 'ਤੇ ਨੋਰਥ ਜੋਨ ਕਲਚਰਲ ਸੈਂਟਰ ਦੇ ਪ੍ਰੋਗਰਾਮ ਅਫ਼ਸਰ ਜਰਨੈਲ ਸਿੰਘ ਹਾਜ਼ਰ ਸਨ।
ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਕੋ-ਚੇਅਰਪਰਸਨ ਸ਼੍ਰੀਮਤੀ ਪਰਮਿੰਦਰ ਕੌਰ ਚੰਨੀ ਨੇ ਇਸ ਪ੍ਰੋਗਰਾਮ ਦਾ ਉੱਦਘਾਟਨ ਕਰ ਕਲਾਕਾਰਾਂ ਰਾਹੀ ਪੇਸ਼ ਕੀਤੇ ਨਾਟਕ ਦੀ ਤਰੀਫ਼ ਕੀਤੀ। ਉਨਾਂ ਕਿਹਾ ਕਿ ਨਾਟਕ ਵਿੱਚ ਦਰਸ਼ਾਏ ਤੱਥ ਸੱਚੀ ਸਮਾਜ ਨੂੰ ਖੱਤਮ ਕਰ ਰਹੇ ਹਨ, ਜਿਵੇਂ ਕਿ ਬੇਰੋਜ਼ਗਾਰੀ, ਬਾਲ ਮਜਦੂਰੀ, ਕਿਸਾਨਾਂ ਦੀ ਖੁੱਦਕੁਸ਼ੀ, ਪ੍ਰਸ਼ਾਸਨ ਦਾ ਅਤਿਆਚਾਰ ਅਤੇ ਭ੍ਰਿਸ਼ਟਾਤਾਰ ਬਾਰੇ ਦਿੱਖਾਇਆ ਗਿਆ। ਇਸ ਨਾਟਕ ਨਾਲ ਲੋਕਾਂ ਨੂੰ ਪੇਸ਼ ਕੀਤੇ ਤੱਥਾਂ ਦੀ ਜਾਣਕਾਰੀ ਮਿਲੀ, ਇਸ ਨਾਟਕ ਦਾ ਸੰਦੇਸ਼ ਲੋਕਾਂ ਨੂੰ ਪ੍ਰੇਰਨਾ ਦਿੰਦਾ ਹੈ ਅਤੇ ਲੋਕਾਂ ਦੀ ਆਤਮਾ ਅਤੇ ਬੁੱਧੀ ਨੂੰ ਚੰਗੀ ਪਾਸੇ ਲੈ ਜਾਂਦਾ ਹੈ।
ਦੂਜੇ ਦਿਨ ਕਚਰਾ ਰਾਕਸ਼ਸ ਅਤੇ ਤੀਜੇ ਦਿਨ ਬਾਬੂ ਜੀ ਨਾਟਕ ਦਿਖਾਇਆ ਜਾਵੇਗਾ।

No comments: