BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬਾਬਾ ਨਿਧਾਨ ਸਿੰਘ ਸੋਢੀ ਦੀ ਯਾਦ ਨੂੰ ਸਮਰਪਿਤ ਜੋੜ ਮੇਲਾ ਸੰਪੰਨ

ਕਬੱਡੀ ਟੀਮਾਂ ਨਾਲ ਬਾਬਾ ਨਿਧਾਨ ਸਿੰਘ ਮੇਲਾ ਕਮੇਟੀ ਦੇ ਮੈਂਬਰ ਇੱਕ ਯਾਦਗਾਰ ਫੋਟੋ ਕਰਵਾਉਦੇਂ ਹੋਏ।
ਗੁਰੂਹਰਸਹਾਏ 17 ਸਤੰਬਰ (ਮਨਦੀਪ ਸਿੰਘ ਸੋਢੀ)- ਪਿੰਡ ਨਿਧਾਨਾ ਵਿਖੇ ਬਾਬਾ ਨਿਧਾਨ ਸਿੰਘ ਸੋਢੀ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਸਲਾਨਾ ਜੋੜ ਮੇਲਾ ਹਰ ਸਾਲ ਦੀ ਤਰਾਂ ਇਸ ਸਾਲ ਵੀ ਪਿੰਡ ਵਾਸੀਆਂ ਤੇ ਮੇਲਾ ਕਮੇਟੀ ਵੱਲੋ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ ਗਿਆ।ਜਿਸ ਵਿੱਚ ਇਲਾਕੇ ਭਰ ਦੀਆਂ ਅਤੇ ਦੂਰੋ ਨੇੜਿਉ ਆਈਆਂ ਸੰਗਤਾਂ ਨੇ ਮੇਲੇ ਵਿੱਚ ਪਹੁੰਚ ਕੇ ਆਪਣੀ ਹਾਜਰੀ ਲਵਾਈ।ਇਸ ਮੋਕੇ ਸਭ ਤੋ ਪਹਿਲਾਂ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਗੁਰੂ ਘਰ ਦੇ ਕੀਰਤਨੀਏ ਤੇ ਢਾਡੀ ਜਥਿਆਂ ਵੱਲੋ ਗੁਰੂ ਜੱਸ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ।ਮੇਲੇ ਦੋਰਾਨ ਪਿੰਡ ਘਾਂਗਾਂ ਕਲਾ ਤੇ ਬਰੀ ਵਾਲਾ ਦੀਆ ਟੀਮਾਂ ਦੋਰਾਨ ਕਬੱਡੀ ਦਾ ਸ਼ੋਅ ਮੈਚ ਕਰਾਇਆ ਗਿਆ । ਜਿਸ ਵਿੱਚ ਪਿੰਡ ਘਾਂਗਾਂ ਕਲਾ ਦੀ ਟੀਮ ਜੇਤੂ ਰਹੀ । ਜਿਸ ਨੂੰ ਮੇਲਾ ਕਮੇਟੀ ਵੱਲੋ ਨਗਦ ਇਨਾਮ ਤੇ ਜੇਤੂ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੋਕੇ ਠੰਡਾ ਮਿੱਠਾ ਜਲ ਤੇ ਗੁਰੂ ਕਾ ਅਤੁੱਟ ਲੰਗਰ ਸਾਰਾ ਦਿਨ ਵਰਤਾਇਆ ਗਿਆ। ਇਹ ਮੇਲਾ ਆਪਣੀਆ ਮਿੱਠੀਆਂ ਯਾਦਾ ਛੱਡਦਾ ਤੇ ਅਗਲੇ ਸਾਲ ਫਿਰ ਆਉਣ ਦੇ ਵਾਅਦੇ ਨਾਲ ਸਮਾਪਿਤ ਹੋ ਗਿਆ। ਇਸ ਮੌਕੇ ਮਨਦੀਪ ਸਿੰਘ ਸੋਢੀ (ਸਰਪਰਸਤ ਪੈ੍ਰੇਸ ਕਲੱਬ ਗੁਰੂਹਰਸਹਾਏ),ਦਲਜੀਤ ਸਿੰਘ ਕਪੂਰ (ਜਨ.ਸੈਕਟਰੀ ਪ੍ਰੈਸ ਕਲੱਬ ਗੁਰੂਹਰਸਹਾਏ), ਸਾਬਕਾ ਸਰਪੰਚ ਪ੍ਰੀਤਮ ਸਿੰਘ ਸੋਢੀ,ਮਹਿਤਾਬ ਸਿੰਘ ਸੋਢੀ,ਸੁਖਚੈਨ ਸਿੰਘ ਸੋਢੀ (ਪ੍ਰਧਾਨ ਬਾਰ ਐਸੋਸੀਏਸ਼ਨ  ਗੁਰੂਹਰਸਹਾਏ),ਹਰਵਿੰਦਰ ਸਿੰਘ ਸਰਪੰਚ,ਗੁਰਬੀਰ ਸਿੰਘ ਸੋਢੀ ( ਕਨੇਡਾ ਵਾਲੇ),ਹਰਿੰਦਰ ਸਿੰਘ ਸੋਢੀ,ਸ਼ੱਮਾਂ ਸੋਢੀ,ਗੁਰਪ੍ਰੀਤ ਸਿੰਘ ਸੋਢੀ,ਸਤਵਿੰਦਰ ਸਿੰਘ ਸੋਢੀ,ਅਮਨਦੀਪ ਸਿੰਘ ਸੋਢੀ,ਦਰਸ਼ਨ ਸਿੰਘ,ਧਰਮਿੰਦਰ ਸਿੰਘ,ਸਨਪ੍ਰੀਤ ਸਿੰਘ,ਪੁਸ਼ਪਦੀਪ,ਕਰਨ ਸਿੰਘ ਆਦਿ ਹਾਜਰ ਸਨ।

No comments: