BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਚੋਣ ਕਮਿਸ਼ਨ ਵਲੋਂ ਜਾਰੀ 'ਸਵੀਪ' ਵੋਟਰ ਜਾਗਰੂਕਤਾ ਪ੍ਰੋਗਰਾਮ

ਜਲੰਧਰ 17 ਸਤੰਬਰ (ਜਸਵਿੰਦਰ ਆਜ਼ਾਦ)- ਚੋਣ ਕਮਿਸ਼ਨ ਵਲੋਂ ਜਾਰੀ 'ਸਵੀਪ' ਵੋਟਰ ਜਾਗਰੂਕਤਾ ਪ੍ਰੋਗਰਾਮ ਅਨੁਸਾਰ ਨੋਜਵਾਨਾਂ ਨੂੰ ਪ੍ਰੇਰਿਤ ਕਰਨ ਲਈ ਜਿਨਾਂ ਦੀ ਉਮਰ 1-1-2017 ਨੂੰ 18 ਸਾਲ ਦੀ ਹੋਵੇਗੀ ਅਤੇ ਉਹ ਜਿਨਾਂ ਦੀ ਉਮਰ 18  ਜਾਂ ਇਸ ਤੋਂ ਉਪਰ ਹੈ , ਜਿਨਾਂ ਨੇ ਅਜੇ ਤੱਕ ਆਪਣੀ ਵੋਟ ਨਹੀਂ ਬਣਾਈ ਉਹਨਾਂ ਲਈ ਸ਼ਪੈਸ਼ਲ ਨਵੀਆਂ ਵੋਟਾਂ ਬਣਾਉਣ ਲਈ ਮੁਹਿੰਮ ਸ਼ੁਰ ਕੀਤੀ ਗਈ ਹੈ ਜੋ 7-9-2016 ਤੋਂ 7-10-2016 ਤੱਕ ਚੱਲੇਗੀ ਦਾ ਲਾਭ ਲੈਣ ਲਈ ਜਾਗਰੂਕਤਾ ਲਈ ਵੱਖ ਵੱਖ ਥਾਵਾਂ ਤੇ ਰੈਲੀਆਂ, ਸੈਮੀਨਾਰ, ਆਦਿ ਕਰਵਾਏ ਜਾ ਰਹੇ ਹਨ ਤਾਂ ਜੋ ਲੋਕ ਤੰਤਰ ਦੀ ਮਜਬੂਤੀ ਲਈ ਵੱਧ ਤੋਂ ਵੱਧ ਭਾਗੀਦਾਰੀ ਕੀਤੀ ਜਾਵੇ।
ਇਸ ਲੜੀ ਤਹਿਤ ਸਕੂਲਾਂ ਅਤੇ ਕਾਲਜਾਂ ਵਿਚ ਵੀ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾ ਰਹੇ ਹਨ.ਡਿਪਟੀ ਕਮਿਸ਼ਨਰ ਜਲੰਧਰ ਸ਼੍ਰੀ ਕਮਲ ਕਿਸ਼ੋਰ ਯਾਦਵ (ਆਈ.ਏ.ਐਸ.)ਜੀ ਵਲੋਂ ਇਕ ਸਵੀਪ ਐਕਸ਼ਨ ਪਲਾਨ ਤਿਆਰ ਕੀਤਾ ਗਿਆ ਜਿਸਦਾ ਮੁੱਖ ਮੰਤਵ ਨੋਜਵਾਨਾਂ ਨਾਲ ਸਿੱਧਾ ਰਾਬਤਾ ਕਾਇਮ ਕਰਕੇ ,ਮਾਸ ਮੀਡੀਆ ਰਾਹੀ ਫਾਰਮਨੰ. 6 (ਨਵੀ ਵੋਟ ਬਣਾਉਣ ਲਈ ) ਭਰਨ ਲਈ ਪ੍ਰੇਰਿਤ ਕਰਨਾ ਹੈ। ਸੀਨੀਅਰ ਸੈਕੰਡਰੀ ਸਕੂਲਾਂ ਵਿਚ ਵੀ ਰੈਲੀਆਂ ਕੀਤੀਆਂ ਜਾ ਰਹੀ ਹਨ;ਲਾਡੋਵਾਲੀ ਰੋਡ ਸਥਿਤ ਜੂਨੀਅਰ ਮਾਡਲ ਅਤੇ ਨੇੜੇ ਦੇ ਸਕੂਲ਼ਾਂ ਦੇ ਵਿਦਿਆਥੀਆਂ ਅਤੇ ਅਧਿਆਪਕਾਂ ਨੇ ਮਿਲ ਕੇ ਵੋਟਰ ਜਾਗਰੂਕਤਾਂ ਰੈਲੀ ਕੱਢੀ ਗਈ ਜਿਸ ਵਿਚ 250 ਦੇ ਕਰੀਬ ਸੀਨੀਅਰ ਜਮਾਤਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਰੈਲ਼ੀ ਨੂੰ ਹਰੀ ਝੰਡੀ ਦੇ ਕੇ ਏ.ਡੀ.ਸੀ.(ਜੀ) ਕਮ ਨੋਡਲ ਅਫਸਰ 'ਸਵੀਪ' ਸ. ਗੁਰਮੀਤ ਸਿੰਘ ਮੁਲਤਾਨੀ(ਪੀ.ਸੀ.ਐਸ.)ਜੀ ਨੇ ਰਵਾਨਾ ਕੀਤਾ ਅਤੇ ਵਿਦਿਆਰਥੀਆਂ ਨੂੰ ਅੱਛੇ ਨਾਗਰਿਕ ਵਾਲੇ ਗੁਣ ਅਪਣਾ ਉਦੇ ਹੋਏ ਸਮਾਜ ਵਿਚ ਵੱਧ ਤੋਂ ਵੱਧ ਜਾਗਰੂਤਾ ਪੈਦਾ ਕਰਨ ਲਈ ਪ੍ਰੇਰਿਤ ਕੀਤਾ। ਇਸ ਮੋਕੇ ਸ. ਗੁਰਮੀਤ ਸਿੰਘ ਧੁੱਗਾ ਡੀ.ਪੀ.ਆਰ.ਓ, ਸੁਰਜੀਤ ਲਾਲ ਜਿਲਾ ਗਾਈਡੈਂਸ ਕੋਸਲਰ ਕਮ ਸਹਾਇਕ ਨੋਡਲ ਅਫਸਰ 'ਸਵੀਪ' ਪ੍ਰਿੰਸੀਪਲ ਮਨਿੰਦਰਕੌਰ, ਸ਼੍ਰੀਮਤੀ ਸੁਨੀਤਾਪਾਲ, ਸ਼੍ਰੀਮਤੀ ਮਧੂਬਾਲਾ ਆਦਿ ਹਾਜਰ ਸਨ।

No comments: