BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬਾਬਾ ਸ਼੍ਰੀ ਚੰਦ ਜੀ ਦੇ ਜਨਮ ਦਿਹਾੜੇ ਨੁੰ ਸਮਰਪਿਤ ਮੋਕੇ ਸਹਿਜ ਪਾਠ ਦੇ ਭੋਗ ਪਾਏ

ਬਾਬਾ ਸ਼੍ਰੀ ਚੰਦ ਜੀ ਦੇ ਜਨਮ ਦਿਹਾੜੇ ਮੋਕੇ ਸੇਵਾ ਨਿਭਾਉਣ ਵਾਲੇ
ਸੇਵਾਦਾਰਾਂ ਦਾ ਸਨਮਾਨ ਕਰਦੇ ਸਤਪਾਲ ਬੇਦੀ ਤੇ ਪਿੰਡ ਦੇ ਪਤਵੰਤੇ
ਗੁਰੂਹਰਸਹਾਏ 9 ਸਤੰਬਰ (ਮਨਦੀਪ ਸਿੰਘ ਸੋਢੀ)- ਬਾਬਾ ਸ਼੍ਰੀ ਚੰਦ ਜੀ ਦੇ ਜਨਮ ਦਿਹਾੜੇ ਨੁੰ ਸਮਰਪਿਤ ਪਿੰਡ ਫਤਿਹਗੜ ਗਹਿਰੀ ਵਿਖੇ ਸਤਪਾਲ ਥਿੰਦ ਬੇਦੀ ਸਮੂਹ ਬੇਦੀ ਪਰਿਵਾਰ ਤੇ ਸਮੁੱਚੇ ਨਗਰ ਦੇ ਸਹਿਯੋਗ ਨਾਲ ਹਰ ਸਾਲ ਦੀ ਤਰਾਂ ਇਸ ਸਾਲ ਵੀ ਸ਼੍ਰੀ ਸਹਿਜ ਪਾਠ ਦੇ ਭੋਗ ਉਪਰੰਤ ਕੀਰਤਨੀ ਜਥੇ ਰਾਹੀ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਦੁਆਰਾ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਤੇ ਬਾਬਾ ਸ਼੍ਰੀ ਚੰਦ ਜੀ ਦੇ ਜੀਵਨ ਤੇ ਉਹਨਾਂ ਦੀਆਂ ਸਿੱਖਿਅਵਾਂ ਤੋ ਸੰਗਤਾਂ ਨੂੰ ਜਾਣੂ ਕਰਵਾਇਆਂ ਗਿਆ।ਇਸ ਮੋਕੇ ਤਖਤ ਸ਼੍ਰੀ ਦਮਦਮਾ ਸਾਹਿਬ ਦੀ ਧਰਮ ਪ੍ਰਚਾਰ ਕਮੇਟੀ ਦੇ ਪਹੁੰਚੇ ਜਥੇ ਵੱਲੋ ਨਸ਼ਿਆ ਖਿਲਾਫ ਤੇ ਬਾਣੀ ਬਾਣੇ ਨਾਲ ਜੁੜਨ ਹਿੱਤ ਧਾਰਮਿਕ ਨਾਟਕਾਂ ਦੁਆਰਾ ਲੋਕਾਂ ਨੂੰ ਜਾਗਰੂਕ ਕੀਤਾ ਗਿਆ।ਇਸ ਮੋਕੇ ਗੁਰੂ ਕਾ ਅਤੁੱਟ ਲੰਗਰ ਵੀ ਵਰਤਾਇਆ ਗਿਆ। ਵਿਸ਼ੇਸ਼ ਤੋਰ ਤੇ ਪਹੁੰਚੇ ਮਹਿਮਾਨਾ ਦਾ ਤੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰਾਂ ਦਾ ਸਿਰਪਾਓ ਪਾ ਕੇ ਤੇ ਸਨਮਾਨ ਚਿੰਨ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੋਕੇ ਰਾਜ ਸਿੰਘ ਬੇਦੀ, ਪਰਮਜੀਤ ਸਿੰਘ, ਕੁਲਵਿੰਦਰ ਭੋਲਾ, ਗੋਰਾ ਥਿੰਦ, ਸੁੱਖਾ ਬੁੱਟਰ, ਜਸਕਰਨ ਸਿੰਘ, ਸੁਖਬੀਰ ਸਿੰਘ ਨੇ ਖੂਬ ਸੇਵਾ ਨਿਭਾਈ।

No comments: