BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨੌਜਵਾਨ ਸ਼੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਦੀ ਰੀੜ ਦੀ ਹੱਡੀ: ਬੱਬੀ ਬਾਦਲ

  • ਹਲਕਾ ਮੌਹਾਲੀ ਦੇ ਵਿੱਚ ਯੂਥ ਅਕਾਲੀ ਦਲ ਨੂੰ ਮਜਬੂਤ ਕਰਨ ਲਈ ਸਤਿੰਦਰ ਗਿੱਲ ਨੇ ਬੱਬੀ ਬਾਦਲ ਨਾਲ ਕੀਤੇ ਵਿਚਾਰਵਟਾਦਰੇ
ਹਰਸੁਖਇੰਦਰ ਸਿੰਘ ਬੱਬੀ ਬਾਦਲ ਯੂਥ ਅਕਾਲੀ ਦਲ ਦੇ
ਦਿਹਾਤੀ ਪ੍ਰਧਾਨ ਸਤਿੰਦਰ ਗਿੱਲ ਦਾ ਸਨਮਾਨ ਕਰਦੇ ਹੋਏ
ਚੰਡੀਗੜ੍ਹ 9 ਸਤੰਬਰ (ਬਲਜੀਤ ਰਾਏ)- ਪੰਜਾਬ ਦਾ ਨੌਜਵਾਨ ਸਿਆਸੀ ਤੋਰ 'ਤੇ ਪੁਰੀ ਤਰ੍ਹਾਂ ਜਾਗਰੂਕ ਹੈ। ਅਤੇ ਪੰਜਾਬ ਦੇ ਹੱਕਾਂ ਦੀ ਰਾਖੀ ਕਰਨ ਲਈ ਅਕਾਲੀ ਭਾਜਪਾ ਦੀ ਤੀਜੀ ਵਾਰ ਸਰਕਾਰ ਬਣਾਉਣ ਲਈ ਦਿਨ ਰਾਤ ਇਕ ਕਰ ਦੇਵੇਗਾ। ਪੰਜਾਬ ਦੇ ਨੌਜਵਾਨ, ਸਰਦਾਰ ਸੁਖਬੀਰ ਸਿੰਘ ਬਾਦਲ ਦੇ ਮੋਢੇ ਨਾਲ ਮੋਢਾ ਲਾ ਕੇ ਨਵਾਂ ਪੰਜਾਬ ਉਸਾਰਨ ਦਾ ਵੱਡਾ ਉਪਰਾਲਾ ਕਰਨ ਲਈ ਤਿਆਰ ਬਰ ਤਿਆਰ ਹੈ। ਇਹ ਵਿਚਾਰ ਦਾ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਦੇ ਕੋਮੀ ਮੁੱਖ ਬੁਲਾਰੇੇ ਸੀਨੀਅਰ ਮੀਤ ਪ੍ਰਧਾਨ 'ਤੇ ਮੁੱਖ ਸੇਵਾਦਾਰ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਅੱਜ ਯੂਥ ਅਕਾਲੀ ਦਲ ਮੋਹਾਲੀ ਦੇ ਦਿਹਾਤੀ ਪ੍ਰਧਾਨ ਸਤਿੰਦਰ ਸਿੰਘ ਗਿੱਲ ਦਾ ਸਨਮਾਨ ਕਰਦੇ ਸਮੇਂ ਪ੍ਰਗਟ ਕੀਤੇ। ਬੱਬੀ ਬਾਦਲ ਨੇ ਕਿਹਾ ਕਿ ਨੌਜਵਾਨ ਪੀੜੀ ਵੱਲੋਂ ਅਕਾਲੀ ਦਲ ਨੂੰ ਲਗਾਤਾਰ ਦਿੱਤਾ ਜਾ ਰਿਹਾ ਸਮਰਥਨ ਦੇ ਕਾਰਨ ਕਾਂਗਰਸ ਤੇ ਆਪ ਨੇਤਾ ਬੁਖਲਾਹਟ ਵਿੱਚ ਹਨ। ਅਤੇ ਜਿਸ ਦੇ ਚਲਦੇ ਵਿਰੋਧੀ ਪਾਰਟੀਆਂ ਦੀ ਨੀਦ ਹਰਾਮ ਹੋ ਚੁੱਕੀ ਹੈ। ਅਤੇ ਅਗਲੀਆਂ ਚੋਣਾ ਵਿੱਚ ਨੌਜਵਾਨਾਂ ਦਾ ਅਹਿਮ ਯੋਗਦਾਨ ਹੋਵੇਗਾ। ਇਸ ਮੋਕੇ 'ਤੇ ਸਤਿੰਦਰ ਗਿੱਲ ਨੇ ਹਲਕਾ ਮੋਹਾਲੀ ਦੇ ਵਿੱਚ ਯੂਥ ਅਕਾਲੀ ਦਲ ਨੂੰ ਮਜਬੂਤ ਕਰਨ ਲਈ ਬੱਬੀ ਬਾਦਲ ਨਾਲ ਸਲਾਹਮਸਵਰਾਂ ਵੀ ਕੀਤਾ। ਇਸ ਮੋਕੇ ਤੇ ਜਗਿੰਦਰ ਸਿੰਘ ਸਲੇਚ ਸਾਬਕਾ ਸ਼ਹਿਰੀ ਪ੍ਰਧਾਨ, ਇਕਬਾਲ ਸਿੰਘ ਜਨਰਲ ਸੈਕਟਰੀ ਯੂਥ ਅਕਾਲੀ ਦਲ, ਸੁਖਪ੍ਰੀਤ ਸਿੰਘ ਮੀਤ ਪ੍ਰਧਾਨ ਯੂਥ ਅਕਾਲੀ ਦਲ, ਜ਼ਸਰਾਜ ਸਿੰਘ ਸੋਨੂੰ, ਹਰਪਾਲ ਸਿੰਘ, ਸੁਖਦੇਵ ਸਿੰਘ ਪਜੇਟਾ, ਦਵਿੰਦਰ ਸਿੰਘ, ਕੁਲਵਿੰਦਰ ਸਿੰਘ, ਹਰਜਿੰਦਰ ਸਿੰਘ ਧਰਮਗੜ, ਜਗਰੂਪ ਸਿੰਘ ਸਿਆਉ, ਜ਼ਸਪ੍ਰੀਤ ਸਿੰਘ ਮੋਟੇਮਾਜਰਾ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆ, ਦੀਦਾਰ ਸਿੰਘ ਬਾਕਰਪੁਰ, ਨਰਿੰਦਰ ਸਿੰਘ, ਜ਼ਸਵੰਤ ਸਿੰਘ, ਠਸਕਾ, ਆਦਿ ਹਾਜ਼ਰ ਸਨ।

No comments: