BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬਾਦਲਾਂ ਵੱਲੋਂ ਗ਼ਲਤ ਤਰੀਕੇ ਇਕੱਠਾ ਕੀਤਾ ਧਨ ਤੇ ਜਾਇਦਾਦਾਂ ਆਮ ਆਦਮੀ ਪਾਰਟੀ ਜ਼ਬਤ ਕਰ ਲਵੇਗੀ-ਕੇਜਰੀਵਾਲ

ਬਾਘਾ ਪੁਰਾਣਾ (ਮੋਗਾ) 11 ਸਤੰਬਰ (ਬਿਊਰੋ)- ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਸੰਕਲਪ ਲਿਆ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਦੇ 10 ਵਰਿਆਂ ਦੇ ਕੁਸ਼ਾਸਨ ਦੌਰਾਨ ਬਾਦਲਾਂ ਤੇ ਉਨਾਂ ਦੇ ਹੋਰ ਕੈਬਿਨੇਟ ਮੰਤਰੀਆਂ ਵੱਲੋਂ ਗ਼ਲਤ ਤਰੀਕੇ ਨਾਲ ਇਕੱਠਾ ਕੀਤਾ ਧਨ ਤੇ ਜਾਇਦਾਦਾਂ ਸਭ ਕੁਝ ਜ਼ਬਤ ਕਰ ਲਿਆ ਜਾਵੇਗਾ। ਇੱਥੋਂ ਦੀ ਨਵੀਂ ਅਨਾਜ ਮੰਡੀ ਵਿੱਚ ਕਿਸਾਨਾਂ ਦਾ ਮੈਨੀਫ਼ੈਸਟੋ ਜਾਰੀ ਕਰਦੇ ਸਮੇਂ ਕੇਜਰੀਵਾਲ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ 2017 ’ਚ ਇੱਕ ਵਾਰ ਆਮ ਆਦਮੀ ਪਾਰਟੀ ਦੀ ਸੱਤਾ ਕਾਇਮ ਹੋਣ ਤੋਂ ਤੁਰੰਤ ਬਾਅਦ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਬਿਕਰਮ ਮਜੀਠੀਆ, ਆਦੇਸ਼ ਪ੍ਰਤਾਪ ਸਿੰਘ ਕੈਰੋਂ ਅਤੇ ਸਿਕੰਦਰ ਸਿੰਘ ਮਲੂਕਾ ਵੱਲੋਂ ਗ਼ਲਤ ਤਰੀਕੇ ਇਕੱਠੇ ਕੀਤੇ ਧਨ ਤੇ ਜਾਇਦਾਦਾਂ ਦੀ ਜਾਂਚ ਦੇ ਹੁਕਮ ਦਿੱਤੇ ਜਾਣਗੇ। ਫਿਰ ਦੋਸ਼ੀ ਪਾਏ ਜਾਣ ’ਤੇ, ਆਮ ਆਦਮੀ ਪਾਰਟੀ ਦੀ ਸਰਕਾਰ ਉਨਾਂ ਨੂੰ ਜੇਲ ਭੇਜ ਦੇਵੇਗੀ ਅਤੇ ਉਨਾਂ ਦਾ ਧਨ ਜ਼ਬਤ ਕਰ ਲਵੇਗੀ, ਜਿਹੜਾ ਉਨਾਂ ਪੰਜਾਬ ਦੀ ਜਨਤਾ ਨੂੰ ਲੁੱਟ ਕੇ ਇਕੱਠਾ ਕੀਤਾ ਹੈ। ਲੋਕਾਂ ਦੀਆਂ ਆਕਾਸ਼ ਗੁੰਜਾਉਂਦੀਆਂ ਤਾੜੀਆਂ ਦੇ ਜਵਾਬ ਵਿੱਚ ਕੇਜਰੀਵਾਲ ਨੇ ਕਿਹਾ ਕਿ ਬਾਦਲਾਂ ਤੇ ਹੋਰ ਅਕਾਲੀ ਮੰਤਰੀਆਂ ਤੋਂ ਜ਼ਬਤ ਕੀਤਾ ਧਨ ਆਮ ਲੋਕਾਂ ਦੇ ਲਾਭ ਲਈ ਨਵੇਂ ਹਸਪਤਾਲ ਤੇ ਸਕੂਲ ਖੋਲਣ ’ਤੇ ਖ਼ਰਚ ਕੀਤਾ ਜਾਵੇਗਾ।
ਕੇਜਰੀਵਾਲ ਨੇ ਕਿਹਾ ਕਿ ਇੱਕ ਵਿਸਤਿ੍ਰਤ ਜਾਂਚ ਕਰਵਾਏ ਜਾਣ ਤੋਂ ਬਾਅਦ, ਜੇ ਇਹ ਪਾਇਆ ਗਿਆ ਕਿ ਬਾਦਲਾਂ ਦੀਆਂ ਬੱਸਾਂ ਦੇ ਕਾਫ਼ਲੇ ਵੀ ਗ਼ਲਤ ਢੰਗ ਨਾਲ ਇਕੱਠੇ ਕੀਤੇ ਧਨ ਨਾਲ ਤਿਆਰ ਕੀਤੇ ਗਏ ਹਨ; ਤਾਂ ਇਹ ਬੱਸਾਂ ਵੀ ਪੰਜਾਬ ਦੇ ਬੇਰੋਜ਼ਗਾਰ ਨੌਜਵਾਨਾਂ ’ਚ ਵੰਡ ਦਿੱਤੀਆਂ ਜਾਣਗੀਆਂ, ਤਾਂ ਜੋ ਉਹ ਉਨਾਂ ਨਾਲ ਆਪਣੀ ਉਪਜੀਵਕਾ ਚਲਾ ਸਕਣ। ਉਨਾਂ ਬਾਦਲਾਂ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਹੁਣ ਚੋਣਾਂ ’ਚ ਕੇਵਲ ਚਾਰ ਮਹੀਨੇ ਰਹਿ ਗਏ ਹਨ, ਜੇ ਬਾਦਲਾਂ ’ਚ ਦਮ ਹੈ, ਤਾਂ ਉਹ ਉਨਾਂ ਨੰ ਗਿ੍ਰਫ਼ਤਾਰ ਕਰ ਕੇ ਵਿਖਾਉਣ ਜਾਂ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਉਨਾਂ ਨੂੰ ਗਿ੍ਰਫ਼ਤਾਰ ਕਰ ਕੇ ਜੇਲਾਂ ’ਚ ਡੱਕ ਦੇਵੇਗੀ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਉੱਤੇ ਤਿੱਖਾ ਹਮਲਾ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਕੈਪਟਨ ਦੀ ਬਾਦਲਾਂ ਨਾਲ ਬਹੁਤ ਨੇੜਤਾ ਹੈ, ਜੋ ਉਨਾਂ ਦੇ ਉਸ ਬਿਆਨ ਦੇ ਜਵਾਬ ਵਿੱਚ ਕੈਪਟਨ ਦੇ ਪ੍ਰਤੀਕਰਮ ਤੋਂ ਸਪੱਸ਼ਟ ਹੈ, ਜਦੋਂ ਉਨਾਂ (ਕੇਜਰੀਵਾਲ ਨੇ) ਕਿਹਾ ਸੀ ਕਿ ਉਹ ਬਾਦਲਾਂ ਨੂੰ ਜੇਲ ਭੇਜਣ ਤੱਕ ਪੰਜਾਬ ’ਚ ਹੀ ਰਹਿਣਗੇ। ‘‘ਕੈਪਟਨ ਕੋ ਮਿਰਚੀ ਕਿਉ ਲਗੀ?’’ (ਕੈਪਟਨ ਨੂੰ ਕਿਉ ਤਕਲੀਫ਼ ਹੋਈ?), ਇਸ ਤੋਂ ਪਤਾ ਲਗਦਾ ਹੈ ਕਿ ਕੈਪਟਨ ਇਸ ਵੇਲੇ ਬਾਦਲਾਂ ਤੇ ਮਜੀਠੀਆ ਦੇ ਵਕੀਲ ਹਨ।
ਕੇਜਰੀਵਾਲ ਨੇ ਅਕਾਲੀਆਂ ਦੀ ਕਥਿਤ ਸਰਪ੍ਰਸਤੀ ਹੇਠ ਚੱਲ ਰਹੇ ਅਨੇਕਾਂ ਬਹੁ-ਕਰੋੜੀ ਚਿਟ-ਫ਼ੰਡ ਘੁਟਾਲਿਆਂ ਦੀ ਡੂੰਘੇਰੀ ਜਾਂਚ ਕਰਵਾਉਣ ਦਾ ਐਲਾਨ ਵੀ ਕੀਤਾ ਅਤੇ ਸੰਕਲਪ ਲਿਆ ਕਿ ਕਿਸਾਨਾਂ ਤੇ ਗ਼ਰੀਬਾਂ ਦਾ ਠੱਗਿਆ ਧਨ ਉਨਾਂ ਨੂੰ ਵਾਪਸ ਦਿਵਾਇਆ ਜਾਵੇਗਾ ਅਤੇ ਅਜਿਹੀਆਂ ਚਿਟ ਫ਼ੰਡ ਕੰਪਨੀਆਂ ਦੇ ਮਾਲਕਾਂ ਨੂੰ ਜੇਲ ਭੇਜਿਆ ਜਾਵੇਗਾ। ਕਿਸਾਨਾਂ ਦਾ ਮੈਨੀਫ਼ੈਸਟੋ ਜਾਰੀ ਕਰਦਿਆਂ, ਕੇਜਰੀਵਾਲ ਨੇ ਐਲਾਨ ਕੀਤਾ ਕਿ ਖੇਤੀਬਾੜੀ ਖੇਤਰ ਨੂੰ ਦਸੰਬਰ 2018 ਤੱਕ ਕਰਜ਼ਾ-ਮੁਕਤ ਬਣਾ ਦਿੱਤਾ ਜਾਵੇਗਾ। ਕਿਸਾਨਾਂ ਨੂੰ ਕਰਜ਼ਾ-ਮੁਕਤ ਬਣਾਉਣ ਬਾਰੇ ਵਿਸਤਿ੍ਰਤ ਖ਼ਾਕਾ (ਬਲੂ-ਪਿ੍ਰੰਟ) ਜੱਗ ਜ਼ਾਹਿਰ ਕਰਦਿਆਂ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਕੇਜਰੀਵਾਲ ਨੇ ਭਰੋਸਾ ਦਿਵਾਇਆ ਕਿ 1934 ਦਾ ਸਰ ਛੋਟੂ ਰਾਮ ਕਾਨੂੰਨ (ਸ਼ਾਹੂਕਾਰਾਂ ਦਾ ਕਰਜ਼ਾ) ਮੁੜ ਲਾਗੂ ਕੀਤਾ ਜਾਵੇਗਾ ਅਤੇ ਕਿਹਾ ਕਿ ਕਿਸੇ ਵੀ ਹਾਲਤ ਵਿੱਚ ਭੁਗਤਾਨਯੋਗ ਵਿਆਜ ਦੀ ਰਕਮ ਮੂਲਧਨ ਤੋਂ ਵੱਧ ਨਹੀਂ ਹੋਵੇਗੀ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬੈਂਕਾਂ ਦੇ ਕਰਜ਼ਿਆਂ ਲਈ ਕਰਜ਼ਾ-ਮੁਆਫ਼ੀ ਦੀ ਯੋਜਨਾ ਲਾਗੂ ਕਰੇਗੀ, ਜਿਸ ਅਧੀਨ ਗ਼ਰੀਬ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕਰ ਦਿੱਤੇ ਜਾਣਗੇ। ਅਨੁਸੂਚਿਤ ਜਾਤਾਂ ਤੇ ਪੱਛੜੀਆਂ ਸ਼੍ਰੇਣੀਆਂ ਦੇ ਕਰਜ਼ੇ ਤਾਂ ਮੁਆਫ਼ ਹੋਣਗੇ ਹੀ। ਹੋਰ ਕਿਸਾਨਾਂ ਦੇ ਕਰਜ਼ਿਆਂ ਉੱਤੇ ਲੱਗਣ ਵਾਲੇ ਵਿਆਜ ਵੀ ਮੁਆਫ਼ ਹੋਣਗੇ।
ਕੇਜਰੀਵਾਲ ਨੇ ਕਿਹਾ ਕਿ ਫ਼ਸਲਾਂ ਦੇ ਨੁਕਸਾਨ ਦੀ ਭਰਪਾਈ ਦੇ ਮਾਮਲੇ ਵਿੱਚ ਸੋਕੇ, ਹੜਾਂ, ਕੀੜਿਆਂ ਜਾਂ ਸੁੰਡੀਆਂ ਦੇ ਹਮਲੇ, ਬੇਮੌਸਮੀ ਵਰਖਾ ਕਾਰਨ ਫ਼ਸਲਾਂ ਦੇ ਨੁਕਸਾਨ ਹੋਣ ਦੀ ਸਥਿਤੀ ਵਿੱਚ 20,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇਗਾ ਅਤੇ ਫ਼ਸਲ ਨਾਕਾਮ ਰਹਿਣ ਦੀ ਹਾਲਤ ਵਿੱਚ ਖੇਤ ਮਜ਼ਦੂਰਾਂ ਨੂੰ ਹੋਣ ਵਾਲੇ ਕੰਮ ਦੇ ਨੁਕਸਾਨ ਲਈ ਹਰ ਮਹੀਨੇ 10,000 ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਇਸ ਮੌਕੇ ਲੋਕ ਹਿਤ ਅਭਿਆਨ ਦੇ ਮੁਖੀ ਜਗਮੀਤ ਬਰਾੜ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਨਮਾਨਿਤ ਕੀਤਾ।
ਕੈਨੇਡਾ ਦੇ ਐਨ.ਆਰ.ਆਈ. ਵਿੰਗ ਦੇ ਪ੍ਰਧਾਨ ਜਸਕੀਰਤ ਕੌਰ ਮਾਨ ਨੇ ਪੰਜਾਬ ਲਈ ਹਾਈ-ਟੈਕ ਮੁਹਿੰਮ ਵੈਨ ਦੀਆਂ ਚਾਬੀਆਂ ਕੇਜਰੀਵਾਲ ਨੂੰ ਸੌਂਪੀਆਂ ਅਤੇ ਆਉਣ ਵਾਲੇ ਕੁਝ ਦਿਨਾਂ ਵਿੱਚ ਪਾਰਟੀ ਨੂੰ ਅਜਿਹੀਆਂ 100 ਹੋਰ ਵੈਨਾਂ ਦੇਣ ਦੀ ਪੇਸ਼ਕਸ਼ ਕੀਤੀ।
ਇਸ ਮੌਕੇ ਮੌਜੂਦ ਆਮ ਆਦਮੀ ਪਾਰਟੀ ਦੇ ਹੋਰ ਆਗੂਆਂ ਵਿੱਚ ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਘੁਗੀ, ਆਮ ਆਦਮੀ ਪਾਰਟੀ ਦੇ ਐਮ.ਪੀ. ਭਗਵੰਤ ਮਾਨ, ਪ੍ਰੋ. ਸਾਧੂ ਸਿੰਘ, ਪੰਜਾਬ ਦੇ ਇੰਚਾਰਜ ਸੰਜੇ ਸਿੰਘ, ਸਹਿ-ਇੰਚਾਰਜ ਜਰਨੈਲ ਸਿੰਘ, ਮੈਨੀਫ਼ੈਸਟੋ ਕਮੇਟੀ ਦੇ ਮੁਖੀ ਕੰਵਰ ਸੰਧੁ, ਕਿਸਾਨ ਵਿੰਗ ਦੇ ਮੁਖੀ ਕੈਪਟਨ ਜੀ.ਐਸ. ਕੰਗ, ਪਾਰਟੀ ਦੇ ਬੁਲਾਰੇ ਸੁਖਪਾਲ ਸਿੰਘ ਖੈਰਾ, ਪਾਰਟੀ ਦੇ ਲੀਗਲ ਸੈਲ ਦੇ ਮੁਖੀ ਹਿੰਮਤ ਸਿੰਘ ਸ਼ੇਰਗਿਲ, ਮਹਿਲਾਵਿੰਗ ਦੇ ਮਖੀ ਪ੍ਰੋ. ਬਲਜਿੰਦਰ ਕੌਰ, ਯੂਥ ਵਿੰਗ ਦੇ ਮਖੀ ਹਰਜੋਤ ਬੈਂਸ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕੌਂਸਲ ਮੈਂਬਰ ਯਾਮਿਨੀ ਗੋਮਰ, ਕੈਨੇਡਾ ਦੇ ਐਨ.ਆਰ.ਆਈ. ਵਿੰਗ ਦੇ ਪ੍ਰਧਾਨ ਜਸਕੀਰਤ ਕੌਰ ਮਾਨ, ਕੁਲਤਾਰ ਸਿੰਘ ਸੰਧਵਾਂ ਅਤੇ ਜਸਵੀਰ ਸਿੰਘ ਜੱਸੀ ਸੇਖੋਂ ਸ਼ਾਮਲ ਸਨ।

No comments: