BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਅੰਤਰਰਾਸ਼ਟਰੀ ਸਿੱਖ ਸੰਮੇਲਨ ਦਾ ਅਯੋਜਨ ਕਰਨ ਲਈ ਜਗਮੀਤ ਬਰਾੜ ਨੇ ਨੀਤੀਸ਼ ਨੂੰ ਵਧਾਈ ਦਿੱਤੀ

ਪਟਨਾ/ਚੰਡੀਗੜ, 23 ਸਤੰਬਰ (ਬਿਊਰੋ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਮਨਾਏ ਜਾਣ ਦੀ ਲੜੀ ਹੇਠ ਪਟਨਾ ਵਿਖੇ ਅਯੋਜਿਤ ਅੰਤਰਰਾਸ਼ਟਰੀ ਸਿੱਖ ਕਾਨਫਰੰਸ ਵਿੱਚ ਸ਼ਾਮਿਲ ਹੋਏ, ਸ. ਜਗਮੀਤ ਸਿੰਘ ਬਰਾੜ ਨੇ ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਦੀਆਂ ਇਨਾਂ ਸਮਾਰੋਹਾਂ ਨੂੰ ਸਫਲ ਬਣਾਉਣ ਦੀ ਦਿਸ਼ਾ ਵਿੱਚ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਹੈ। ਬਰਾੜ ਬਿਹਾਰ ਸਰਕਾਰ ਦੇ ਸਮਾਰੋਹ ਵਿੱਚ ਇਕ ਮਹਿਮਾਨ ਵਜੋਂ ਸ਼ਾਮਿਲ ਹੋਏ ਸਨ ਅਤੇ ਕਾਨਫਰੰਸ ਦੌਰਾਨ ਉਨਾਂ ਨੇ ਵਿਸ਼ਵ ਭਰ ਤੋਂ ਪਹੁੰਚੇ ਸਿੱਖ ਆਗੂਆਂ ਨਾਲ ਚਰਚਾ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿਖਾਇਆ ਰਾਹ ਕਈ ਆਗੂਆਂ ਨੂੰ ਦਿਸ਼ਾ ਦਿਖਾ ਰਿਹਾ ਹੈ। ਜਿਨਾਂ ਨੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੂੰ ਉਨਾਂ ਦੀ ਸ਼ਾਨਦਾਰ ਅਗਵਾਈ ਅਤੇ ਬਿਹਾਰ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਘਟਾਉਣ ਦੀ ਦਿਸ਼ਾ ਵਿੱਚ ਉਨਾਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ।
ਉਨਾਂ ਨੇ ਕਿਹਾ ਕਿ ਨੀਤੀਸ਼ ਜੀ ਮਜ਼ਬੂਤ ਤੇ ਸ਼ਲਾਘਾਯੋਗ ਫੈਸਲੇ ਲੈ ਰਹੇ ਹਨ, ਜੋ ਬਿਹਾਰ ਵਿੱਚ ਕਾਨੂੰਨ ਤੇ ਨਿਆਂ ਸਥਾਪਤ ਕਰਨ ਦੀ ਦਿਸ਼ਾ ਵਿੱਚ ਸਾਕਾਰਾਤਮਕ ਪ੍ਰਭਾਵ ਪਾਉਣਗੇ। ਉਹ ਉਨਾਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦੇ ਹਨ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅੱਗੇ ਪ੍ਰਾਰਥਨਾ ਕਰਦੇ ਹਨ ਕਿ ਉਨਾਂ ਦੀਟਾਂ ਨਿਆਂ ਤੇ ਸਮਾਨਤਾ ਦੀਆਂ ਸਿੱਖਿਆਵਾਂ ਪੰਜਾਬ ਦੀ ਅਗਲੀ ਸਰਕਾਰ ਵਿੱਚ ਵੀ ਆਉਣ, ਤਾਂ ਜੋ ਪੰਜਾਬ ਦੇ ਮਹਾਨ ਇਤਿਹਾਸ ਨੂੰ ਮੁੜ ਸਥਾਪਤ ਕਰਦਿਆਂ ਉਸਨੂੰ ਗੁਰੂਆਂ ਵੱਲੋਂ ਦਿਖਾਏ ਰਾਹ 'ਤੇ ਮੁੜ ਤੋਰਿਆ ਜਾ ਸਕੇ।
ਬਰਾੜ ਨੇ ਕਾਨਫਰੰਸ ਦੌਰਾਨ ਪੰਜਾਬ ਤੇ ਬਿਹਾਰ ਵਿਚਾਲੇ ਧਾਰਮਿਕ ਤੇ ਸੱਭਿਆਚਾਰਕ ਸਬੰਧਾਂ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਸਾਡੇ 10ਵੇਂ ਗੁਰੂ ਨੇ ਆਪਣੀ ਸੰਸਾਰਕ ਯਾਤਰਾ ਦੀ ਸ਼ੁਰੂਆਤ ਇਸ ਗਿਆਨ ਦੀ ਮਹਾਨ ਧਰਤੀ ਤੋਂ ਕੀਤੀ ਸੀ, ਜਿਹੜੀ ਨਾਲੰਦਾ ਦਾ ਘਰ ਹੈ ਅਤੇ ਦੋਨਾਂ ਬੁੱਧ ਤੇ ਚਾਨਕਿਆ ਦੀ ਮਾਂ ਹੈ। ਭਾਰਤ ਦੇ ਧਰਮਾਂ ਤੇ ਸਿਆਸਤ ਦੀਆਂ ਜੜਾਂ ਇਸ ਮਹਾਨ ਧਰਤੀ ਨਾਲ ਜੁੜੀਆਂ ਹੋਈਆਂ ਹਨ। ਸੁਤੰਤਰਤਾ ਲਈ ਸੰਘਰਸ਼ ਦੌਰਾਨ ਪੰਜਾਬ ਤੇ ਬਿਹਾਰ ਨੇ ਮਹੱਤਵਪੂਰਨ ਰੋਲ ਅਦਾ ਕੀਤਾ ਸੀ ਅਤੇ ਗਦਰ ਅੰਦੋਲਨ ਦੇ ਭਾਈ ਰਣਧੀਰ ਸਿੰਘ ਨੂੰ ਹਜ਼ਾਰੀਬਾਗ ਜੇਲ ਵਿੱਚ ਬੰਦ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਬਿਹਾਰ ਨੇ ਸਾਨੂੰ ਜੈ ਪ੍ਰਕਾਸ਼ ਨਰਾਇਣ ਵਰਗੇ ਸਮਾਜਵਾਦੀ ਦਿੱਤੇ।
ਉਨਾਂ ਨੇ ਜਨਵਰੀ 2017 ਵਿੱਚ ਪਟਨਾ ਵਿਖੇ 350ਵੇਂ ਪ੍ਰਕਾਸ਼ ਪੁਰਬ ਦੇ ਅਯੋਜਨਾਂ ਨੂੰ ਲੈ ਕੇ ਬਿਹਾਰ ਸਰਕਾਰ ਦੀਆਂ ਤਿਆਰੀਆਂ ਦੀ ਸ਼ਲਾਘਾ ਕੀਤੀ, ਜਿਸ ਦੌਰਾਨ ਵਿਸ਼ਵ ਭਰ ਤੋਂ ਸਿੱਖ ਸ਼ਰਧਾਲੂ ਪਟਨਾ ਆਉਣਗੇ। ਨੀਤੀਸ਼ ਜੀ ਨਾਲ ਥੋੜੇ ਸਮੇਂ ਦੀ ਗੱਲਬਾਤ ਦੌਰਾਨ, ਉਨਾਂ ਨੇ ਮੈਨੂੰ ਭਰੋਸਾ ਦਿੱਤਾ ਇਸ ਸ਼ਾਨਦਾਰ ਪ੍ਰੋਗਰਾਮ ਲਈ ਤਿਆਰੀਆਂ ਜ਼ਾਰੀ ਹਨ ਅਤੇ ਇਸ ਇਤਿਹਾਸਕ ਸਮਾਰੋਹ ਦੀ ਸ਼ਾਨਦਾਰ ਸਫਲਤਾ ਵਾਸਤੇ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

No comments: