BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੰਜਾਬ ਆਰ.ਐਸ.ਐਸ ਦੇ ਪ੍ਰਧਾਨ ਬ੍ਰਿਗੇਡੀਅਰ ਜਗਦੀਸ਼ ਗਗਨੇਜਾ ਦਾ ਜਲੰਧਰ ਵਿਖੇ ਅੰਤਿਮ ਸੰਸਕਾਰ

  • ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਹੋਰ ਮੰਤਰੀ ਤੇ ਵਿਧਾਇਕਾਂ ਵਲੋਂ ਸਰਧਾਂਜ਼ਲੀਆਂ ਭੇਟ
  • ਗਗਨੇਜਾ ਕਤਲ ਕੇਸ ਦੀਆਂ ਤਾਰਾਂ ਵਿਦੇਸ਼ਾਂ ਨਾਲ ਜੁੜੀਆਂ-ਉਪ ਮੁੱਖ ਮੰਤਰੀ
  • ਗਗਨੇਜਾ ਕੇਸ ਦੀ ਤੇਜ਼ੀ ਨਾਲ ਪੜਤਾਲ ਲਈ ਗ੍ਰਹਿ ਵਿਭਾਗ ਨੂੰ ਮਿਲਿਆ ਜਾਵੇਗਾ
ਜਲੰਧਰ 22 ਸਤੰਬਰ (ਜਸਵਿੰਦਰ ਆਜ਼ਾਦ)- ਪੰਜਾਬ ਆਰ.ਐਸ.ਐਸ ਦੇ ਪ੍ਰਧਾਨ ਬ੍ਰਿਗੇਡੀਅਰ ਜਗਦੀਸ਼ ਗਗਨੇਜਾ ਜਿਹੜੇ ਕਿ ਡੀ.ਐਮ.ਸੀ.ਲੁਧਿਆਣਾ ਵਿਖੇ ਅਣਪਛਾਤਿਆਂ ਦੀਆਂ ਗੋਲੀਆਂ ਦਾ ਸ਼ਿਕਾਰ ਹੋਣ ਉਪਰੰਤ ਡੀ.ਐਮ.ਸੀ.ਲੁਧਿਆਣਾ ਵਿਖੇ ਜ਼ੇਰੇ ਇਲਾਜ ਦਾ ਅੱਜ ਦੇਹਾਂਤ ਹੋਣ ਉਪਰੰਤ ਉਨਾਂ ਦਾ ਅੰਤਿਮ ਸੰਸਕਾਰ ਦੀਪ ਨਗਰ ਦੇ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ। ਇਸ ਮੌਕੇ ਸ.ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ , ਕੇਂਦਰੀ ਮੰਤਰੀ ਅਤੇ ਪ੍ਰਧਾਨ ਬੀ.ਜੇ.ਪੀ.ਪੰਜਾਬ ਸ੍ਰੀ ਵਿਜੈ ਸਾਂਪਲਾ ,ਸ੍ਰੀ ਸੁਰਜੀਤ ਕੁਮਾਰ ਜਿਆਣੀ, ਅਨਿਲ ਜੋਸ਼ੀ  ਕੈਬਨਿਟ ਮੰਤਰੀ  ਅਤੇ ਹੋਰ ਰਾਜਨੀਤਿਕ ਅਤੇ ਧਾਰਮਿਕ ਅਤੇ ਸਮਾਜ ਸੇਵੀ ਸ਼ਖਸੀਅਤਾਂ ਨੇ ਅੱਜ ਉਨਾਂ ਦੀ ਅੰਤਿਮ ਵਿਦਾਇਗੀ ਮੌਕੇ ਸਰਧਾਂਜ਼ਲੀਆਂ ਭੇਟ ਕੀਤੀਆਂ। ਉਨਾਂ ਦੀ ਚਿਖਾ ਨੂੰ ਅਗਨੀ ਉਨਾਂ ਦੇ ਵੱਡੇ ਪੁੱਤਰ ਰਾਹੁਲ ਗਗਨੇਜਾ ਨੇ ਭੇਟ ਕੀਤੀ। ਇਸ ਮੌਕੇ 'ਤੇ ਸੰਘ ਦੇ ਆਗੂ ਅਤੇ ਵਰਕਰ ਭਾਰੀ ਗਿਣਤੀ ਵਿਚ ਹਾਜਰ ਸਨ। ਉਪ ਮੁੱਖ ਮੰਤਰੀ ਨੇ ਇਸ ਮੌਕੇ 'ਤੇ ਸ੍ਰੀ ਗਗਨੇਜਾ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ੍ਰੀ ਗਗਨੇਜਾ ਦੀ ਹੱਤਿਆ ਦੀਆਂ ਤਾਰਾਂ ਵਿਦੇਸ਼ਾਂ ਨਾਲ ਜੁੜੀਆਂ ਹੋਈਆਂ ਹਨ ਅਤੇ ਇਸ ਸਬੰਧ ਵਿਚ ਕਿਸੇ ਵੀ ਦੇਸ਼ ਜਾਂ ਜਥੇਬੰਦੀ ਦਾ ਨਾਂਅ ਲੈਣਾ ਇਸ ਦੀ ਤਫਤੀਸ਼ ਨੂੰ ਪ੍ਰਭਾਵਿਤ ਕਰ ਸਕਦਾ ਹੈ। ਉਨਾਂ ਕਿਹਾ ਕਿ ਇਸੇ ਕਰਕੇ ਹੀ ਉਨਾਂ ਨੇ ਇਸ ਕੇਸ ਦੀ ਇਨਕੁਆਰੀ ਸੀ.ਬੀ.ਆਈ.ਦੇ ਹਵਾਲੇ ਕੀਤੀ ਹੈ ਅਤੇ ਸੀ.ਬੀ.ਆਈ.ਇਸ ਕੇਸ ਦੀ ਪੜਤਾਲ ਤੇਜ਼ੀ ਨਾਲ ਕਰ ਰਹੀ ਹੈ। ਪੱਤਰਕਾਰਾਂ ਵਲੋਂ ਕੇਸ ਦੀ ਪੜਤਾਲ ਸਮਾਂ ਬੱਧ ਕਰਨ ਦੇ ਜਵਾਬ ਵਿਚ ਉਨਾਂ ਦੱਸਿਆ ਕਿ ਉਹ ਇਸ ਕੇਸ ਦੀ ਪੜਤਾਲ ਤੇਜ਼ੀ ਨਾਲ ਕਰਨ ਸਬੰਧੀ ਭਾਰਤ ਦੇ ਗ੍ਰਹਿ ਵਿਭਾਗ ਨਾਲ ਸੰਪਰਕ ਕਰਨਗੇ। ਉਨਾਂ ਕਿਹਾ ਕਿ ਪੰਜਾਬ ਵਿਚ ਅਮਨ-ਸ਼ਾਂਤੀ ਨੂੰ ਹਰ ਹਾਲਤ ਵਿਚ ਬਹਾਲ ਰੱਖਿਆ ਜਾਵੇਗਾ ਅਤੇ ਕਿਸੇ ਨੂੰ ਵੀ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਇਸ ਮੌਕੇ ਸ੍ਰੀ ਕੇ.ਡੀ.ਭੰਡਾਰੀ ਵਿਧਾਇਕ, ਸ੍ਰੀ ਮਨੋਰੰਜਨ ਕਾਲੀਆ ਵਿਧਾਇਕ, ਸ੍ਰੀ ਪਵਨ ਟੀਨੂੰ ਵਿਧਾਇਕ, ਸz.ਸਰਬਜੋਤ ਸਾਬੀ ਪ੍ਰਧਾਨ ਯੂਥ ਅਕਾਲੀ ਦਲ, ਸ੍ਰੀ ਸੁਨੀਲ ਜੋਤੀ ਮੇਅਰ, ਸ੍ਰੀ ਤੀਕਸਣ ਸੂਦ ਸਲਾਹਕਾਰ ਮੁੱਖ ਮੰਤਰੀ ਪੰਜਾਬ, ਸ੍ਰੀ ਬਲਦੇਵ ਰਾਜ ਚਾਵਲਾ , ਚੌਧਰੀ ਸੰਤੋਖ ਸਿੰਘ ਮੈਂਬਰ ਪਾਰਲੀਮੈਂਟ, ਸ.ਸਰਬਜੀਤ ਸਿੰਘ ਮੱਕੜ ਚੇਅਰਮੈਨ ਜ਼ਿਲਾ ਯੋਜਨਾ ਕਮੇਟੀ, ਸ੍ਰੀਮਤੀ ਲਕਸ਼ਮੀ ਕਾਂਤਾ ਚਾਵਲਾ ਸਾਬਕਾ ਮੰਤਰੀ, ਬੀ.ਜੇ.ਪੀ.ਆਗੂ ਸ੍ਰੀ ਮਹਿੰਦਰ ਭਗਤ, ਸ੍ਰੀ ਸ਼ੀਤਲ ਵਿੱਜ ਸੰਪਾਦਕ, ਸ੍ਰੀ ਕੀਮਤੀ ਭਗਤ ਚੇਅਰਮੈਨ ਗਊ ਸੇਵਾ ਕਮਿਸ਼ਨ, ਸ੍ਰੀ ਹਰਜੀਤ ਸਿੰਘ ਗਰੇਵਾਲ ਉਪ ਪ੍ਰਧਾਨ ਭਾਰਤੀ ਜਨਤਾ ਪਾਰਟੀ ਪੰਜਾਬ, ਸ੍ਰੀ ਰਮੇਸ਼ ਸ਼ਰਮਾ ਜ਼ਿਲਾ ਪ੍ਰਧਾਨ ਬੀ.ਜੇ.ਪੀ., ਸ੍ਰੀ ਦੀਪਕ ਸ਼ਰਮਾ ਅਤੇ ਸ੍ਰੀ ਰਾਜ ਕੁਮਾਰ ਰਾਜੂ ਦੋਵੇਂ ਜ਼ਿਲਾ ਪ੍ਰਧਾਨ ਦਿਹਾਤੀ ਬੀ.ਜੇ.ਪੀ., ਸ੍ਰੀ ਅਰਪਿਤ ਸ਼ੁਕਲਾ ਪੁਲਿਸ ਕਮਿਸ਼ਨਰ ਜਲੰਧਰ, ਸ੍ਰੀ ਕਮਲ ਕਿਸ਼ੋਰ ਯਾਦਵ ਡਿਪਟੀ ਕਮਿਸ਼ਨਰ ਜਲੰਧਰ, ਡਿਪਟੀ ਕਮਿਸ਼ਨਰ ਪੁਲਿਸ ਸ੍ਰੀ ਹਰਜੀਤ ਸਿੰਘ, ਸ੍ਰੀ ਗੁਰਮੀਤ ਸਿੰਘ ਵਧੀਕ ਡਿਪਟੀ ਕਮਿਸ਼ਨਰ ਜਲੰਧਰ ਤੋਂ ਇਲਾਵਾ ਭਾਰਤੀ ਫੌਜ ਵਲੋਂ ਸੈਨਾਂ ਦੀ ਟੁਕੜੀ ਅਤੇ ਸੈਨਿਕ ਅਧਿਕਾਰੀ ਹਾਜ਼ਰ ਸਨ।

No comments: