BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਚੰਦੜ੍ਹ ਗੋਤ ਜਠੇਰਿਆਂ ਦਾ ਸਰਾਧ ਮੇਲਾ ਮਨਾਇਆ

ਸਰਾਧ ਜੋੜ ਮੇਲੇ ਦੀਆਂ ਵੱਖ-ਵੱਖ ਝਲਕੀਆਂ
ਦੁਸਾਂਝ ਕਲਾਂ 18 ਸਤੰਬਰ (ਸੁਰਿੰਦਰ ਪਾਲ ਕੁੱਕੂ)- ਕਰੀਬੀ ਪਿੰਡ ਪੱਦੀ ਜਗੀਰ ਵਿਖੇ ਚੰਦੜ੍ਹ ਗੋਤ ਜਠੇਰਿਆਂ ਦਾ ਸਲਾਨਾ ਸਰਾਧ ਜੋੜ ਮੇਲਾ ਸਮੂਹ ਚੰਦੜ੍ਹ ਪਰਿਵਾਰ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਕਰਵਾਇਆ ਗਿਆ।ਸਵੇਰੇ ੧੦ ਵਜੇ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਗਈ ਉਪਰੰਤ ਸਟੇਜ ਸਜਾਈ ਗਈ। ਇਸ ਮੌਕੇ ਪੰਜਾਬ ਦੇ ਪ੍ਰਸਿੱਧ ਧਾਰਮਿਕ ਗਾਇਕਾਂ ਨੇ ਧਾਰਮਿਕ ਗੀਤ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਸਮੇਂ ਪ੍ਰਬੰਧਕ ਕਮੇਟੀ ਵਲੋਂ ਸਹਿਯੋਗੀ ਸੱਜਣਾਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਦੇਵ ਰਾਜ ਕਮਾਲਪੁਰ, ਸਕੱਤਰ ਕੇਵਲ ਰਾਮ, ਖਜਾਨਚੀ ਮਨੋਹਰ ਲਾਲ, ਮਹਿੰਦਰ ਪਾਲ ਪੰਚ, ਸੁਖਵਿੰਦਰ ਰਾਮ, ਕੁੱਕੂ ਦੁਸਾਂਝ, ਮਹਿੰਦਰ ਪਾਲ, ਡਾ. ਸੋਮ ਪ੍ਰਕਾਸ਼, ਭੁਪਿੰਦਰ ਸਿੰਘ, ਦੇਵ ਰਾਜ, ਤਰਸੇਮ ਲਾਲ, ਸ਼ਿਆਮਾ ਰਾਮ ਅਤੇ ਹੋਰ ਕਮੇਟੀ ਮੈਂਬਰ ਹਾਜਰ ਸਨ।

No comments: