BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬੇਅਦਬੀ ਦੀ ਘਟਨਾ ਨੂੰ ਲੈ ਕੇ ਸਿੱਖ ਸੰਗਤਾਂ ਦੇ ਧਰਨੇ 'ਚ ਸ਼ਾਮਿਲ ਹੋਏ ਬਰਾੜ

ਜਲੰਧਰ 25 ਸਤੰਬਰ (ਜਸਵਿੰਦਰ ਆਜ਼ਾਦ)- ਜਲੰਧਰ ਵਿਖੇ ਅਗਰਵਾਲ ਸਮਾਜ ਵੱਲੋਂ ਅਗਰਸੇਨ ਜਯੰਤੀ ਮੌਕੇ ਅਯੋਜਿਤ ਪ੍ਰੋਗਰਾਮ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਸ਼ਾਮਿਲ ਹੋਣ ਤੋਂ ਬਾਅਦ ਸ. ਜਗਮੀਤ ਸਿੰਘ ਬਰਾੜ ਸਥਾਨਕ ਸਿੱਖ ਸਮਾਜ ਦੇ ਮੈਂਬਰਾਂ ਵੱਲੋਂ ਕਪੂਰਥਲਾ ਚੌਕ ਵਿਖੇ ਲਗਾਏ ਧਰਨੇ 'ਚ ਸ਼ਾਮਿਲ ਹੋਏ। ਇਸ ਧਰਨੇ ਦੀ ਅਗਵਾਈ ਧਾਰਮਿਕ ਤੇ ਸਮਾਜਿਕ ਆਗੂਆਂ ਵੱਲੋਂ ਬੀਤੇ ਦਿਨ ਜਲੰਧਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਖਿਲਾਫ ਰੋਸ ਪ੍ਰਗਟਾਉਂਦਿਆਂ ਕੀਤੀ ਜਾ ਰਹੀ ਹੈ, ਜਿਥੇ ਸ਼ੇਰ ਸਿੰਘ ਕਲੋਨੀ ਦੇ ਨੇੜੇ ਨਹਿਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾੜੇ ਪੰਨ੍ਹੇ ਬਰਾਮਦ ਕੀਤੇ ਗਏ। ਬਰਾੜ ਸਮੇਤ ਕਈ ਧਾਰਮਿਕ ਤੇ ਸਮਾਜਿਕ ਆਗੂ ਧਰਨੇ 'ਚ ਸ਼ਾਮਿਲ ਹੋਏ ਅਤੇ ਇਸ ਮੌਕੇ ਭਾਵਨਾਤਮਕ ਭਾਸ਼ਣ 'ਚ ਉਨ੍ਹਾਂ ਨੇ ਕਿਹਾ ਕਿ ਵਾਰ ਵਾਰ ਹੋ ਰਹੀਆਂ ਇਹ ਬੇਅਦਬੀ ਦੀਆਂ ਘਟਨਾਵਾਂ ਸਾਜਿਸ਼ ਹੇਠ ਕੀਤੀਆਂ ਜਾ ਰਹੀਆਂ ਹਨ, ਤਾਂ ਜੋ 2017 ਦੀਆਂ ਚੋਣਾਂ ਤੋਂ ਪਹਿਲਾਂ ਵੋਟਰਾਂ ਨੂੰ ਵੰਡਿਆ ਜਾ ਸਕੇ। ਇਨ੍ਹਾਂ ਘਟਨਾਵਾਂ ਪਿੱਛੇ ਸੱਤਾਧਾਰੀ ਅਕਾਲੀਆਂ ਦਾ ਦਿਮਾਗ ਚੱਲ ਰਿਹਾ ਹੈ, ਜਿਹੜੇ ਆਖਿਰੀ ਉਮੀਦ ਵਜੋਂ ਧਰਮ ਦੇ ਨਾਂ 'ਤੇ ਵੋਟਰਾਂ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਇਹ ਸਰਕਾਰ ਬਰਗਾੜੀ ਤੇ ਬਹਿਬਲ ਕਲਾਂ ਦੇ ਦੋਸ਼ੀਆਂ ਦੀਆਂ ਪਛਾਣ ਕਰਨ 'ਚ ਵੀ ਨਾਕਾਮ ਸਾਬਤ ਹੋਈ ਹੈ ਤੇ ਖ਼ਬਰਾਂ ਮੁਤਾਬਿਕ ਇਕ ਵਾਰ ਫਿਰ ਤੋਂ ਅਣਪਛਾਤੇ ਵਿਅਕਤੀਆਂ ਨੇ ਇਹ ਗੁਨਾਹ ਕੀਤਾ ਹੈ। ਲੇਕਿਨ ਪੰਜਾਬ ਦੇ ਲੋਕਾਂ ਨੇ ਦੋਸ਼ੀ ਪਛਾਣ ਲਏ ਹਨ,  ਅਕਾਲੀ ਸਰਕਾਰ ਦੋਸ਼ੀ ਹੈ, ਰੇਤਾ/ਬਜ਼ਰੀ ਮਾਫੀਆ ਦੋਸ਼ੀ ਹੈ, ਨਸ਼ਾ ਮਾਫੀਆ ਦੋਸ਼ੀ ਹੈ। ਹੁਣ ਇਹ ਅਜਿਹਾ ਆਪਣੀ ਆਖਿਰੀ ਚਲਾਕੀ ਵਜੋਂ ਕਰ ਰਹੇ ਹਨ। ਇਸ ਮੌਕੇ ਮੌਜ਼ੂਦ ਲੋਕਾਂ ਨੂੰ ਅਪੀਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਇਹ ਹੁਣ ਤੁਹਾਡੇ ਕੋਲ ਆਉਣਗੇ ਤੇ ਕਹਿਣਗੇ ਕਿ ਪੰਥ ਨੂੰ ਵੋਟ ਪਾਓ, ਪੰਥ ਨੂੰ ਖਤਰਾ ਹੈ. . .। ਲੇਕਿਨ ਤੁਸੀਂ ਇਨ੍ਹਾਂ ਦੇ ਧੋਖੇ 'ਚ ਨਾ ਆਉਣਾ, ਹਾਂ ਸਾਡਾ ਪੰਥ ਖਤਰੇ 'ਚ ਹੈ, ਉਸਨੂੰ ਬਚਾਏ ਜਾਣ ਦੀ ਲੋੜ ਹੈ, ਲੇਕਿਨ ਉਸਨੂੰ ਅਕਾਲੀਆਂ ਤੇ ਉਨ੍ਹਾਂ ਦੀ ਧਰਮ ਤੇ ਵੰਡ ਦੀ ਸਿਆਸਤ ਤੋਂ ਖਤਰਾ ਹੈ। ਉਨ੍ਹਾਂ ਨੂੰ ਤੁਹਾਨੂੰ ਵੰਡਣ ਨਾ ਦਿਓ। ਉਨ੍ਹਾਂ ਨੂੰ ਗੁਰੂ ਵਾਸਤੇ ਤੁਹਾਡੀਆਂ ਭਾਵਨਾਵਾਂ ਤੇ ਪਿਆਰ ਦਾ ਇਸਤੇਮਾਲ ਨਾ ਕਰਨ ਦਿਓ। ਸਾਨੂੰ ਇਕਜੁੱਟ ਹੋ ਕੇ ਇਨ੍ਹਾਂ ਅਖੋਤੀ ਪਾਖੰਡੀ ਪੰਥ ਦੇ ਠੇਕੇਦਾਰਾਂ ਨੂੰ ਹਟਾਉਣਾ ਚਾਹੀਦਾ ਹੈ ਅਤੇ ਪੰਜਾਬ ਤੇ ਸਿੱਖਵਾਦ ਨੂੰ ਇਨ੍ਹਾਂ ਅਪਰਾਧੀਆਂ ਦੇ ਹੱਥੋਂ ਬਚਾਉਣਾ ਚਾਹੀਦਾ ਹੈ।
ਉਹ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪੁਲਿਸ ਦੀ ਜਾਣਬੁਝ ਕੇ ਅਤੇ ਸਾਜਿਸ਼ ਹੇਠ ਅਸਫਲਤਾ 'ਤੇ ਵਰ੍ਹੇ ਤੇ ਕਿਹਾ ਕਿ ਜੇ ਸੁਖਬੀਰ ਦੀ ਬੱਸ ਕਿਸੇ ਦਾ ਕਤਲ ਕਰਦੀ ਹੈ, ਇਹ ਡਰਾਈਵਰ ਨੂੰ ਨਹੀਂ ਲੱਭ ਪਾਉਂਦੇ, ਜੇ ਸੁਖਬੀਰ ਦੇ ਗੁੰਡੇ ਕਿਸੇ ਨੂੰ ਕੁੱਟਦੇ ਹਨ, ਇਹ ਉਸ ਵਿਅਕਤੀ ਨੂੰ ਨਹੀਂ ਲੱਭ ਪਾਉਂਦੇ, ਜਦੋਂ ਸਾਡੇ ਗੁਰੂ 'ਤੇ ਹਮਲਾ ਕੀਤਾ ਜਾਂਦਾ ਹੈ, ਇਹ ਦੋਸ਼ੀ ਨੂੰ ਨਹੀਂ ਲੱਭ ਪਾਉਂਦੇ, ਜਦੋਂ ਸੰਤਾਂ 'ਤੇ ਹਮਲਾ ਕੀਤਾ ਜਾਂਦਾ ਹੈ, ਇਹ ਕਾਤਲਾਂ ਨੂੰ ਨਹੀਂ ਲੱਭ ਪਾਉਂਦੇ। ਲੇਕਿਨ ਜਦੋਂ ਲੋਕ ਸੁਖਬੀਰ ਦੀਆਂ ਬੱਸਾਂ ਉਪਰ ਆਪਣਾ ਗੁੱਸਾ ਕੱਢਦੇ ਹਨ, ਪੁਲਿਸ ਕੁਝ ਹੀ ਘੰਟਿਆਂ ਅੰਦਰ ਸਾਰਿਆਂ ਦੇ ਪਰਿਵਾਰਾਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ।

No comments: