BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਗੁਰੁ ਨਾਨਕ ਦੇਵ ਯੂਨੀਵਰਸਿਟੀ ਦੇ ਡੀ ਜੋਨ ਦੇ ਯੂਥ ਫੈਸਟੀਵਲ ਦੇ ਦੂਜੇ ਦਿਨ ਸੰਗੀਤ ਅਤੇ ਗਾਇਨ ਨਾਲ ਸਬੰਧਤ ਮੁਕਾਬਲੇ ਹੋਏ

ਜਲੰਧਰ 27 ਸਤੰਬਰ (ਜਸਵਿੰਦਰ ਆਜ਼ਾਦ)- ਮੇਨ ਸਟੇਜ ਤੇ ਦਿਨ ਦੀ ਸ਼ੁਰੂਆਤ ਫੋਲਕ ਆਰਕੈਸਟਰਾ ਨਾਲ ਹੋਈ ਜਿਸ ਵਿੱਚ ਵਿਭਿੰਨ ਪਰੰਪਰਾਗਤ ਸਾਜਾਂ ਜਿਵੇਂ ਵੰਝਲੀ, ਤੂੰਬੀ, ਤੀਨ ਤਾਰਾ, ਬੀਨ, ਢੋਲਕ, ਬੁਗਧੂ, ਡੱਫ, ਚਿਮਟਾ, ਸਾਰੰਗੀ ਆਦਿ ਰਾਹੀਂ ਹਿੱਸਾ ਲੈਣ ਵਾਲੇ ਕਾਲਜਾਂ ਨੇ ਸਰੋਤਿਆਂ ਨੂੰ ਬੰਨ ਦਿੱਤਾ ਅਤੇ ਮੰਤਰ-ਮੁਗਧ ਕਰ ਦਿੱਤਾ। ਪੂਰਾ ਹਾਲ ਇਨਾਂ ਸਾਜਾਂ ਰਾਹੀਂ ਵਜਾਏ ਗਏ ਲੋਕ ਗੀਤਾਂ ਦੇ ਧੁਨਾ ਤੇ ਝੂਮਦਾ ਵੇਖਿਆ ਗਿਆ। ਅਨਾਦੀ ਮਿਸ਼ਰਾ ਨੇ ਆਪਣੀ ਨਵੀਂ ਸੀਡੀ ਰੱਬ ਦਾ ਦੀਦਾਰ ਦਾ ਵਿਮੋਚਨ ਵੀ ਕੀਤਾ। ਇਸ ਤੋਂ ਬਾਅਦ ਫੈਂਸੀ ਡਰੈਸ ਮੁਕਾਬਲੇ ਹੋਏ ਜਿਸ ਵਿੱਚ ਕੁਲ 12 ਟੀਮਾਂ ਨੇ ਹਿੱਸਾ ਲਿਆ ਅਤੇ ਆਪਣੀ ਕਲਾ ਦਾ ਮੁਜਾਹਰਾ ਕੀਤਾ। ਹਾਲ ਦੀ ਭਰਪੂਰ ਵਾਹਵਾਹੀ ਵਿੱਚ ਕਲਾਮਈ ਅੰਦਾਜ ਅੰਦਰ ਵਿਭਿੰਨ ਰੂਪ-ਸੱਜਾ ਨੂੰ ਮੰਚ ਤੇ ਪਰਦਰਸ਼ਿਤ ਕੀਤਾ। ਮਾਈਮ ਵਿੱਚ 6 ਕਾਲਜਾਂ ਦੀ ਟੀਮਾਂ ਨੇ ਆਪਣੇ ਮੂਕ ਅਭਿਨੈ ਨਾਲ ਜਵਲੰਤ ਮੁਦਿੱਆ ਨੂੰ ਸਟੇਜ ਤੇ ਪ੍ਰਦਰਸ਼ਿਤ ਕੀਤਾ।ਇਸ ਤੋਂ ਬਾਅਦ ਉਭਰਦੇ ਕਲਾਕਾਰ ਅਨਾਦੀ ਮਿਸ਼ਰਾ ਨੇ ਆਪਣੇ ਫਨ ਦਾ ਮੁਜਾਹਰਾ ਕੀਤਾ ਅਤੇ ਲੋਕਾਂ ਦਾ ਦਿੱਲ ਆਪਣੇ ਮਧੁਰ ਗੀਤਾਂ ਨਾਲ ਜਿੱਤਿਆ। ਲੋਕ ਗੀਤ ਮੁਕਾਬਲੇ ਵਿੱਚ 12 ਕਾਲਜਾਂ ਦੇ ਗਾਇਕਾਂ ਨੇ ਹਿੱਸਾ ਲਿਆ ਅਤੇ ਲੋਕਾਂ ਨੂੰ ਪੰਜਾਬੀ ਸਾਹਿਤ ਦੇ ਨਾਲ ਜੁੜੇ ਲੋਕ ਗੀਤਾਂ ਨਾਲ ਜੋੜਿਆ। ਖਚਾਖਚ ਭਰਿਆ ਹਾਲ, ਅਤੇ ਆਪਣੇ ਕਾਲਜਾਂ ਦੇ ਪ੍ਰਤਿਭਾਗਿਆਂ ਦਾ ਹੋਸਲਾ-ਅਫਜਾਈ ਕਰਦੇ ਸਾਥੀ ਸਾਰਾ ਦਿਨ ਖਿੱਚ ਦਾ ਕੇਂਦਰ ਬਨੇ ਰਹੇ। ਦੂਜੀ ਸਟੇਜ ਤੇ ਗੀਤ-ਗਜਲ ਦੇ ਮੁਕਾਬਲੇ ਹੋਏ ਜਿਸ ਵਿੱਚ 10 ਕਾਲਜਾਂ ਦੇ ਪ੍ਰਤੀਭਾਗੀਆਂ ਨੇ ਹਿੱਸਾ ਲਿਆ। ਤੀਜੀ ਸਟੇਜ ਤੇ ਰੰਗੋਲੀ ਅਤੇ ਫੁਲਕਾਰੀ ਦੇ ਮੁਕਾਬਲੇ ਹੋਏ ਜਿਸ ਵਿੱਚ ਰੰਗਾ ਦੇ ਸਮੂਹ ਨਾਲ ਕਲਾਕਾਰਾਂ ਨੇ ਆਪਣੀ ਕਲਾ ਤੇ ਸੋਚ-ਸ਼ਕਤੀ ਦਾ ਮੁਜਾਹਿਰਾ ਕੀਤਾ। ਡਾਇਰੈਕਟ ਯੂਥ ਵੈਲਫੇਅਰ, ਪੰਜਾਬ ਯੂਨੀਵਰਸਿਟੀ, ਚੰਡੀਗੜ, ਡਾ. ਨਿਰਮਲ ਜੌੜਾ ਇਸ ਮੌਕੇ ਮੁਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ। ਗੁਰੁ ਨਾਨਕ ਦੇਵ ਯੂਨੀਵਰਸਿਟੀ ਅਮ੍ਰਿਤਸਰ ਦੇ ਯੂਥ ਵੈਲਫੇਅਰ ਵਿਭਾਗ ਦੇ ਡਾਇਰੈਕਟਰ ਡਾ. ਜਗਜੀਤ ਕੌਰ ਅਤੇ ਕਾਲਜ ਦੇ ਪਿ੍ਰੰਸੀਪਲ ਡਾ. ਅਰਚਨਾ ਗਰਗ ਨੇ ਉਹਨਾਂ ਦਾ ਫੁਲਾਂ ਨਾਲ ਸੁਆਗਤ ਕੀਤਾ। ਇਸ ਮੌਕੇ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ਼੍ਰੀ ਤਿਲਕ ਰਾਜ ਅਗੱਰਵਾਲ, ਸ਼੍ਰੀਮਤੀ ਆਦਰਸ਼ ਪਰਤੀ, ਡਾ. ਰਾਧਿਕਾ ਰੱਤਨ ਅਤੇ ਕਲਾ ਦੇ ਖੇਤਰ ਨਾਲ ਜੁੜੇ ਕਈ ਸ਼ਖਸੀਅਤ ਹਾਜਰ ਸਨ।

No comments: