BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜਥੇਦਾਰ ਮੋਠਾਂ ਵਾਲਾ ਵੱਲੋ ਗੁ.ਸਾਹਿਬ ਨੂੰ ਭਾਂਡੇ ਭੇਟ

ਵਸਤੀ ਟਿੱਬੇ ਵਾਲੀ ਦੀ ਗੁ. ਪ੍ਰਬੰਧਕ ਕਮੇਟੀ ਨੂੰ ਭਾਂਡੇ ਭੇਟ ਕਰਦੇ ਹੋਏ ਜਥੇਦਾਰ ਮੋਠਾਂ ਵਾਲਾ ਤੇ ਹੋਰ
ਗੁਰੂਹਰਸਹਾਏ 18 ਸਤੰਬਰ (ਮਨਦੀਪ ਸਿੰਘ ਸੋਢੀ) ਵਸਤੀ ਟਿੱਬੇ ਵਾਲੀ ਦੀ ਗੁ. ਪ੍ਰਬੰਧਕ ਕਮੇਟੀ ਨੂੰ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਮੋਠਾਂ ਵਾਲਾ ਨੇ ਸ਼੍ਰੋਮਣੀ ਕਮੇਟੀ ਤਰਫੋ ਭੇਜੇ 100 ਥਾਲ ਤੇ 100 ਗਲਾਸ ਭੇਟ ਕੀਤੇ ਇਸ ਮੋਕੇ ਸ਼੍ਰੋਮਣੀ ਕਮੇਟੀ ਮੈਂਬਰ ਨੇ ਗੁ.ਸਾਹਿਬ ਚੇ ਪਹੁੰਚੀਆਂ ਸੰਗਤਾਂ ਨੂੰ ਸ਼੍ਰੋਮਣੀ ਕਮੇਟੀ ਦੁਆਰਾ ਚਲਾਈਆ ਵੱਖ ਵੱਖ ਲੋਕ ਭਲਾਈ ਸਕੀਮਾਂ ਤੋ ਵੀ ਜਾਣੂ ਕਰਵਾਇਆ ਤੇ ਸੰਗਤਾਂ ਨੂੰ ਬਾਣੀ ਤੇ ਬਾਣੇ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਇਸ  ਮੋਕੇ ਗੁ.ਪ੍ਰੰਬਧਕ ਕਮੇਟੀ ਨੇ ਸ਼੍ਰੋਮਣੀ ਕਮੇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਮੋਠਾਂ ਵਾਲਾ ਤੇ ਉਹਨਾਂ ਨਾਲ ਆਏ ਪਤਵੰਤਿਆਂ ਦਾ ਸਿਰਪਾਓ ਪਾ ਕੇ ਸਨਮਾਨ ਕੀਤਾ।ਇਸ ਮੋਕੇ ਉਹਨਾਂ ਨਾਲ ਬਲਵਿੰਦਰ ਸਿੰਘ ਕਲਸੀ ਜਿਲਾ ਮੀਤ ਪ੍ਰਧਾਨ (ਸ਼੍ਰੋ.ਅ.ਬਾਦਲ), ਦਲਜੀਤ ਸਿੰਘ,ਅੰਗਰੇਜ ਸਿੰਘ ਗ੍ਰੰਥੀ,ਕਸ਼ਮੀਰ ਸਿੰਘ ਸਾਬਕਾ ਸਰਪੰਚ,ਸੁਰਿੰਦਰ ਸਿੰਘ,ਸੂਬਾ ਸਿੰਘ,ਆਤਮਾ ਸਿੰਘ,ਕਰਨੈਲ ਸਿੰਘ,ਗੁਰਮੀਤ ਸਿੰਘ,ਸਤਪਾਲ ਸਿੰਘ,ਗੁਰਬਚਨ ਸਿੰਘ ਵੀ ਹਾਜਰ ਰਹੇ।

No comments: