BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਰਾਮਗੜ੍ਹੀਆਂ ਸਭਾ ਵੱਲੋਂ ਬੱਬੀ ਬਾਦਲ ਦਾ ਸਨਮਾਨ

ਅਕਾਲੀ ਆਗੂ ਹਰਸੁਖਇੰਦਰ ਸਿੰਘ ਬੱਬੀ ਬਾਦਲ ਦਾ ਸਨਮਾਨ ਕਰਦੇ ਹੋਏ ਰਾਮਗੜ੍ਹੀਆ ਸਭਾ ਦੇ ਅਹੁਦੇਦਾਰ
ਚੰਡੀਗੜ੍ਹ 26 ਸਤੰਬਰ (ਬਲਜੀਤ ਰਾਏ)- ਰਾਮਗੜ੍ਹੀਆਂ ਸਭਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੁੱਖ ਬੁਲਾਰੇ ਸੀਨੀਅਰ ਮੀਤ ਪ੍ਰਧਾਨ ਤੇ ਮੁੱਖ ਸੇਵਾਦਾਰ ਹਰਸੁਖਇੰਦਰ ਸਿੰਘ ਬੱਬੀ ਬਾਦਲ ਦਾ ਉਚੇਚੇ ਤੌਰ 'ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਸਭਾ ਦੇ ਪ੍ਰਧਾਨ ਤੇ ਹੋਰਨਾਂ ਅਹੁਦੇਦਾਰਾਂ ਨੇ ਬੱਬੀ ਬਾਦਲ ਨੂੰ ਕੰਪਲੈਕਸ ਦਾ ਦੌਰਾ ਵੀ ਕਰਵਾਇਆ। ਬੱਬੀ ਬਾਦਲ ਨੇ ਸਭਾ ਦੇ ਅਹੁਦੇਦਾਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੰਪਲੈਕਸ ਦੀ ਬੇਸਮੈਂਟ ਵਿੱਚ ਵਿਆਹਸ਼ਾਦੀਆਂ ਤੇ ਹੋਰਨਾਂ ਪ੍ਰੋਗਰਾਮਾਂ ਲਈ ਕੀਤੇ ਗਏ ਪ੍ਰਬੰਧਾਂ ਲਈ ਸਮੁੱਚੀ ਸਭਾ ਵਧਾਈ ਦੀ ਪਾਤਰ ਹੈ। ਉਨ੍ਹਾਂ ਕਿਹਾ ਕਿ ਸਭਾ ਵੱਲੋਂ ਧਾਰਮਿਕ ਖੇਤਰ ਦੇ ਨਾਲਨਾਲ ਸਮਾਜਕ ਖੇਤਰ ਵਿੱਚ ਵੀ ਅਨੇਕਾਂ ਕਾਰਜ ਕੀਤੇ ਜਾ ਰਹੇ ਹਨ ਅਤੇ ਸ਼ਾਇਦ ਹੀ ਕੋਈ ਹੋਰ ਸੰਸਥਾ ਹੋਵੇਗੀ ਜ਼ੋ ਰਾਮਗੜ੍ਹੀਆ ਸਭਾ ਦੇ ਬਰਾਬਰ ਕੰਮ ਕਰਦੀ ਹੋਵੇੇ। ਉਨ੍ਹਾਂ ਸਭਾ ਦੇ ਅਹੁਦੇਦਾਰਾਂ ਨੂੰ ਭਰੋਸਾ ਦਿਤਾ ਕਿ ਸਰਕਾਰ ਵਲੋਂ ਸਭਾ ਲਈ ਭੇਜੀ ਗਈ ਜਿਹੜੀ ਰਾਸ਼ੀ ਗਮਾਡਾ ਕੋਲ ਅਟਕੀ ਹੋਈ ਹੈ, ਉਸ ਨੂੰ ਰਿਲੀਜ਼ ਕਰਵਾਉਣ ਲਈ ਉਹ ਜਲਦ ਤੋਂ ਜਲਦ ਯਤਨ ਆਰੰਭਣਗੇ। ਸਭਾ ਦੇ ਅਹੁਦੇਦਾਰਾਂ ਨੇ ਵੀ ਬੱਬੀ ਬਾਦਲ ਦੀ ਕਾਰਜਸ਼ੈਲੀ ਦੀ ਭਰਪੂਰ ਪ੍ਰਸ਼ੰਸਾ ਕੀਤੀੇ ਇਸ ਮੌਕੇ ਹੋਰਨਾਂ ਤੋਂ ਇਲਾਵਾ ਸਭਾ ਦੇ ਪ੍ਰਧਾਨ ਮਨਜੀਤ ਸਿੰਘ ਮਾਨ, ਦਵਿੰਦਰ ਸਿੰਘ ਨੰਨੜਾ, ਬਲਜੀਤ ਸਿੰਘ ਬਲੈਕ ਸਟੋਨ, ਜ਼ੌਗਿੰਦਰ ਸਿੰਘ ਸਲੈਚ, ਜ਼ਸਵਿੰਦਰ ਸਿੰਘ ਵਿਰਕ, ਪਵਿੱਤਰ ਸਿੰਘ ਵਿਰਦੀ, ਗੁਰਚਰਨ ਸਿੰਘ ਨੰਨੜਾ, ਸਰਵਨ ਸਿੰਘ ਕਲਸੀ, ਰਣਜੀਤ ਸਿੰਘ ਅਨੰਦ, ਆਰਪੀ ਸਿੰਘ, ਮਦਨ ਸਿੰਘ ਨਾਮਧਾਰੀ ਤੇ ਰਣਜੀਤ ਸਿੰਘ ਬਰਾੜ ਆਦਿ ਵੀ ਹਾਜ਼ਰ ਸਨ। ਪ੍ਰੋਗਰਾਮ ਕਾਫੀ ਦੇਰ ਤਕ ਚੱਲਦਾ ਰਿਹਾ।

No comments: