BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਅਧਿਆਪਕ ਦਿਵਸ

ਦੁਨੀਆ ਵਿੱਚ ਜਿੰਨੇ ਵੀ ਲੋਕ ਮੁਕਾਮ ਤੇ ਰਹੇ ਹਨ, ਕੀ ਉਹ ਬਹੁੱਤ ਅਮੀਰ ਘਰਾਂ ਵਿਚੋਂ ਹੁੰਦੇ ਹਨ ? ਨਹੀਂ ਜੀ, ਨਹੀਂ; ਉਹ ਤੇ ਆਮ ਗਰੀਬ ਘਰਾਂ ਵਿੱਚੋ ਹੀ ਹੁੰਦੇ ਹਨ, ਜਿਵੇਂ ਚਿੱਕੜ ਵਿਚੋਂ ਹੀ ਕਮਲ ਦਾ ਫੁੱਲ ਖਿਲਦਾ ਹੈ, ਓਸੇ ਤਰ੍ਹਾਂ ਹੀ। ਪਰ ਅੱਜ ਮੈਂ ਉਸ ਮਹਾਨ ਇਨਸਾਨ ਦੀ ਗੱਲ ਕਰਦੀ ਹਾਂ , ਜਿਸ ਨੂੰ ਅੱਜ ਹੀ ਯਾਦ ਕਰ ਰਹੈਂ ਹਾਂ।
ਪੁਰਾਤਨ ਸਮੇਂ ਦੇ ਅਧਿਅਨ ਤੋਂ ਪਤਾ ਲੱਗਦਾ ਹੈ ਕਿ ਕੋਈ ਕੰਮ ਵੀ ਗੁਰੂ ਤੋਂ ਬਿਨਾ ਨਹੀਂ ਹੋ ਸਕਦਾ। ਇਸੇ ਲਈ ਹੀ ਗੁਰੂ ਦਾ ਦਰਜਾ ਮਾਂ-ਬਾਪ ਤੋਂ ਵੱਡਾ ਮੰਨਿਆ ਜਾਂਦਾ ਹੈ । ਤੇ ਅੱਜ ਅਸੀਂ  ਡਾ. ਰਾਧਾ ਕ੍ਰਿਸ਼ਨਨ ਨੂੰ ਯਾਦ ਕਰਦਿਆਂ ਹੋਇਆ ਹੀ ਕੁਝ ਲਿਖ ਰਹੇ ਹਾਂ। ਉਹਨਾਂ ਦਾ ਜਨਮ 5 ਸਿਤੰਬਰ 1888 ਈ.  ਨੂੰ ਤਿਰੂਤਣੀ ਪਿੰਡ (ਮਦਰਾਸ) ਵਿੱਚ ਹੋਇਆ।
ਮੁੱਢਲੀ ਸਿੱਖਿਆ ਈਸਾਈ ਮਿਸ਼ਨ ਸਕੂਲ ਤੋਂ ਪ੍ਰਾਪਤ ਕੀਤੀ ਤੇ 21 ਸਾਲ ਦੀ ਉਮਰ ਵਿੱਚ ਪ੍ਰੈਜੀਡੈਂਟ ਕਾਲਜ ਮਦਰਾਸ ਦੇ ਦਰਸ਼ਨ ਵਿਭਾਗ ਵਿੱਚ ਪ੍ਰੋਫੈਸਰ ਬਣ ਗਏ । ਉਹਨਾਂ ਨੇ ਇਕ ਪੁਸਤਕ ''ਦਿ ਰੇਨ ਆਫ਼ ਰਿਲਿਜਨ ਇਨ ਕਟੇਮਪਰੀ ਫਿਲਾਸਫੀ '' ਲਿੱਖੀ, ਜਿਸ ਕਾਰਨ ਉਹਨਾਂ ਨੂੰ ਸਾਰੇ ਸੰਸਾਰ ਵਿੱਚ ਵਿੱਦਵਾਨ ਵੱਜੋਂ ਜਾਣਿਆ ਜਾਣ ਲੱਗਾ । 1952 ਵਿੱਚ ਆਪ ਭਾਰਤ ਦੇ ਉਪ-ਰਾਸ਼ਟਰਪਤੀ ਬਣੇ ਤੇ 1962 ਵਿੱਚ ਭਾਰਤ ਦੇ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਿਆ । ਉਹਨਾਂ ਦਾ ਆਪਣੇ ਅਧਿਆਪਕ ਕਿੱਤੇ ਪ੍ਰਤੀ  ਸਮਰਪਣ ਦੀ ਗੱਲ ਓਦੋ ਸਾਮਣੇ ਆਈ ਜਦੋਂ ਉਹਨਾਂ ਦੇ ਵਿਦਿਆਰਥੀਆਂ ਨੇ ਸਤਿਕਾਰ ਵਜੋਂ ਉਹਨਾਂ ਦਾ ਜਨਮ ਦਿਨ ਮਨਾਉਣ ਦੀ ਗੱਲ ਆਖੀ ਤਾਂ ਉਹਨਾਂ ਨੇ ਕਿਹਾ ਕੇ ਮੇਰਾ ਇਕੱਲਿਆਂ ਦਾ ਜਨਮ ਦਿਨ ਮਨਾਉਣ ਦੀ ਬਜਾਏ ਇਸ ਦਿਨ ਨੂੰ ਬਤੌਰ 5 ਸਿਤੰਬਰ ਨੂੰ ਅਧਿਆਪਕ ਦਿਵਸ ਵਜੋਂ ਮਨਾਓ । ਤੇ ਅੱਜ ਅਸੀਂ ਹਰ ਸਾਲ 5 ਸਿਤੰਬਰ ਨੂੰ ਅਧਿਆਪਕ ਦਿਵਸ ਦੇ ਤੌਰ ਤੇ ਮਨਾਉਂਂਦੇ ਹਾਂ । ਤੇ ਇਸ ਦਿਨ ਵਧੀਆ ਕੰਮ ਕਰਨ ਵਾਲੇ ਅਧਿਆਪਕ ਨੂੰ ਸਨਮਾਨਿਤ ਕੀਤਾ ਜਾਂਦਾ ਹੈ।
ਅਧਿਆਪਕ ਹੀ ਸਮਾਜ ਨੂੰ ਨਵੀਆਂ ਤਰੱਕੀਆਂ ਦੇ ਕੇ ਦੇਸ਼ ਨੂੰ ਅੱਗੇ ਲੇ ਕੇ ਜਾ ਸਕਦੇ ਹਨ। ਤੇ ਅੱਜ ਅਧਿਆਪਕ ਦਿਵਸ ਦੇ ਮੌਕੇ ਤੇ ਮੈਂ ਆਪਣੇ ਸਾਥੀਆਂ ਤੋਂ ਇਹੋ ਤਾਕੀਦ ਕਰਦੀ ਹਾਂ ਕਿ ਆਪਣੇ ਕਿੱਤੇ ਵਿੱਚ ਬੱਚਿਆਂ ਦਾ ਵਧੀਆ ਭਵਿੱਖ ਬਣਾਓ , ਤਾਂ ਕਿ ਭਾਰਤ ਬੁਲੰਦੀਆਂ ਤੇ ਹੋਰ ਉੱਚਾ ਪਹੁੰਚ ਕਿ ਸੰਸਾਰ ਵਿੱਚ ਇਕ ਨੰਬਰ ਬਣ ਜਾਵੇ।
-ਦਵਿੰਦਰ ਮਾਨ, (94172-59853)

No comments: