BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ-ਬੱਬੀ ਬਾਦਲ

ਬੱਬੀ ਬਾਦਲ ਨੇ ਪਿੰਡ ਢੇਲਪੁਰ ਵਿਖੇ ਬਣ ਰਹੇ ਕੰਮਿਊਨਿਟੀ ਸੈਂਟਰ ਦਾ ਕੀਤਾ ਮੁਆਇਨਾ
ਹਰਸੁਖਇੰਦਰ ਸਿੰਘ ਬੱਬੀ ਬਾਦਲ ਪਿੰਡ ਢੇਲਪੁਰ ਵਿਖੇ ਬਣ ਰਹੇ ਕੰਮਿਊਨਿਟੀ ਸੈਂਟਰ ਦਾ ਮੁਆਇਨਾ ਕਰਦੇ ਹੋਏ।
ਚੰਡੀਗੜ੍ਹ 5 ਸਤੰਬਰ (ਬਲਜੀਤ ਰਾਏ)- ਹਲਕਾ ਮੋਹਾਲੀ ਦੇ ਦਿਹਾਤੀ ਖੇਤਰਾਂ ਵਿੱਚ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਲਈ ਸ਼੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਵਚਨਵੱਧ ਹੈ। ਕਿ ਸਾਰੇ ਪੋ੍ਰਜੈਕਟਾਂ ਨੂੰ ਜਲਦੀ ਤੋਂ ਜਲਦੀ ਮੁਕੰਮਲ ਕੀਤਾ ਜਾਵੇਗਾ, ਅਤੇ ਕਿਸੇ ਤਰ੍ਹਾਂ ਦੇ ਫੰਡਾਂ ਦੀ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁੁਲਾਰੇ ਸੀਨੀਅਰ ਮੀਤ ਪ੍ਰਧਾਨ ਅਤੇ ਮੁੱਖ ਸੇਵਾਦਾਰ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਪਿੰਡ ਢੇਲਪੁਰ ਵਿਖੇ ਨਿਰਮਾਣ ਅਧੀਨ ਕੰਮਿਊਨਿਟੀ ਸੈਂਟਰ ਦਾ ਮੁਆਇਨਾਂ ਕਰਦੇ ਸਮਂੇ ਪ੍ਰਗਟ ਕੀਤੇ। ਪਿੰਡ ਦੇ ਸਰਪੰਚ ਸੁਰਿੰਦਰ ਸਿੰਘ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ 7 ਲੱਖ ਰੁਪਏ ਇਸ ਤੇ ਲਗਾਂ ਚੁੱਕੇ ਹਨ। ਅਤੇ ਤਕਰੀਬਨ 15 ਲੱਖ ਹੋਰ ਲੱਗ ਕੇ ਇਹ ਕੰਮਿਊਨਿਟੀ ਸੈਂਟਰ ਮੁਕੰਮਲ ਹੋਵੇਗਾ। ਇਹ ਕੰਮ ਪਿੰਡ ਦੀ ਪੰਚਾਇਤ ਹੀ ਕਰਵਾਂ ਰਹੀ ਹੈ। ਜਿਸ ਦੀ ਸਲਾਘਾ ਕਰਦਿਆਂ ਬੱਬੀ ਬਾਦਲ ਨੇ ਕਿਹਾ ਕਿ ਪੰਚਾਇਤ ਸੁਚੱਜੇ ਢੰਗ ਨਾਲ ਇਸ ਪ੍ਰੋਜੈਕਟ ਦਾ ਨਿਰਮਾਣ ਕਰਵਾ ਰਹੀ ਹੈ ਅਤੇ ਜਲਦੀ ਹੀ ਇਹ ਪ੍ਰੋਜੈਕਟ ਮੁਕੰਮਲ ਹੋ ਜਾਵੇਗਾ। ਪਿੰਡ ਵਾਸੀਆਂ ਤੇ ਇਲਾਕੇ ਦੇ ਗ਼ਰੀਬ ਲੋਕਾਂ ਨੂੰ ਇਸਦਾ ਫਾਇਦਾ ਮਿਲੇਗਾ। ਬੱਬੀ ਬਾਦਲ ਨੇ ਕਿਹਾ ਕਿ ਉਹ ਜਲਦੀ ਹੀ ਪਿੰਡਾ ਤੇ ਸ਼ਹਿਰਾਂ ਦੇ ਅਧੁਰੇ ਪਏ ਵਿਕਾਸ ਕਾਰਜਾ ਦਾ ਜਾਇਜਾ ਲੇ ਕੇ ਹੋਣ ਵਾਲੇ ਕੰਮਾ ਦੀ ਰਿਪੋਰਟ ਨਾਲੋਨਾਲ ਉੱਪ ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ਕੋਲ ਪੁੱਜਦੀ ਕਰਨਗੇ। ਤਾਂ ਜ਼ੋ ਪਿੰਡਾ ਅਤੇ ਸ਼ਹਿਰਾਂ ਨੂੰ ਵੱਡੀਆਂ ਰਾਸ਼ੀਆਂ ਦਵਾਈਆਂ ਜਾ ਸਕਣ। ਇਸ ਮੋਕੇ ਤੇ ਸਰਪੰਚ ਸੁਰਿੰਦਰ ਸਿੰਘ, ਸਾਬਕਾ ਸਰਪੰਚ ਭਗਵੰਤ ਸਿੰਘ, ਦਿਲਬਾਗ ਸਿੰਘ, ਦਵਿੰਦਰ ਸਿੰਘ, ਗੁਰਮੇਲ ਸਿੰਘ, ਹਰਦੇਵ ਸਿੰਘ, ਅਵਤਾਰ ਸਿੰਘ, ਸਵਰਨ ਸਿੰਘ, ਜੁਗਰਾਜ ਸਿੰਘ, ਗੁਰਮੁਖ ਸਿੰਘ, ਜ਼ਸਵੀਰ ਸਿੰਘ, ਸੁਰਜੀਤ ਸਿੰਘ, ਪਰਸੋਤਮ ਸਿੰਘ, ਰਣਜੀਤ ਸਿੰਘ ਬਰਾਂੜ, ਜਗਤਾਰ ਸਿੰਘ ਘੜੁੰਅ, ਸਮਸੇਰ ਸਿੰਘ, ਸੁਖਚੈਨ ਸਿੰਘ, ਨੇਤਰ ਸਿੰਘ, ਪਰਦੀਪ ਜੈਲਦਾਰ ਆਦਿ ਹਾਜ਼ਰ ਸਨ।

No comments: