BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪ੍ਰਾਇਮਰੀ ਸਕੂਲਾਂ ਦੀਆਂ ਖੇਡਾਂ ਵਿੱਚ ਜੁਆਏ ਸਿੰਘ ਵਾਲਾ, ਤੇ ਤੁਲਸੀ ਵਾਲਾ ਦੀ ਬੱਲੇ ਬੱਲੇ

ਗੁਰੂਹਰਸਹਾਏੇ, 28 ਸਤੰਬਰ (ਮਨਦੀਪ ਸਿੰਘ ਸੋਢੀ) : ਬਲਾਕ ਗੁਰੂਹਰਸਹਾਏ-2 ਦੇ ਸ.ਪz.ਸ.ਜੁਆਏ ਸਿੰਘ ਵਾਲਾ ਵਿਖੇ ਸੈਂਟਰ ਪੱਧਰ ਦੀਆਂ ਪ੍ਰਾਇਮਰੀ ਖੇਡਾਂ ਬੀ.ਪੀ.ਈ.ਓ. ਸ੍ਰੀ ਮਦਨ ਮੋਹਨ ਕੰਧਾਰੀ ਦੀ ਅਗਵਾਈ ਹੇਠ ਹੋਈਆਂ। ਹੈਡ ਟੀਚਰ ਸ੍ਰੀਮਤੀ ਸੁਰਿੰਦਰ ਕੌਰ ਨੇ ਦੱਸਿਆ ਕਿ ਸ.ਪz.ਸ.ਜੁਆਏ ਸਿੰਘ ਵਾਲਾ ਵਿਖੇ ਖੇਡਾਂ ਵਿਚ ਜੁਆਏ ਸਿੰਘ ਵਾਲਾ ਨੇ ਮੁੜੀਆਂ ਦੀ ਕਬੱਡੀ ਅਤੇ ਲੜਕਿਆਂ ਦੀ ਕਬੱਡੀ ਵਿਚ ਪਹਿਲਾ ਸਥਾਨ ਹਾਸਲ ਕੀਤਾ। 1100ਮੀਟਰ ਕੁੜੀਆਂ ਦੀ ਦੌੜ ਅਤੇ ਲੰਬੀ ਛਾਲ ਦੋਵਾਂ ਵਿਚ ਰੇਖਾ ਰਾਣੀ ਨੇ ਪਹਿਲਾ ਸਥਾਨ ਹਾਸਲ ਕੀਤਾ। ਉਥੇ ਹੀ ਜਸਵੀਰ ਕੌਰ ਅਤੇ ਮਨਜੀਤ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ। ਲਖਵਿੰਦਰ ਸਿੰਘ ਨੇ 100 ਮੀਟਰ ਦੀ ਦੌੜ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ। ਦੂਜੇ ਪਾਸੇ ਸਰਕਾਰੀ ਪ੍ਰਾਇਮਰੀ ਸਕੂਲ ਤੁਲਸੀ ਵਾਲਾ ਦੇ ਹੈਡ ਟੀਚਰ ਸ.ਬਲਵਿੰਦਰ ਸਿੰਘ ਕਚੂਰਾ ਦੀ ਅਗਵਾਈ ਵਿਚ ਕੁੜੀਆਂ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਤੁਲਸੀ ਵਾਲਾ ਦੇ ਵਿਦਿਆਰਥੀ ਅਮਨਦੀਪ ਸਿੰਘ ਨੇ ਲੰਬੀ ਛਾਲ ਵਿਚ ਅਤੇ 200 ਮੀਟਰ ਦੀ ਦੌੜ ਵਿਚ ਦੂਜਾ ਸਥਾਨ ਹਾਸਲ ਕਰਕੇ ਸਕੂਲ ਦਾ ਅਤੇ ਆਪਣੇ ਅਧਿਆਪਕਾਂ ਦਾ ਨਾਂ ਰੌਸ਼ਨ ਕੀਤਾ। ਅਧਿਆਪਕ ਸ.ਗੁਰਵਿੰਦਰ ਸਿੰਘ ਸੋਢੀ ਖੇਡਾਂ ਨੂੰ ਸਫਲਤਾ ਨਾਲ ਨੇਪਰੇ ਚੜਾਉਣ ਵਿਚ ਆਪਣਾ ਅਹਿਮ ਰੋਲ ਅਦਾ ਕੀਤਾ। ਉਨਾਂ ਨੇ ਆਪਣੀ ਟੀਮ ਦਾ ਉਤਸ਼ਾਹ ਵਧਾਇਆ। ਮੈਡਮ ਪੂਨਮ ਰਾਣੀ, ਸੋਨਮ ਕੰਬੋਜ਼, ਸੰਤੋਸ਼ ਰਾਣੀ ਅਤੇ ਮੈਡਮ ਰਮਨਦੀਪ ਕੌਰ ਨੇ ਬੱਚਿਆਂ ਦਾ ਹੌਸਲਾ ਵਧਾਇਆ। ਖੇਡਾਂ ਦੇ ਸਮਾਪਤੀ ਅਤੇ ਇਨਾਮ ਵੰਡ ਸਮਾਰੋਹ ਵਿਚ ਸਭਿਆਚਾਰ ਪ੍ਰੋਗਰਾਮ ਪੇਸ਼ ਕਰਕੇ ਜੁਆਏ ਸਿੰਘ ਵਾਲਾ ਦੀਆਂ ਲੜਕੀਆਂ ਨੇ ਵਾਹ ਵਾਹ ਖੱਟੀ। ਪਿੰਡ ਦੇ ਸਰਪੰਚ ਹੁਸ਼ੀਆਰ ਸਿੰਘ, ਕਮੇਟੀ ਦੇ ਚੇਅਰਮੈਨ ਦਲੀਪ ਸਿੰਘ, ਸ਼ਹੀਦ ਭਗਤ ਸਿੰਘ ਕਲੱਬ ਦੇ ਪ੍ਰਧਾਨ ਕੁਲਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਜਿੱਤ ਦੇ ਮੌਕੇ ਵਧਾਈ ਦਿੱਤੀ ਅਤੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਕਲੱਬ ਦੀ ਸਾਰੀ ਟੀਮ ਵੱਲੋਂ ਸ੍ਰੀ ਬਲਵਿੰਦਰ ਸਿੰਘ ਕਚੂਰਾ, ਮੈਡਮ ਸੁਰਿੰਦਰ ਕੌਰ, ਸੁਨੀਲ ਕੁਮਾਰ, ਗੁਰਵਿੰਦਰ ਸਿੰਘ ਸੋਢੀ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਵੱਖ-ਵੱਖ ਸਕੂਲਾਂ ਤੋਂ ਆਏ ਅਧਿਆਪਕਾਂ ਵਿਚ ਰਾਜਨ ਕੁਮਾਰ, ਵਿਪਨ ਲੋਟਾ, ਸ਼ੁਬੇਗ ਸਿੰਘ, ਗੁਰਦਰਸ਼ਨ ਸਿੰਘ, ਜਸਪਾਲ ਸਿੰਘ, ਮੈਡਮ ਸੰਤੋਸ਼ ਹੈਡ ਟੀਚਰ, ਮੈਡਮ ਸੰਯੋਗਤਾ, ਮੈਡਮ ਡਿਪਲ, ਮੈਡਮ ਰਮਨਦੀਪ ਕੌਰ, ਮੈਡਮ ਰਮੇਸ਼ ਕੌਰ, ਜੀਵਨ ਸਿੰਘ, ਸੁਨੀਲ ਕੁਮਾਰ, ਸੰਪੂਰਨ ਸਿੰਘ, ਜਸਪਾਲ ਸਿੰਘ, ਹਰਦੀਪ ਸਿੰਘ, ਰਾਜਬੀਰ ਸਿੰਘ, ਨਰਾਇਣ ਸਿੰਘ, ਲਖਵਿੰਦਰ ਸਿੰਘ, ਰਮਨ ਕੁਮਾਰ ਬੱਬਰ ਨੇ ਖੇਡਾਂ ਨੂੰ ਸਫ਼ਲ ਕਰਨ ਵਿਚ ਆਪਣਾ ਪੂਰਨ ਯੋਗਦਾਨ ਦਿੱਤਾ। ਸ਼ਹੀਦ ਭਗਤ ਸਿੰਘ ਕਲੱਬ ਵੱਲੋਂ ਖੇਡਾਂ ਨੂੰ ਸਫ਼ਲ ਕਰਨ ਵਿਚ ਹਰ ਤਰਾਂ ਦਾ ਸਹਿਯੋਗ ਦਿੱਤਾ ਗਿਆ।

No comments: