BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪਿੰਡ ਦੁਸਾਂਝ ਕਲਾਂ ਵਿਖੇ ਲਗਾਇਆ ਬੀਮਾ ਕੈਂਪ

ਰੈਲੀ ਦੌਰਾਨ ਹੱਥਾਂ ਵਿੱਚ ਤਖਤੀਆਂ ਫੜ ਕੇ ਡਾਕਖਾਨੇ ਦੀਆਂ ਸਕੀਮਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਉਂਦੇ ਹੋਏ
ਦੁਸਾਂਝ ਕਲਾਂ 25 ਸਤੰਬਰ (ਸੁਰਿੰਦਰ ਪਾਲ ਕੁ'ਕੂ)- ਜਲੰਧਰ ਡਿਵੀਜਨ ਪੋਸਟ ਆਫਿਸ ਦੇ ਸੀਨੀਅਰ ਸੁਪਰਡੈਂਟ ਆਫ ਪੋਸਟ ਦੀਆਂ ਹਦਾਇਤਾਂ ਅਨੁਸਾਰ ਸਬ:ਪੋਸਟ ਆਫਿਸ ਦੁਸਾਂਝ ਕਲਾਂ ਵਿਖੇ ਪੋਸਟ ਮਾਸਟਰ ਸੁਖਵਿੰਦਰ ਸਿੰਘ ਦੇ ਸਹਿਯੋਗ ਸਦਕਾ ਹੈੱਡ.ਕੁਆਟਰ ਕੈਲਾਸ਼ ਸ਼ਰਮਾ ਦੀ ਯੋਗ ਅਗਵਾਈ ਵਿੱਚ ਆਰ.ਪੀ.ਐੱਲ.ਆਈ. ਕੈਂਪ ਲਗਾਇਆ ਗਿਆ। ਜਿਸਦੇ ਮੁੱਖ ਮਹਿਮਾਨ ਮੁਹੰਮਦ ਹਨੀਫ ਨੇ ਆਪਣੇ ਸੰਬੋਧਨ ਵਿੱਚ ੫੧ ਬਰਾਂਚਾ ਤੋਂ ਆਏ ਹੋਏ ਪੋਸਟ ਮਾਸਟਰਾਂ ਨੂੰ ਆਰ.ਪੀ.ਐੱਲ.ਆਈ.ਦਿਹਾਤੀ, ਡਾਕ ਜੀਵਨ ਬੀਮਾ, ਸੁਕੰਨਿਆ ਸਮਰਿਧੀ ਖਾਤਾ ਛੋਟੀਆਂ ਲੜਕੀਆਂ ਵਾਸਤੇ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਇਸ ਮੌਕੇ ਸੁਪਰਡੈਂਟ ਦੀ ਅਗਵਾਈ ਵਿੱਚ ਪਿੰਡ ਵਿੱਚ ਰੈਲੀ ਕੱਢੀ ਗਈ।ਸਬ:ਪੋਸਟ ਆਫਿਸ ਦੁਸਾਂਝ ਕਲਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਵਲੋਂ ਯਕੀਨ ਦਵਾਇਆ ਗਿਆਂ ਕਿ ਸਬ ਆਫਿਸ ਦੀਆਂ ਸਮੱਸਿਆਵਾਂ ਹਨ ਉਹਨਾਂ ਨੂੰ ਇੱਕ ਹਫਤੇ ਵਿੱਚ ਹੱਲ ਕੀਤਾ ਜਾਵੇਗਾਂ। ਇਸ ਮੌਕੇ ਵਿਵੇਕ ਨਿਧੀ ਸਿੰਘ, ਬੀ.ਐੱਚ.ਨੇਕ, ਗਿਆਨ ਸਿੰਘ, ਸਰਪੰਚ ਬਲਬੀਰ ਸਿੰਘ ਆਦਿ ਹਾਜਰ ਸਨ।

No comments: