BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮੋਹਾਲੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਨਵਾਂ ਬੱਸ ਅੱਡਾ ਲੋਕਾਂ ਨੂੰ ਹਰ ਸਹੂਲਤ ਪ੍ਰਦਾਨ ਕਰੇਗਾ-ਬੱਬੀ ਬਾਦਲ

ਬੱਬੀ ਬਾਦਲ ਨੇ ਮੋਹਾਲੀ ਵਿੱਖੇ ਬਣੇ ਨਵੇਂ ਬੱਸ ਅੱਡੇ ਦਾ ਲਿਆ ਜਾਇਜਾ
ਮੋਹਾਲੀ ਵਿੱਖੇ ਨਵੇਂ ਬਣੇ ਬੱਸ ਸਟੈਂਡ ਦਾ ਜਾਇਜਾ ਲੈਦੇ ਹੋਏ ਹਰਸੁਖਇੰਦਰ ਸਿੰਘ ਬੱਬੀ ਬਾਦਲ ਨਾਲ ਖੜੇ ਐਮ. ਡੀ. ਜੈ ਵੀਰ ਸਿੰਘ ਜ਼ੋਹਰ।
ਚੰਡੀਗੜ੍ਹ 11 ਸਤੰਬਰ (ਬਲਜੀਤ ਰਾਏ)- ਸਾਹਿਬਜਾਦਾ ਅਜੀਤ ਸਿੰਘ ਨਗਰ ਮੋਹਾਲੀ ਵਿਖੇ ਨਵੇਂ ਬਣੇ ਬਾਬਾ ਬੰਦਾ ਸਿੰਘ ਬਹਾਦਰ ਬੱਸ ਅੱਡੇ ਦੇ ਵਿੱਚ ਸੀ. ਐਂਡ ਸੀ. ਕੰਸਟਰਕਸਨ ਕੰਪਨੀ ਵੱਲੋਂ ਗੁਰੂ ਮਹਾਰਾਜ ਦੇ ਸੁਕਰਾਨੇ ਵਜੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਮੋਕੇ 'ਤੇ ਸ਼ੋ੍ਰਮਣੀ ਅਕਾਲੀ ਦੇ ਕੋਮੀ ਮੁੱਖ ਬੁਲਾਰੇ ਸੀਨੀਅਰ ਮੀਤ ਪ੍ਰਧਾਨ 'ਤੇ ਮੁੱਖ ਸੇਵਾਦਾਰ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਬਾਬਾ ਬੰਦਾ ਸਿੰਘ ਬਹਾਦਾਰ ਮੋਹਾਲੀ ਬੱਸ ਅੱਡੇ ਦਾ ਜਾਇਜਾ ਲੈਦਿਆ ਕਿਹਾ ਕਿ ਜਿਸ ਤਰ੍ਹਾਂ ਦੀਆਂ ਸਹੂਲਤਾ ਮੋਹਾਲੀ ਦੇ ਬੱਸ ਅੱਡੇ ਦੇ ਅੰਦਰ ਅਤੇ ਬਾਹਰ ਲੋਕਾਂ ਵਾਸਤੇ ਦਿੱਤੀਆਂ ਗਈਆਂ ਹਨ। ਉਹ ਦੇਸ਼ ਦੇ ਕਿਸੇ ਬੱਸ ਅੱਡੇ ਵਿੱਚ ਨਹੀਂ ਹਨ। ਬੱਬੀ ਬਾਦਲ ਨੇੇ ਕਿਹਾ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜ਼ੋ ਵਾਅਦਾ ਮੋਹਾਲੀ ਦੇ ਲੋਕਾ ਨਾਲ ਕੀਤਾ ਸੀ ਉਹ ਪੁਰਾ ਕੀਤਾ ਹੈ। ਕਿਉ ਕਿ ਮੋਹਾਲੀ ਦੇ ਬੱਸ ਅੱਡੇ ਦੀ ਦਿੱਖ ਏਅਰਪੋਰਟ ਦੀ ਤਰ੍ਹਾ ਹੈ। ਬੱਬੀ ਬਾਦਲ ਨੇ ਕਿਹਾ ਕਿ ਸੀ. ਐਂਡ ਸੀ. ਕੰਸਟਰਕਸਨ ਕੰਪਨੀ ਅਤੇ ਉਨ੍ਹਾਂ ਦੇ ਚੇਅਰਮੈਂਨ ਗੁਰਜੀਤ ਸਿੰਘ ਜ਼ੋਹਰ ਅਤੇ ਐਮੀ. ਡੀ. ਜੇ ਵੀਰ ਸਿੰਘ ਜ਼ੋਹਰ ਵਧਾਈ ਦੇ ਪਾਤਰ ਨੇ, ਜ਼ੋ ਉਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਬੱਸ ਅੱਡਾ ਮੋਹਾਲੀ ਦੇ ਰੂਪ ਵਿੱਚ ਲੋਕਾਂ ਨੂੰ ਏਨਾ ਖੂਬਸੂਰਤ ਬੱਸ ਅੱਡਾ ਤਿਆਰ ਕਰਕੇ ਦਿੱਤਾ ਹੈ। ਯਾਦ ਰਹੇ ਮੋਹਾਲੀ ਦੇ ਇਸ ਨਵੇਂ ਬੱਸ ਅੱਡੇ ਵਿੱਚੋਂ ਰੋਜਾਨਾ 1908 ਬੱਸਾ ਗੁਜਰਨਗੀਆਂ। ਅਤੇ ਬਹੁਤ ਜਲਦੀ ਪੰਜਾਬ ਦੇ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਲੋਕਾਂ ਨੂੰ ਇਹ ਬੱਸ ਅੱਡਾ ਅਰਪਣ ਕਰਨਗੇ। ਕੰਪਨੀ ਦੇ ਐਮ. ਡੀ. ਜੇ ਵੀਰ ਸਿੰਘ ਜ਼ੋਹਰ ਨੇ ਦੱਸਿਆ ਕਿ ਇਹ ਬੱਸ ਅੱਡਾ ਜ਼ੋ ਕਿ ਪੂਰੀ ਤਰ੍ਹਾਂ ਏ. ਸੀ. ਹੈ। ਇਸ ਵਿੱਚ ਸਾਪਿੰਗ ਕੰਪਲੇਕਸ ਤੇ ਰੈਸਟੋਰੈਂਟ ਅਤੇ ਛੋਟੇ ਬੱਚਿਆਂ ਦੇ ਖੇਡਣ ਲਈ ਵੀ ਜਗ੍ਹਾਂ ਨਿਰਧਾਰਿਤ ਕੀਤੀ ਗਈ ਹੈ। ਇਹ ਅਪਣੀ ਤਰ੍ਹਾਂ ਦਾ ਦੇਸ਼ ਵਿੱਚ ਮੋਹਰੀ ਬੱਸ ਅੱਡਾ ਹੈ ਜਿਸ ਵਿੱਚ ਕੋਈ ਕਸਰ ਬਾਕੀ ਨਹੀ ਛੱਡੀ ਗਈ। ਇਸ ਮੋਕੇ ਅਮਰੀਕ ਸਿੰਘ ਮੋਹਾਲੀ ਜਥੇਬੰਦਕ ਸਕੱਤਰ, ਹਰਸ, ਗੁਰਪ੍ਰੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਯੂਥ ਅਕਾਲੀ ਦਲ, ਸਮਸੇਰ ਸਿੰਘ, ਅਵਤਾਰ ਸਿੰਘ ਹਾਜੀਪੁਰ, ਸੁਖਵਿੰਦਰ ਸਿੰਘ ਗਿੱਲ, ਗੁਰਪ੍ਰੀਤ ਸਿੰਘ ਸਿੱਧੂ ਮੀਤ ਪ੍ਰਧਾਨ ਯੂਥ ਅਕਾਲੀ ਦਲ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆ, ਇਕਬਾਲ ਸਿੰਘ ਜਰਨਲ ਸਕੱਤਰ ਯੂਥ ਅਕਾਲੀ ਦਲ, ਹਰਭਾਗ ਸਿੰਘ, ਜਗਜੀਤ ਸਿੰਘ, ਹਰਜਿੰਦਰ ਸਿੰਘ, ਸੁਖਚੈਨ ਸਿੰਘ ਲਾਲੜੂ ਆਦਿ ਹਾਜਰ ਸਨ।

No comments: