BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿੱਖੇ ਇੰਜਨੀਅਰਸ ਦਿਵਸ ਮਨਾਇਆ

ਭਾਰਤ ਦੇ ਵਿਸ਼ਵ ਪਾਵਰ ਬਣਨ ਵਿੱਚ ਇੰਜਨੀਅਰਸ ਨਿਭਾਉਣਗੇ ਮੁਖ ਕਿਰਦਾਰ
ਜਲੰਧਰ 14 ਸਤੰਬਰ (ਜਸਵਿੰਦਰ ਆਜ਼ਾਦ)- ਇੰਜਨੀਅਰਿੰਗ ਸ਼ਬਦ ਬੋਲਨ ਵਿੱਚ ਜਿਨਾ ਭਾਰੀ ਹੈ ਉਨਾਂ ਹੀ ਆਪਣੇ ਆਪ ਵਿੱਚ ਇਕ ਮਾਸਟਰਪੀਸ  ਹੈ। ਇਸ ਦਾ ਮਤਲਬ ਵੱਡਨਾਂ, ਚੱਲਾਉਣਾ, ਆਪਣੇ ਆਪ ਤੇ ਵਿਸ਼ਵਾਸ਼ ਰੱਖਣਾ ਅਤੇ ਕਈ ਤਕਨੀਕਾਂ ਵਿੱਚ ਖੋਜ ਕੱਡਣਾ ਹੈ। ਇੰਜਨੀਅਰਿੰਗ ਕਈ ਖੇਤਰ ਵਿੱਚ ਭਾਗੀਦਾਰੀ ਦਿੰਦਾ ਹੈ ਜਿਵੇਂ ਕਿ ਵਿਗਿਆਨਕ, ਆਰਥਕ, ਸਮਾਜਿਕ ਅਤੇ ਪ੍ਰੈਕਟਿਕਲ ਗਿਆਨ ਆਦਿ ਸ਼ਾਮਲ ਹਨ। ਇਸ ਦਿਨ ਨੂੰ ਯਾਦਗਾਰ ਬਣਾਉਣ ਲਈ ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਸ਼ਾਹਪੂਰ ਅਤੇ ਮਕਸੂਦਾਂ ਕੈਂਪਸ ਵਿੱਖੇ ਮਹਾਨ ਮੋਕਸ਼ਾਗੁਨਦਮ ਵਿਸ਼ਵੇਸ਼ਵਰਿਆ ਦੇ ਜਨਮ ਦਿਵਸ ਮੌਕੇ ਤੇ ਸੈਮਿਨਾਰ ਆਯੋਜਿਤ ਕਰ ਵਿਦਿਆਰਥੀਆਂ ਨੂੰ ਉਨਾਂ ਦੇ ਵਾਂਗ  ਨਾਂਮ ਬਣਾਉਣ ਦੀ ਸਲਾਹ ਦਿੱਤੀ। ਉਨਾਂ ਰਾਹੀ ਇੰਜੀਨਅਰਿੰਗ ਖੇਤਰ ਵਿੱਚ ਕੀਤੇ ਅਵਿਸ਼ਕਾਰਾਂ ਦੀ ਤਰੀਫ਼ ਕੀਤੀ ਅਤੇ ਉਨਾਂ ਨੂੰ ਇੰਜੀਨਅਰਸ ਖੇਤਰ ਵਿੱਚ ਪ੍ਰੇਰਨਾ ਦਾ ਅੰਸ਼ ਮਨਿਆ ਜਾਂਦਾ ਹੈ। ਸੀਟੀ ਇੰਸਟੀਚਿਊਟ ਆਫ਼ ਟੈਕਨੋਲੋਜੀ ਸ਼ਾਹਪੂਰ  ਵਿੱਚ ਫਾਈਨ ਸਵਿਚ ਗਿਅਰਸ ਫ਼ਗਵਾੜਾ ਦੇ ਵਾਈਸ ਚੇਅਰਮੈਨ ਸ਼੍ਰੀ ਏ. ਪੀ ਸਿੰਘ ਅਤੇ ਇੰਸਟੀਚਿਊਟ ਆਫ਼ ਇੰਜਨੀਅਰਿੰਗ ਲੁਧਿਆਨਾ ਦੇ ਹੋਨੋਰੇਰੀ ਸਕੱਤਰ, ਇੰਡੀਅ ਗੇਟ ਲੁਧਿਆਨਾ ਦੇ ਚੇਅਰਮੈਨ ਸ਼੍ਰੀ ਨਲਿਨ ਤਿਯਾਲ ਮੁੱਖ ਮਹਿਮਣ ਵਜੋ ਹਾਜ਼ਰ ਸਨ। ਉਨਾਂ ਇੰਜੀਨਅਰਿੰਗ ਦਿਵਸ ਦੀ ਮਹੱਤਤਾ ਦੱਸੀ। ਉਨਾਂ ਕਿਹਾ ਕਿ ਭਾਰਤ 2020 ਵਿੱਚ ਵੱਲਡ ਪਾਵਰ ਬਣਨ ਜਾ ਰਿਹਾ ਹੈ। ਜਿਸ ਵਿੱਚ ਇੰਜਨੀਅਰਿੰਗ ਦੇ ਵਿਦਿਆਰਥੀਆਂ ਦਾ ਵੰਡਾ ਸਹਿਯੋਗ ਹੋਵੇਗਾ। ਉਨਾਂ ਦੀ ਨਵਿਆਂ ਤਕਨਿਕਾਂ ਹੀ ਭਾਰਤ ਨੂੰ ਵਿਸ਼ਵ ਪਾਵਰ ਬਣਾਵਣ ਗਿਆ। ਉਨਾਂ ਨੂੰ ਸ਼ਾਹਪੁਰ ਅਤੇ ਮਕਸੂਦਾਂ ਕੈਂਪਸ ਦੇ ਵਿਦਿਆਰਥੀਆਂ ਨੇ ਇੰਜਨੀਅਰਿੰਗ ਦੀ ਕਲਾਕਾਰੀਆਂ ਦਿਖਾਇਆ। ਨਾਲ ਹੀ ਕਈ ਪ੍ਰਤਿਯੋਗਤਾਵਾਂ ਵੀ ਕਰਵਾਇਆ ਗਈਆਂ ਜਿਸ ਵਿੱਚ ਕਬਾੜ ਦਾ ਜੁਗਾੜ, ਪੋਸਟਰ ਮੇਕਿੰਗ ਅਤੇ ਪ੍ਰੋਟੋ-ਮੇਨਿਆ ਸਨ। ਇਸ ਵਿੱਚ ਵਿਦਿਆਰਥੀਆਂ ਨੇ ਆਪਣੀ ਕਲਾਕਾਰੀ ਪੇਸ਼ ਕੀਤੀ। ਇਸ ਮੌਕੇ 'ਤੇ ਸੀਵਲ ਇੰਜਨੀਅਰਿੰਗ, ਕੰਪਿਊਟਰ ਸਾਇੰਸ ਇੰਜਨੀਅਰਿੰਗ, ਇਲੈਕਟ੍ਰੋਨਿਕਸ ਐਂਡ ਕਮਯੂਨਿਕੇਸ਼ਨ ਇੰਜਨੀਅਰਿੰਗ, ਇਲੈਕਟ੍ਰਿਕਲ ਇੰਜਨੀਅਰਿੰਗ, ਇਲੈਕਟ੍ਰਿਕਲ ਐਂਡ ਇਲੈਕਟ੍ਰੋਨਿਕਸ ਇੰਜਨੀਅਰਿੰਗ,  ਇਲੈਕਟ੍ਰਿਕਲ ਐਂਡ ਕਪਿਊਟਰ ਇੰਜਨੀਅਰਿੰਗ, ਇੰਨਫ਼ੋਰਮੇਸ਼ਨ ਟੈਕਨੋਲਜੀ ਅਤੇ ਮੈਕੇਨਿਕਲ ਇੰਜਨੀਅਰਿੰਗ ਜਮਾਤ ਦੇ ਵਿਦਿਆਰਥੀ ਸ਼ਾਮਲ ਹਨ। ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਮਨਬੀਰ ਸਿੰਘ ਨੇ ਫੈਕਲਟੀ ਸਦੱਸਾ ਵੱਲੋਂ ਕਰਵਾਏ ਸੈਮਿਨਾਰ ਦੀ ਤਰੀਫ਼ ਕੀਤੀ ਅਤੇ ਉਨਾਂ ਕਿਹਾ ਕਿ ਇਸ ਸੈਮਿਨਾਰ ਤੋਂ ਵਿਦਿਆਰਥੀਆਂ ਨੇ ਬਹੁਤ ਕੁਝ ਸਿੱਖਿਆ ਹੋਵੇਗਾ। ਉਨਾਂ ਇੰਜਨੀਅਰਿੰਗ ਵਿੱਚ ਧਿਆਨ ਦੇਣ ਵਾਲੇ ਵਿਦਿਆਰਥੀਆਂ ਨੂੰ ਪੁਰਾ ਜੋਰ ਦੇ ਕੇ ਪੜਨ ਦੀ ਸਲਾਹ ਦਿੱਤੀ। ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਸ. ਚਰਨਜੀਤ ਸਿੰਘ ਚੰਨੀ ਨੇ ਇੰਜਨੀਅਰਾਂ ਵਲੋਂ ਇੰਜਨੀਅਰਿੰਗ ਖੇਤਰ ਵਿੱਚ ਕੀਤੇ ਅਵਿਸ਼ਕਾਰ ਸ਼ਲਾਘਾਯੋਗ ਹਨ।

No comments: