BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਟੈਕਨੀਕਲ ਯੂਨੀਅਨ ਰਮਦਾਸ ਵੱਲੋਂ ਪਾਵਰ ਕਾਮ ਦੇ ਉੱਚ ਅਧਿਕਾਰੀਆਂ ਖਿਲਾਫ ਰੋਸ ਮੁਜਾਹਰਾ ਕੀਤਾ

ਰਮਦਾਸ 21 ਸਤੰਬਰ (ਸਾਹਿਬ ਖੋਖਰ) ਟੈਕਨੀਕਲ ਸਰਵਿਸ ਯੂਨੀਅਨ ਰਮਦਾਸ ਦੀ ਸਬ ਡਵੀਜਨ ਕਮੇਟੀ ਦੇ ਅਹੁਦੇਦਾਰਾਂ ਅਤੇ ਸਰਗਰਮ ਮੈਬਰਾਂ ਦੀ ਇਕ ਹੰਗਾਮੀ ਮਿਿਟੰਗ ਹੋਈ ਜਿਸ ਵਿੱਚ ਪਾਵਰ ਕਾਮ ਦੇ ਉੱਚ ਅਧਿਕਾਰੀਆ ਵੱਲੋਂ ਟੀ.ਐਸ.ਯੂ. ਪੰਜਾਬ ਦੇ ਜਰਨਲ ਸਕੱਤਰ ਜਗਤਾਰ ਸਿਘੰ ਉੱਪਲ , ਦੀਪਕ ਕੁਮਾਰ ਤਰਨ ਤਾਰਨ ਸਰਕਲ ਪ੍ਰਧਾਨ, ਜਸਵੰਤ ਸਿੰਘ ਕੈਸ਼ੀਅਰ ਬਿਜਲੀ ਕਾਮਾ ਨੁੰ ਬਿਨਾਂ ਕਿਸੇ ਕਾਰਨ ਨਾਦਰਸ਼ਾਹੀ ਫੁਰਮਾਨ ਤਹਿਤ ਮੁਲਤਵ ਕਰਨ ਦਾ ਭਾਰੀ ਵਿਰੋਧ ਕਰਦਿਆ ਰੋਸ ਮੁਜਾਹਰਾ ਕੀਤਾ । ਰੋਸ ਮੁਜਾਹਰੇ ਨੂੰ ਸੰਬੋਧਨ ਕਰਦਿਆ ਸਬ ਡਵੀਜਨ ਪ੍ਰਧਾਨ ਜਤਿੰਦਰਜੀਤ ਸਿੰਘ ਭਿੰਡਰ, ਸਕੱਤਰ ਅਸ਼ਵਨੀ ਕੁਮਾਰ, ਗੁਰਸ਼ਰਨਬੀਰ ਸਿੰਘ ਜੇ.ਈ. , ਗੁਰਦਿਆਲ ਸਿੰਘ ਜੇ.ਈ. ਜਸਪਾਲ ਸਿੰਘ ਜੇ.ਈ, ਪ੍ਰਗਟ ਸਿੰਘ ਵਾਈਸ ਪ੍ਰਧਾਨ ਨੇ ਕਿਹਾ ਕਿ ਜੇਕਰ ਮੁਲਤਵ ਕੀਤੇ ਗਏ ਸਾਥੀਆ ਨੂੰ ਬਿਨਾਂ ਸ਼ਰਤ ਜਲਦੀ ਤੋ ਜਲਦੀ ਬਾਹਲ ਨਾ ਕੀਤਾ ਗਿਆ ਤਾ ਟੀ.ਐਸ.ਯੂ ਵੱਲੋ ਸੰਘਰਸ਼ਨ ਨੂੰ ਹੋਰ ਤਿੱਖਾ ਕਰਕੇ ਅਫਸਰਸ਼ਾਹੀ ਨੂੰ ਮੋਹ ਤੋੜਵਾ ਜਵਾਬ ਦਿੱਤਾ ਜਾਵੇਗਾ । ਇਸ ਮੌਕੇ ਇੰਦਰਜੀਤ ਸਿੰਘ ਸੰਧੂ, ਕਸਤੂਰੀ ਲਾਲ, ਹਰਭਜਨ ਸਿੰਘ, ਹੀਰਾ ਲਾਲ, ਬਲਦੇਵ ਸਿੰਘ ਕੈਸ਼ੀਅਰ ਨੇ ਵੀ ਸੰਬੋਧਨ ਕਰਦਿਆ ਪਾਵਰ ਕਾਮ ਦੇ ਮੈਨੇਜਮੈਟ ਦੇ ਮੁਲਾਜਮਾਂ ਵਿਰੋਧੀ ਫੈਸਲਿਆਂ ਦੀ ਸਖਤ ਸ਼ਬਦਾ ਵਿੱਚ ਨਿਖੇਧੀ ਕੀਤੀ।

No comments: