BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਐਚ.ਐਮ.ਵੀ ਵਿਖੇ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ

ਜਲੰਧਰ 20 ਸਤੰਬਰ (ਜਸਵਿੰਦਰ ਆਜ਼ਾਦ)- ਹੰਸ ਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਵਿੱਚ ਕਾਸਮੋਟਾੱਲਿਜੀ ਵਿਭਾਗ ਵੱਲੋਂ ਦੋਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਜਿਸਦਾ ਵਿਸ਼ਾ ਹੇਯਰ ਰੀਬਾਂਡਿੰਗ, ਸਮੂਦਨਿੰਗ ਅਤੇ ਕੇਰਾਟਿਨ ਟ੍ਰੀਟਮੇਂਟ ਸੀ। ਵਰਕਸ਼ਾਪ ਵਿੱਚ ਬਤੌਰ ਰਿਸੋਰਸ ਪਰਸਨ 90 ਡਿਗਰੀ ਸੈਲੂਨ ਅਤੇ ਅਕਾਦਮੀ ਤੋਂ ਏਜਾਜ਼ ਮੌਜੂਦ ਸਨ। ਪ੍ਰਿੰਸੀਪਲ ਪੋ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਰਿਸੋਰਸ ਪਰਸਨ ਦਾ ਸਵਾਗਤ ਕੀਤਾ ਅਤੇ ਵਿਦਿਆਰਥਣਾਂ ਨੂੰ ਆਪਣੇ ਸਕਿਲ ਬੇਹਤਰ ਕਰਨ ਦੇ ਲਈ ਇਸ ਤਰ੍ਹਾਂ ਦੀ ਵਰਕਸ਼ਾਪ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ। ਵਰਕਸ਼ਾਪ ਦੇ ਪਹਿਲੇ ਦਿਨ ਏਜਾਜ਼ ਨੇ ਰੀਬਾਂਡਿੰਗ ਅਤੇ ਕੇਰਾਟਿਨ ਟ੍ਰੀਟਮੇਂਟ ਦੀ ਜਾਨਕਾਰੀ ਦਿੱਤੀ। ਦੂਜੇ ਦਿਨ ਉਹਨਾਂ ਨੇ ਵਿਦਿਆਰਥਣਾਂ ਨੂੰ ਇਸਦੀ ਪ੍ਰੋਫੈਸ਼ਨਲ ਟਰੇਨਿੰਗ ਦਿੱਤੀ। ਇਸ ਮੌਕੇ ਤੇ ਇੰਚਾਰਜ਼ ਨੀਤਿ ਸੂਦ, ਵਿਭਾਗ ਦੀ ਮੁੱਖੀ ਮੁਕਤਿ ਅਰੋੜਾ, ਬਿੰਦੂ ਕੋਹਲੀ ਅਤੇ ਕੋਮਲਪ੍ਰੀਤ ਵੀ ਮੌਜੂਦ ਸਨ।

No comments: