BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਡੇਰਾ ਸੰਤ ਬਾਬਾ ਫੂਲ ਨਾਥ ਜੀ ਚਿਹੇੜੂ ਵਿਖੇੇ ਅੱਸੂ ਮਹੀਨੇ ਦੀ ਸੰਗਰਾਂਦ ਦਾ ਸ਼ੁੱਭ ਦਿਹਾੜਾ ਮਨਾਇਆ ਗਿਆ

ਸੰਗਰਾਂਦ ਦੇ ਦਿਹਾੜੇ ਦੀਆਂ ਵੱਖੁਵੱਖ ਝਲਕੀਆਂ
ਦੁਸਾਂਝ ਕਲਾਂ 16 ਸਤੰਬਰ (ਸੁਰਿੰਦਰ ਪਾਲ ਕੁੱਕੂ)- ਡੇਰਾ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ ਨਾਨਕ ਨਗਰੀ ਜੀ.ਟੀ.ਰੋਡ ਚਿਹੇੜੂ ਜਿਲ੍ਹਾ ਕਪੂਰਥਲਾ ਵਿਖੇ ਅੱਸੂ ਮਹੀਨੇ ਦਾ ਸੰਗਰਾਂਦ ਪਵਿੱਤਰ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਵੇਰ ਰੋਜ ਤੋਂ ਅਮ੍ਰਿਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਆਖੰਡ ਜਾਪ ਕਰਵਾਉਣ ਤੋਂ ਬਾਅਦ ਖੁੱਲੇ ਪੰਡਾਲ ਵਿੱਚ ਦੀਵਾਨ ਸਜਾਏ ਗਏ।ਸੰਗਰਾਂਦ ਦੇ ਸ਼ੁੱਭ ਮੌਕੇ ਤੇ ਰਾਗੀ ਤੇ ਕੀਰਤਨੀ ਜੱਥਿਆਂ ਜਿਨ੍ਹਾਂ ਵਿੱਚ ਭਾਈ ਮੰਗਤ ਰਾਮ ਮਹਿਮੀ ਸਾਥੀ ਦਕੋਹੇ ਵਾਲੇ, ਭਾਈ ਸਤੀਸ਼ ਕੁਮਾਰ ਅਤੇ ਸਾਥੀ ਜਲੰਧਰ ਕੈਂਟ ਵਾਲੇ, ਪੰਡਿਤ ਜਗਦੀਸ਼ ਰਾਏ ਆਦਮਪੁਰ, ਡਾ. ਖੁਸ਼ੀ ਰਾਮ ਜੀ ਇਟਲੀ ਵਾਲੇ ਰਾਗੀ ਜੱਥਿਆਂ ਵਲੋਂ ਦੇਸ਼ ਵਿਦੇਸ਼ ਤੋਂ ਆਈਆਂ ਸੰਗਤਾਂ ਨੂੰ ਆਪਣੇ ਰਸ ਭਿੰਨਾ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਉੱਘੇ ਸਮਾਜ ਸੇਵਕ ਡਾ. ਜਸਵਿੰਦਰ ਢੰਡਾ, ਸ਼੍ਰੀ ਸਿਮਰੂ ਰਾਮ ਰਿਟਾਇਰਡ ਅਫਸਰ ਨੇ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਸਕੀਮਾਂ ਤੋਂ ਵਿਸਥਾਰਪੂਰਵਕ ਜਾਣੂ ਕਰਵਾਇਆ। ਸੰਤ ਕ੍ਰਿਸ਼ਨ ਨਾਥ ਜੀ ਵਲੋਂ ਵੀ ਆਪਣੇ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਦੱਸਿਆਂ ਕਿ ਸਭ ਨੂੰ ਆਪਣੇ ਮਾਤਾੁਪਿਤਾ ਦੀ ਸੇਵਾ ਅਤੇ ਦੇਸ਼ ਕੌਮ ਦਾ ਪਿਆਰ ਅਤੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਦੱਸੇ ਹੋਏ ਮਾਰਗ ਤੇ ਚੱਲਣ ਲਈ ਪ੍ਰੇਰਿਆ। ਇਸ ਮੌਕੇ ਸਹਿਯੋਗੀ ਸੱਜਣਾਂ ਨੂੰ ਮਹਾਂਪੁਰਸ਼ਾਂ ਵਲੋਂ ਸਿਰਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆਂ।ਇਸ਼ ਸੁੱਭ ਮੌਕੇ ਤੇ ਸੰਤ ਸਾਗਰ ਨਾਥ ਜੀ ਗੰਗਾਨਗਰ ਵਾਲੇ, ਸੰਤ ਮੋਹਣ ਦਾਸ ਜੀ ਨੂਰਪੁਰ ਵਾਲੇ, ਮਹੰਤ ਅਵਤਾਰ ਦਾਸ ਜੀ ਚਿਹੇੜੂ ਵਾਲੇ, ਮਹੰਤ ਬਲਵੀਰ ਦਾਸ ਜੀ ਖੰਨਾ ਆਦਿ ਮਹਾਂਪੁਰਸ਼ਾ ਨੇ ਸੰਗਤਾਂ ਨੂੰ ਦਰਸ਼ਨ ਦੀਦਾਰੇ ਦਿੱਤੇ। ਇਸ ਮੌਕੇ ਸਤਿਗੁਰੂ ਰਵਿਦਾਸ ਪਬਲਿਕ ਸਕੂਲ ਜੈਤੇਵਾਲੀ ਵਿਖੇ ਸ਼੍ਰੀ ਵਿਧੀ ਚੰਦ ਇਟਲੀ ਪੁੱਤਰ ਸਵਰਨ ਦਾਸ ਸੰਧੂ ਮਹੇੜੂ ਵਾਲਿਆ ਵਲੋਂ ਸਕੂਲ ਨੂੰ ਨਵਾਂ ਕੰਪਿਊਟਰ ਭੇਂਟ ਕਰਨ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸੰਤ ਬਾਬਾ ਫੂਲ ਨਾਥ ਜੀ ਪਬਲਿਕ ਚੈਰੀਟੇਬਲ ਟਰੱਸਟ, ਸਤਿਗੁਰੂ ਰਵਿਦਾਸ ਪਬਲਿਕ ਸਕੂਲ ਮੈਨੇਜਮੈਂਟ ਕਮੇਟੀ ਜੈਤੇਵਾਲੀ, ਸੰਤ ਬਾਬਾ ਬ੍ਰਹਮ ਨਾਥ ਜੀ ਐਜੂਕੇਸ਼ਨ ਐਂਡ ਸੇਵਾ ਸੁੁਸਾਇਟੀ ਗ੍ਰਾਮ ਪੰਚਾਇਤ ਨਾਨਕ ਨਗਰੀ ਜੀ.ਟੀ.ਰੋਡ ਚਿਹੇੜੂ ਆਦਿ ਹਾਜਰ ਸਨ।ਸਤਿਗੁਰੂ ਰਵਿਦਾਸ ਪਬਲਿਕ ਸਕੂਲ ਮੈਨੇਜਮੈਂਟ ਕਮੇਟੀ ਰਜਿ. ਜੈਤੇਵਾਲੀ ਜਿਲ੍ਹਾ ਜਲੰਧਰ ਵਲੋਂ ਕzzਾਂਤੀ ਟੀ.ਵੀ. ਅਤੇ ਸਹਿਜਲ ਸਟੂਡੀਓ, ਕੁੱਕੂ ਸਟੂਡੀਓ ਵਲੋਂ ਸਾਰੇ ਪ੍ਰੋਗਰਾਮ ਦਾ ਲਾਈਵ ਟੈਲੀਕਾਸਟ ਕੀਤਾ ਗਿਆ। ਡੇਰਾ ਚਿਹੇੜੂ ਵਿਖੇ ਪਹੁੰਚਣ ਤੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।ਇਸ ਸਮੇਂ  ਚਾਹ ਪਕੌੜਿਆ ਅਤੇ ਗੁਰੁ ਕਾ ਅਤੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਪ੍ਰਧਾਨ ਸੀਤਲ ਸਿੰਘ ਢੰਡਾ, ਮਿਸਤਰੀ ਭੁੱਲਾ ਰਾਮ, ਧਰਮਪਾਲ, ਰੋਸ਼ਨ ਢੰਡਾ, ਜਸਵਿਦਰ ਬਿੱਲਾ, ਪ੍ਰਵੀਨ ਕੁਮਾਰ, ਪ੍ਰਕਾਸ਼ ਸੁਆਣ, ਸੂਬੇਦਾਰ ਲੈਂਬਰ ਸਿੰਘ, ਰਜਿੰਦਰ ਝਿੰਮ, ਮਦਨ ਦਕੋਹਾ ਅਤੇ ਹੋਰ ਕਮੇਟੀ ਮੈਂਬਰ ਹਾਜਰ ਸਨ।ਸਟੇਜ ਸਕੱਤਰ ਦੀ ਭੂਮਿਕਾ ਕਮਲਜੀਤ ਖੋਥੜਾ ਨੇ ਬਾਖੂਬੀ ਨਿਭਾਈ।

No comments: