BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

'ਨਿੱਕਾ ਜ਼ੈਲਦਾਰ' ਪਰਿਵਾਰਿਕ ਕਦਰਾਂ ਤੇ ਕੇਂਦਰਿਤ-ਐਮੀ ਵਿਰਕ

ਤਹਾਨੂੰ ਹੰਸਾਉਣ-ਗੁਦਗੁਦਾਨ ਦੇ ਲਈ 30 ਸਿਤੰਬਰ ਨੂੰ ਹੋ ਰਹੀ ਹੈ ਰਿਲੀਜ਼
ਜਲੰਧਰ 28 ਸਤੰਬਰ (ਜਸਵਿੰਦਰ ਆਜ਼ਾਦ)- ਪਟਿਆਲਾ ਮੋਸ਼ਨ ਪਿਕਚਰਸ ਲੈ ਕੇ ਆਏ ਹਨ ਆਪਣੀ ਨਵੀਂ ਪੰਜਾਬੀ ਫਿਲਮ 'ਨਿੱਕਾ ਜ਼ੈਲਦਾਰ' ਜੋ ਜਲਦ ਹੀ ਰਿਲੀਜ਼ ਹੋਣ ਵਾਲੀ ਹੈ ਇਸ ਰੋਮਾੰਟਿਕ ਕਾਮੇਡੀ ਅਤੇ ਫੈਮਲੀ ਡਰਾਮਾ ਵਿੱਚ ਐਮੀ ਵਿਰਕ ਲੀਡ ਰੋਲ ਵਿੱਚ ਨਜ਼ਰ ਆਉਣਗੇ ਅਤੇ ਇਸ ਦਾ ਨਿਰਦੇਸ਼ਨ ਕੀਤਾ ਹੈ ਸਿਮਰਨਜੀਤ ਸਿੰਘ ਨੇ ਜੋ ਇਸ ਤੋਂ ਪਹਿਲਾਂ ਸੁਪਰਹਿੱਟ ਫਿਲਮ 'ਅੰਗ੍ਰੇਜ਼' ਬਣਾ ਚੁੱਕੇ ਹਨ ਫਿਲਮ ਦਾ ਨਿਰਮਾਣ ਕੀਤਾ ਹੈ ਅਮਨੀਤ ਸ਼ੇਰ ਸਿੰਘ ਨੇ ਇਸ ਦੀ ਕਹਾਣੀ, ਪਟਕਥਾ ਅਤੇ ਸੰਵਾਦ ਲਿਖੇ ਹਨ ਜਗਦੀਪ ਸਿੱਧੂ ਨੇ ਬਾਕੀ ਮੁੱਖ ਕਿਰਦਾਰਾਂ ਵਿੱਚ ਨਜ਼ਰ ਆਉਣਗੇ ਸੋਨਮ ਬਾਜਵਾ, ਨਿਰਮਲ ਰਿਸ਼ੀ, ਕਰਮਜੀਤ ਅਨਮੋਲ, ਨਿਸ਼ਾ ਬਾਨੋ, ਪਰਮਿੰਦਰ ਗਿੱਲ, ਸੋਨੀਆ ਕੌਰ, ਕਿਸ਼ੋਰ ਸ਼ਰਮਾ ਅਤੇ ਗੁਰਮੀਤ ਸਾਜਨ ਫਿਲਮ ਦੇ ਸਹਾਇਕ-ਨਿਰਮਾਤਾ ਹਨ ਰਮਨੀਤ ਸ਼ੇਰ ਸਿੰਘ ਅਤੇ ਸਹਿ-ਨਿਰਮਾਤਾ ਹਨ ਗੁਰਜੋਤ ਢੀਂਡਸਾ ਅਤੇ ਹਰਸਿਮਰਨ ਵੜੈਚ
ਐਮੀ ਨੇ ਮੀਡਿਆ ਨੂੰ ਦੱਸਿਆ ਕਿ ਇਹ ਫਿਲਮ ਪਿਆਰ ਅਤੇ ਪਰਿਵਾਰਿਕ ਕਦਰਾਂ ਦੀ ਗੱਲ ਕਰਦੀ ਹੈ ਅਤੇ ਕਈ ਲੋਕਾਂ ਨੂੰ ਪ੍ਰੇਰਿਤ ਕਰੇਗੀ ਮੈਨੂੰ ਇਸ ਪ੍ਰੋਜੈਕਟ ਦਾ ਹਿੱਸਾ ਹੋਣ ਤੇ ਮਾਣ ਹੈ ਕਿਉਂਕਿ ਇਹ ਕਦਰਾਂ ਦੀ ਗੱਲ ਸਹੀ ਮਾਇਨੇ ਵਿੱਚ ਕਰਦੀ ਹੈ ਅਤੇ ਸਮਾਜ ਨੂੰ ਕੁਝ ਬਹੁਤ ਹੀ ਅਰਥ ਪੂਰਨ ਦੇ ਰਹੀ ਹੈ ਮੈਨੂੰ ਯਕੀਨ ਹੈ ਕਿ ਫਿਲਮ ਬਾਕਸ ਆਫਿਸ ਤੇ ਬੇਹਤਰੀਨ ਪਰਫਾਰਮ ਕਰੇਗੀ ਅਤੇ ਪੰਜਾਬੀ ਸਿਨੇਮਾ ਵਿੱਚ ਮੀਲ ਦਾ ਪੱਥਰ ਸਾਬਿਤ ਹੋਵੇਗੀ।
ਸੋਨਮ ਬਾਜਵਾ ਦੇ ਲਈ ਇਸ ਫਿਲਮ ਦੇ ਲਈ ਸ਼ੂਟ ਕਰਨਾ ਕਿਸੇ ਛੁੱਟੀ ਤੇ ਜਾਣ ਵਰਗਾ ਸੀ। ਉਨਾਂ ਨੇ ਕਿਹਾ ਕਿ ਉਨਾਂ ਨੇ ਸ਼ੂਟ ਦਾ ਬਹੁਤ ਆਨੰਦ ਮਾਣਿਆ ਅਤੇ ਫਿਲਮ ਮੇਕਿੰਗ ਨਾਲ ਜੁੜੀਆਂ ਕਈ ਨਵੀਆਂ ਗੱਲਾਂ ਸਿੱਖੀਆਂ ਰਿਲੀਜ਼ ਨੂੰ ਲੈ ਕੇ ਉਹ ਕਾਫੀ ਉਤਸਾਹਿਤ ਨਜ਼ਰ ਆਈ ਅਤੇ ਮੰਨਦੀ ਹਨ ਕਿ ਇਹ ਉਨਾਂ ਦੇ ਕੈਰੀਅਰ ਗ੍ਰਾਫ ਨੂੰ ਹੋਰ ਉੱਚਾ ਲੈ ਕੇ ਜਾਵੇਗੀ।
ਨਿਰਦੇਸ਼ਕ ਸਿਮਰਨਜੀਤ ਸਿੰਘ ਇੰਡਸਟਰੀ ਦਾ ਜਾਣਿਆ-ਪਹਿਚਾਣਿਆ ਨਾਮ ਹੈ ਅਤੇ ਫਿਲਮ-ਮੇਕਰਸ ਦੀ ਉਸ ਸ਼੍ਰੇਣੀ ਵਿਚੋਂ ਹਨ ਜੋ ਫ਼ਿਲਮਾਂ ਦੇ ਵੱਡੇ ਪੈਮਾਨੇ ਤੋਂ ਜਿਆਦਾ ਚੰਗੀ ਸਕ੍ਰਿਪਟ ਵਿੱਚ ਵਿਸ਼ਵਾਸ ਰੱਖਦੇ ਹਨ ਉਨਾਂ ਨੇ ਕਿਹਾ ਕਿ ਮੈਨੂੰ ਇਸ ਸਕ੍ਰਿਪਟ ਨੇ ਬਹੁਤ ਆਕਰਸ਼ਿਤ ਕੀਤਾ ਅਤੇ ਮੈਨੂੰ ਇਸ ਨੂੰ ਫਿਲਮ ਦੀ ਸ਼ਕਲ ਦੇਣ ਦੇ ਲਈ ਰਾਜੀ ਹੋਣ ਵਿੱਚ ਜਿਆਦਾ ਸਮਾਂ ਨਹੀਂ ਲੱਗਿਆ ਮੈਂ ਕਿਸਮਤ ਮੰਦ ਹਾਂ ਕਿ ਮੇਰੇ ਆਲੇ-ਦੁਆਲੇ ਜਗਦੀਪ ਸਿੱਧੂ ਵਰਗੇ ਲੋਕ ਹਨ ਜਿਨਾਂ ਨੂੰ ਚੰਗਾ ਲਿਖਣ ਦਾ ਇੰਨਾ ਪੈਸ਼ਨ ਅਤੇ ਟੈਲੇਂਟ ਉੱਪਰ ਵਾਲੇ ਨੇ ਬਖਸ਼ਿਆ ਹੈ। ਨਿਰਮਾਤਾ ਅਮਨੀਤ ਸ਼ੇਰ ਸਿੰਘ ਨੇ ਪੂਰੀ ਟੀਮ ਦੀ ਸਰਾਹਣਾ ਕੀਤੀ ਅਤੇ ਕਿਹਾ ਕਿ ਪੰਜਾਬੀ ਸਿਨੇਮਾ ਵਿੱਚ ਇਹ ਫਿਲਮ ਇੱਕ ਮੀਲ ਦਾ ਪੱਥਰ ਹੋਵੇਗੀ ਇਹ ਪੂਰੇ ਪਰਿਵਾਰ ਦੇ ਨਾਲ ਬੈਠ ਕੇ ਫਿਲਮ ਦੇਖਣ ਵਾਲੇ ਦੌਰ ਨੂੰ ਦੁਹਰਾਏਗੀ। ਫਿਲਮ ਦਾ ਸੰਗੀਤ ਜਤਿੰਦਰ ਸ਼ਾਹ ਨੇ ਕੰਪੋਜ਼ ਕੀਤਾ ਹੈ ਅਤੇ ਗੀਤਾਂ ਦੇ ਬੋਲ ਲਿਖੇ ਹਨ ਹੈਪੀ ਰਾਏਕੋਟੀ ਅਤੇ ਮਨਿੰਦਰ ਕੈਲੀ ਨੇ ਐਮੀ ਵਿਰਕ, ਹੈਪੀ ਰਾਏਕੋਟੀ ਅਤੇ ਪ੍ਰਭ ਗਿੱਲ ਨੇ ਗੀਤਾਂ ਨੂੰ ਆਪਣੀ ਆਵਾਜ਼ ਨਾਲ ਸਜਾਇਆ ਹੈ ਇਸ ਫਿਲਮ ਨੂੰ ਪਟਿਆਲਾ, ਨਾਭਾ, ਬੱਸੀ ਪਠਾਣਾ ਅਤੇ ਲੇਹ ਵਿੱਚ 40 ਦਿਨ ਦੇ ਸ਼ੈਡਿਊਲ ਦੇ ਦੌਰਾਨ ਸ਼ੂਟ ਕੀਤਾ ਗਿਆ ਸੀ ਇਹ 30 ਸਿਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

No comments: