BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਅਜ਼ਾਦੀ ਵਾਲੇ ਦਿਨ ਘਰੋ ਗਿਆ ਮੰਗਤ ਅਜੇ ਤੱਕ ਘਰ ਨਹੀ ਪਹੁੰਚਿਆ

ਪੁਲਿਸ ਵੱਲੋ ਰਿਪੋਰਟ ਦਰਜ, ਭਾਲ ਜਾਰੀ
ਫਾਈਲ ਫੋਟੋ-ਗੁਮਸ਼ੁਦਾ ਮੰਗਤ ਸਿੰਘ
ਗੁਰੂਹਰਸਹਾਏ 7 ਸਤੰਬਰ (ਮਨਦੀਪ ਸਿੰਘ ਸੋਢੀ)- ਲਾਗਲੇ ਪਿੰਡ ਲਖਮੀਰਪੁਰਾ ਦੇ ਨੋਜਵਾਨ ਮੰਗਤ ਸਿੰਘ ਪੁੱਤਰ ਟਹਿਲ ਸਿੰਘ ਦਾ ਗੁੰਮ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਗੁਮਸ਼ੁਦਗੀ ਦੀ ਥਾਣਾ ਗੁਰੂਹਰਸਹਾਏ ਵਿਖੇ ਰਿਪੋਰਟ ਮੁਤਾਬਕ ਮਨਦੀਪ ਕੋਰ ਪਤਨੀ ਮੰਗਤ ਸਿੰਘ ਨੇ ਦੱਸਿਆ ਕਿ ਉਸਦਾ ਪਤੀ 15 ਅਗਸਤ 2016 ਨੂੰ ਸਵੇਰ ਵੇਲੇ ਘਰੋ ਬਿਨਾਂ ਦੱਸੇ ਚਲਾ ਗਿਆ ਜੋ ਕਿ ਅੱਜ ਤੱਕ ਘਰ ਵਾਪਸ ਨਹੀ ਪਰਤਿਆ ਉਸਨੇ ਦੱਸਿਆ ਕਿ ਉਸਦੀ ਉਮਰ 24 ਸਾਲ ਕੱਦ ਕਰੀਬ ਪੋਣੇ ਛੇ ਫੁੱਟ ਉਸਦੀ ਸੱਜੀ ਬਾਹ ਤੇ ਸੇਵਕ ਲਿਖਿਆ ਹੋਇਆ ਹੈ ਤੇ ਉਹ ਦਿਮਾਗੀ ਤੋਰ ਤੇ ਵੀ ਕਮਜੋਰ ਹੈ ਤੇ ਅੱਗੇ ਵੱਲ ਨੂੰ ਝੁੱਕ ਕੇ ਤੁਰਦਾ ਹੈ ਉਸਨੇ ਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਪ੍ਰੈਸ ਜਰੀਏ ਮੰਗਤ ਸਿੰਘ ਦਾ ਪਤਾ ਦੱਸਣ ਵਾਲੇ ਨੂੰ 11000/- ਰੁਪਏ ਇਨਾਮ ਵਜੋ ਦੇਣ ਦਾ ਵਾਅਦਾ ਕੀਤਾ ਜਾਣਕਾਰੀ ਦੇਣ ਲਈ ਮੋਬਾਇਲ ਨੰਬਰ 9814315012, 01685230100 ਤੇ ਸੰਪਰਕ ਕਰਨ ਲਈ ਕਿਹਾ।

No comments: