BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਵਰਨਕਾਰਾਂ ਨੂੰ ਬੀ. ਸੀ. ਸੈਲ ਵਿਚ ਸ਼ਾਮਲ ਕਰਨ 'ਤੇ ਜ਼ਿਲੇ ਦੇ ਅਕਾਲੀ ਭਾਜਪਾ ਲੀਡਰਾਂ ਦਾ ਸਨਮਾਨ

ਅਕਾਲੀ ਦਲ ਅਤੇ ਭਾਜਪਾ ਲੀਡਰਾਂ ਨੂੰ ਸਨਮਾਨਿਤ ਕਰਦੇ ਹੋਏ ਭੀਮ ਸੈਨ, ਪ੍ਰਵੀਨ ਲੱਕੀ ਤੇ ਸਵਰਨਕਾਰ ਸੰਘ ਦੇ ਨੁਮਾਇੰਦੇ।
ਪਟਿਆਲਾ 17 ਸਤੰਬਰ (ਬਿਊਰੋ)- ਪੰੰਜਾਬ ਦੀ ਅਕਾਲੀ ਭਾਜਪਾ ਸਰਕਾਰ ਵਲੋਂ ਪਿਛਲੇ ਦਿਨੀਂ ਕੈਬਨਿਟ ਵਿਚ ਬਿੱਲ ਪਾਸ ਕਰਨ ਤੋਂ ਬਾਅਦ ਸਵਰਨਕਾਰਾਂ ਨੂੰ ਬੀ. ਸੀ. ਸੈਲ ਵਿਚ ਸ਼ਾਮਲ ਕਰਨ ਦੇ ਫੈਸਲੇ ਤੋਂ ਸਵਰਨਕਾਰਾਂ ਵਿਚ ਭਾਰੀ ਖੁਸ਼ੀ ਦੀ ਲਹਿਰ ਹੈ, ਇਸ ਲਈ ਉਹ ਤਹਿ ਦਿਲ ਤੋਂ ਅਕਾਲੀ ਭਾਜਪਾ ਸਰਕਾਰ ਦਾ ਧੰਨਵਾਦ ਕਰ ਰਹੇ ਹਨ। ਇਸ ਮੌਕੇ ਸਵਰਨਕਾਰ ਸੰਘ ਦੇ ਜ਼ਿਲਾ ਪ੍ਰਧਾਨ ਭੀਮ ਸੈਨ ਤੇ ਤਹਿਸੀਲ ਪ੍ਰਧਾਨ ਪ੍ਰਵੀਨ ਕੁਮਾਰ ਲੱਕੀ ਦੀ ਅਗਵਾਈ ਹੇਠ ਯੂੂਥ ਅਕਾਲੀ ਦਲ ਮਾਲਵਾ ਜ਼ੋਨ ਦੇ ਪ੍ਰਧਾਨ ਹਰਪਾਲ ਜੁਨੇਜਾ ਅਤੇ ਸ਼ਹਿਰੀ ਪ੍ਰਧਾਨ ਕੁਲਵਿੰਦਰ ਸਿੰਘ ਵਿੱਕੀ ਰਿਵਾਜ, ਐਸ. ਕੇ. ਦੇਵ, ਵਰੁਨ ਜਿੰਦਲ ਆਦਿ ਨੂੰ ਇਕ ਸਾਦੇ ਸਮਾਗਮ ਵਿਚ ਸਿਰੋਪਾਓ ਪਾ ਕੇ ਅਤੇ ਲੱਡੂ ਨਾਲ ਮੂੰਹ ਮਿੱਠਾ ਕਰਵਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਐਸ. ਐਚ. ਓ. ਕੋਤਵਾਲੀ ਗੁਰਪ੍ਰੀਤ ਸਿੰਘ ਭਿੰਡਰ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਭੀਮ ਸੈਨ ਅਤੇ ਲੱਕੀ ਨੇ ਕਿਹਾ ਕਿ ਪਿਛਲੇ 25 ਸਾਲਾਂ ਤੋਂ ਸਵਰਨਕਾਰਾਂ ਨੂੰ ਬੀ. ਸੀ. ਸੈਲ ਵਿਚ ਸ਼ਾਮਲ ਕਰਨ ਲਈ ਸੰਘਰਸ਼ ਚੱਲ ਰਿਹਾ ਸੀ ਪਰ ਹੁਣ ਪੂਰੇ 25 ਸਾਲ ਬਾਅਦ ਉੁਨਾਂ ਦੇ ਇਸ ਸੰਘਰਸ਼ ਅਤੇ ਮਿਹਨਤ ਨੂੰ ਫਲ ਮਿਲਿਆ ਹੈ ਜਦੋਂ ਪੰੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਵਰਨਕਾਰਾਂ ਨੂੰ ਬੀ. ਸੀ. ਸੈਲ ਵਿਚ ਸ਼ਾਮਲ ਕਰਕੇ ਉੁਨਾਂ ਦੇ ਇਸ ਸੰਘਰਸ਼ ਦੀ ਬਹੁਤ ਵੱਡੀ ਕੀਮਤ ਪਾਈ ਹੈ। ਉੁਨਾਂ ਕਿਹਾ ਕਿ ਆਉੁਣ ਵਾਲੇ ਸਮੇਂ ਵਿਚ ਸਵਰਨਕਾਰ ਸੰਘ ਦੇ ਨੁਮਾਇੰਦੇ ਇਸ ਸੰਬੰਧੀ ਜ਼ਿਲੇ ਭਰ ਵਿਚ ਮੀਟਿੰਗਾਂ ਕਰਕੇ ਸਵਰਨਕਾਰਾਂ ਦੇ ਹਿੱਤਾਂ ਪ੍ਰਤੀ ਜਾਗਰੁਕ ਕਰਨਗੇ। ਇਸ ਮੌਕੇ ਬੀਰ ਚੰਦ ਖੁਰਮੀ, ਸ਼ਾਮ ਲਾਲ, ਤਰਲੋਚਨ ਸਿੰਘ, ਦਰਸ਼ਨ ਲਾਲ, ਜਸਪਾਲ ਸਿੰਘ, ਦਵਿੰਦਰ ਕੁਮਾਰ, ਸੁਸ਼ੀਲ ਸੇਠ, ਚਮਨ ਲਾਲ, ਪਵਨ ਕੁਮਾਰ, ਮਨਪ੍ਰੀਤ ਸਿੰਘ, ਸਚਿਨ ਵਰਮਾ, ਰਵੀਨ ਕੁਮਾਰ, ਅਸ਼ੋਕ ਕੁਮਾਰ, ਵਿਜੇ ਵਰਮਾ, ਵਿਕਾਸ ਕੁਮਾਰ, ਪਵਨ ਰਾਜਪੂਤ ਆਦਿ ਸਵਰਨਕਾਰ ਸੰਘ ਦੇ ਨੁਮਾਇੰਦੇ ਵੱਡੀ ਗਿਣਤੀ ਵਿਚ ਹਾਜ਼ਰ ਸਨ।

No comments: