BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜਲੰਧਰ ਦਾ ਹਰ ਘਰ ਗੰਦਗੀ ਤੋਂ ਰਹਿਤ ਹੋਵੇਗਾ-ਡੀ. ਸੀ ਜਲੰਧਰ

  • 12 ਕਰੋੜ ਦੀ ਲਾਗਤ ਨਾਲ ਬਣਨਗੇ 250 ਪਿੰਡਾਂ ਵਿੱਚ ਪਖਾਨੇ
  • ਦਸੰਬਰ ਤੱਕ ਜਲੰਧਰ ਜਿਲਾ ਹੋਵੇਗਾ ਖੁੱਲੇ ਵਿੱਚ ਸ਼ੌਚ ਮੁਕਤ
  • ਮਿਸ਼ਨ ਸਵੱਛ ਪੰਜਾਬ ਤਹਿਤ ਜਲੰਧਰ ਦੇ 250 ਪਿੰਡਾਂ ਵਿੱਚ ਪਖਾਨੇ ਬਣਾਉਣ ਦਾ ਕੰਮ ਸ਼ੁਰੂ- ਡੀ. ਸੀ ਜਲੰਧਰ
  • 05 ਸਤੰਬਰ 2016 ਦੇ ਦਿਨ ਹੀ ਜਲੰਧਰ ਵਿੱਚ ਬਣਾਏ ਗਏ, ਅੱਠ ਹਜਾਰ ਪਖਾਨੇ
  • ਪਿੰਡ ਬੋਲੀਨਾਂ ਅਤੇ ਜੋਹਲਾਂ ਵਿੱਚ ਸਰਪੰਚ ਗੁਰਦੀਪ ਸਿੰਘ, ਯੂਥ ਆਗੂ ਲਖਵੀਰ ਸਿੰਘ ਜੋਹਲ, ਸਤਪਾਲ ਸਿੰਘ ਜੋਹਲ ਵੱਲੋਂ ਡੀ.ਸੀ ਜਲੰਧਰ ਅਤੇ ਹੋਰ ਪ੍ਰਸ਼ਾਸ਼ਨਕ ਅਧਿਕਾਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ
ਪਖਾਨੇ ਬਣਾਉਣ ਦੀ ਮੁਹਿੰਮ ਦੀ ਸ਼ੁਰੂਆਤ ਕਰਦੇ ਡੀ.ਸੀ ਜਲੰਧਰ ਕੇ.ਕੇ ਯਾਦਵ, ਨਾਲ ਸਰਪੰਚ ਗੁਰਦੀਪ ਸਿੰਘ, ਲਖਵੀਰ ਸਿੰਘ ਜੋਹਲ ਯੂਥ ਆਗੂ, ਪੰਪਲੇਟ ਰਾਹੀਂ ਮਿਸ਼ਨ ਸਵੱਛ ਪੰਜਾਬ ਬਾਰੇ ਜਾਗਰੂਕ ਕਰਦੇ ਸ਼ਿਖਾ ਭਗਤ ਏ.ਡੀ.ਸੀ ਜਰਨਲ ਜਲੰਧਰ।
ਆਦਮਪੁਰ ਜੰਡੂ ਸਿੰਘਾ 5 ਸਤੰਬਰ (ਅਮਰਜੀਤ ਸਿੰਘ)- ਸਰਕਲ ਪਤਾਰਾ ਜਲੰਧਰ ਦੇ ਪਿੰਡ ਬੋਲੀਨਾਂ ਦੋਆਬਾ ਅਤੇ ਜੋਹਲਾਂ ਵਿੱਚ ਮਿਸ਼ਨ ਸਵੱਛ ਪੰਜਾਬ ਦੇ ਤਹਿਤ 47 ਪਖਾਨੇ ਬਣਾਉਣ ਦੇ ਕੰਮ ਦੀ ਸ਼ੁਰੂਆਤ ਡੀ.ਸੀ ਜਲੰਧਰ ਸ਼੍ਰੀ ਕਮਲ ਕਿਸ਼ੋਰ ਯਾਦਵ ਨੇ ਪਿੰਡ ਵਿੱਚ ਵਿਸ਼ੇਸ਼ ਤੋਰ ਤੇ ਪੁੱਜ ਕੇ ਕੀਤੀ। ਪਿੰਡ ਬੋਲੀਨਾਂ ਦੋਆਬਾ ਵਿੱਚ ਭਜਨ ਕੁਮਾਰ ਪੁੱਤਰ ਦੋਲਤ ਰਾਮ, ਰਮਨਦੀਪ ਪੁੱਤਰੀ ਰੇਸ਼ਮ ਲਾਲ ਵਾਸੀ ਪਿੰਡ ਬੋਲੀਨਾਂ, ਅਤੇ ਜੋਹਲਾਂ ਵਿੱਚ ਅਜੀਤ ਸਿੰਘ ਪੁੱਤਰ ਬਲਵੰਤ ਸਿੰਘ ਦੇ ਘਰ ਵਿੱਚ ਡੀ.ਸੀ ਜਲੰਧਰ ਨੇ ਕਹੀ ਨਾਲ ਟੱਕ ਲਗਾ ਕੇ ਪਖਾਨੇ ਬਣਾਉਣ ਦੀ ਮੁਹਿੰਮ ਦਾ ਸ਼ੁੱਭ ਅਰੰਭ ਕੀਤਾ। ਡੀ. ਸੀ ਕਮਲ ਕਿਸ਼ੋਰ ਯਾਦਵ ਅਤੇ ਹੋਰ ਪ੍ਰਸ਼ਾਸ਼ਨਕ ਅਧਿਕਾਰੀਆਂ ਦਾ ਸਰਪੰਚ ਗੁਰਦੀਪ ਸਿੰਘ ਫੰਗੂੜਾ, ਦੋਆਬਾ ਜੋਨ ਮੀਤ ਪ੍ਰਧਾਨ ਯੂਥ ਅਕਾਲੀ ਦਲ ਜਲੰਧਰ ਲਖਵੀਰ ਸਿੰਘ ਜੋਹਲ, ਸਤਪਾਲ ਸਿੰਘ ਜੋਹਲ ਸਾਬਕਾ ਸਰਪੰਚ, ਵੱਲੋਂ ਵਿਸ਼ੇਸ਼ ਸਨਮਾਨ ਅਤੇ ਸਵਾਗਤ ਕੀਤਾ। ਇਸ ਮੋਕੇ ਤੇ ਉਨਾਂ ਨਾਲ ਸ਼ਿਖਾ ਭਗਤ ਏ.ਡੀ.ਸੀ ਜਰਨਲ, ਐਸ.ਸੀ ਜਲੰਧਰ ਆਰ.ਕੇ ਤਲਵਾਰ, ਐਕਸੀਅਨ ਜਲੰਧਰ ਪਰਮਜੀਤ ਸਿੰਘ ਸੈਣੀ, ਨਾਇਬ ਤਹਿਸੀਲਦਾਰ ਆਦਮਪੁਰ ਸ਼ੀ ਪ੍ਰਦੀਪ ਕੁਮਾਰ, ਬੀ.ਡੀ.ਉ ਮਹੇਸ਼ ਕੁਮਾਰ, ਕਾਨੂੰਗੋ ਮਨਦੀਪ ਸਿੰਘ, ਡੀ.ਪੀ.ਆਰ.ਉ ਗੁਰਮੀਤ ਸਿੰਘ ਧੁੱਗਾ ਜਲੰਧਰ ਅਤੇ ਹੋਰ ਜਿਲਾ ਪ੍ਰਸ਼ਾਸਨਕ ਅਧਿਕਾਰੀ ਵਿਸ਼ੇਸ਼ ਤੋਰ ਤੇ ਪੁੱਜੇ। ਪਿੰਡ ਜੋਹਲਾਂ ਵਿੱਚ ਕਰਵਾਏ ਗਏ, ਇਕ ਵਿਸ਼ੇਸ਼ ਸਮਾਗਮ ਦੋਰਾਨ ਡੀ. ਸੀ. ਜਲੰਧਰ ਸ਼੍ਰੀ ਕੇ.ਕੇ ਯਾਦਵ ਨੇ ਪ੍ਰੈਸ ਨਾਲ ਗੱਲਬਾਤ ਦੋਰਾਨ ਦਸਿਆ ਕਿ ਪਿੰਡ ਬੋਲੀਨਾਂ ਵਿੱਚ 39 ਪਖਾਨੇ, ਅਤੇ ਪਿੰਡ ਜੋਹਲਾਂ ਵਿੱਚ 8 ਪਖਾਨੇ ਬਣਾਏ ਜਾ ਰਹੇ ਹਨ, ਅਤੇ ਇਸੇ ਮਿਸ਼ਨ ਸਵੱਛ ਪੰਜਾਬ ਤਹਿਤ ਪੂਰੇ ਜਿਲਾ ਜਲੰਧਰ ਵਿੱਚ 22 ਹਜਾਰ ਪਖਾਨੇ ਬਣਾਉਣ ਦਾ ਟੀਚਾ ਹੈ। ਜਿਨਾਂ ਵਿੱਚੋਂ ਤਿੰਨ ਹਜਾਰ ਬਣਾਏ ਜਾ ਚੁੱਕੇ ਹਨ। ਬਾਕੀ 19 ਹਜਾਰ ਵਿਚੋਂ ਅੱਜ 05 ਸਤੰਬਰ ਨੂੰ ਹੀ ਜਲੰਧਰ ਦੇ ਵੱਖ ਵੱਖ ਪਿੰਡਾਂ ਵਿੱਚ 8 ਹਜਾਰ ਪਖਾਨੇ ਬਣਾਏ ਗਏ ਹਨ। ਜੋ ਕਿ 15 ਤੋਂ 20 ਦਿਨਾਂ ਦੇ ਵਿੱਚ ਵਿੱਚ ਜਲੰਧਰ ਵਾਸੀਆਂ ਦੇ ਬਣ ਕੇ ਤਿਆਰ ਹੋ ਜਾਣਗੇ। ਇਨਾਂ ਤੋਂ ਬਾਅਦ 8 ਹਜਾਰ ਪਖਾਨੇ ਹੋਰ ਬਣਾਉਣ ਦਾ ਕੰਮ ਸ਼ੁਰੂ ਹੋਵੇਗਾ, ਅਤੇ ਇਹ ਮਿਸ਼ਨ 2016 ਵਿੱਚ ਹੀ ਪੂਰਾ ਕਰ ਲਿਆ ਜਾਵੇਗਾ। ਉਨਾਂ ਕਿਹਾ ਕਿ ਸਾਡੀਆਂ ਮਾਤਾਵਾਂ, ਭੈਣਾਂ, ਬਚਿਆਂ, ਅਤੇ ਬਜੁਰਗਾਂ ਨੂੰ ਖੁੱਲੇ ਵਿੱਚ ਹਰ ਰੋਜ ਖੇਤਾਂ ਵਿੱਚ ਬਾਹਰ ਜਾਣਾ ਪੈਦਾਂ ਸੀ, ਜਿਸ ਨਾਲ ਗੰਦਗੀ ਤੇ ਮੱਖੀਆਂ ਬੈਠਣ ਨਾਲ ਲੋਕ ਬੀਮਾਰ ਹੁੰਦੇ ਸਨ। ਪਰ ਹੁਣ ਸਰਕਾਰ ਦੀ ਮੱਦਦ ਨਾਲ ਹਰ ਘਰ ਵਿੱਚ ਪਖਾਨੇ ਬਨਣ ਨਾਲ ਜਿੱਥੇ ਲੋਕਾਂ ਨੂੰ ਬੀਮਾਰੀਆਂ ਤੋ ਨਿਜਾਤ ਮਿਲੇਗੀ, ਉਥੇ ਸਾਡੀਆਂ ਭੈਣਾਂ, ਮਤਾਵਾਂ, ਨੂੰ ਖੁੱਲੇ ਵਿੱਚ ਬਾਹਰ ਨਹੀਂ ਜਾਣਾ ਪਵੇਗਾ। ਇਸ ਮੋਕੇ ਤੇ ਸੁਧੀਰ ਕਾਲਰਾ ਜੇ. ਈ ਸੈਕਟਰੀ ਪੰਚਾਇਤ ਚਰਨਜੀਤ ਸਿੰਘ, ਐਸ.ਐਚ.ਉ ਪਤਾਰਾ ਤਰਸੇਮ ਲਾਲ, ਸੰਮਤੀ ਮੈਂਬਰ ਮੋਹਨ ਲਾਲ ਬੋਲੀਨਾਂ, ਪੰਚ ਰਾਮ ਮੂਰਤੀ, ਪੰਚ ਗੁਰਜੀਤ ਬਾਘਾ, ਸਰਵਣ ਰਾਮ, ਪ੍ਰੀਤਮ ਸਿੰਘ, ਸੋਹਣ ਲਾਲ, ਹਰਦੇਵ ਪਾਲ, ਜੱਸੀ ਅਤੇ ਪਿੰਡ ਜੋਹਲਾ ਵਿਖੇ ਪੰਚ ਲਖਵੀਰ ਸਿੰਘ ਜੋਹਲ, ਸਰਪੰਚ ਹਰਮੇਸ਼ ਕੁਮਾਰ ਜੋਹਲਾਂ, ਸਤਪਾਲ ਸਿੰਘ ਜੋਹਲ, ਦਵਿੰਦਰ ਸਿੰਘ ਬੁਡਿਆਣਾ, ਭਾਗ ਮੱਲ, ਦਿਆਲ ਸਿੰਘ, ਮਨਜਿੰਦਰ ਪਾਲ ਪੰਚ, ਪੰਚ ਕੁਲਵਿੰਦਰ ਕੁਮਾਰ, ਪੰਚ ਗੁਰਬਚਨ ਸਿੰਘ ਪੰਚ ਸੋਡੀ, ਸਿਮਰ ਦਾਸ, ਰੂਪ ਲਾਲ, ਰਵਿੰਦਰ ਸਿੰਘ, ਸ਼ਿੰਗਾਰਾ ਰਾਮ, ਸੰਤੋਖ ਸਿੰਘ, ਨਿਰਮਲ ਸਿੰਘ, ਅਤੇ ਹੋਰ ਹਾਜਰ ਸਨ।

No comments: