BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਜਿੱਤ ਵਿੱਚ ਹੋਵੇਗਾ ਨੌਜਵਾਨਾਂ ਦਾ ਅਹਿਮ ਯੋਗਦਾਨ-ਬੱਬੀ ਬਾਦਲ

ਨੌਜਵਾਨਾਂ ਵੱਲੋਂ ਬੱਬੀ ਬਾਦਲ ਅਤੇ ਹਰਪਾਲ ਜੂਨੇਜਾਂ ਦਾ ਸਨਮਾਨ
ਹਰਸੁਖਇੰਦਰ ਸਿੰਘ ਬੱਬੀ ਬਾਦਲ ਤੇ ਹਰਪਾਲ ਜੂਨੇਜਾਂ ਦਾ ਸਨਮਾਨ ਕਰਦੇ ਹੋਏ ਹਲਕਾ ਅਜੀਤਗੜ ਦੇ ਨੌਜਵਾਨ
ਚੰਡੀਗੜ੍ਹ 16 ਸਤੰਬਰ (ਬਲਜੀਤ ਰਾਏ)- ਸ੍ਰੋਮਣੀ ਅਕਾਲੀ ਦੱਲ ਵੱਲੋਂ ਪੰਜਾਬ ਦੇ ਲੋਕਾਂ ਅਤੇ ਨੋਜਵਾਨ ਪੀੜ੍ਹੀ ਦੀ ਤਰੱਕੀ ਲਈ ਕੀਤੇ ਜਾ ਰਹੇ ਕੰਮਾਂ ਕਰਕੇ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਨੂੰ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ ਅਤੇ ਨਿੱਤ ਸੈਕੜਿਆਂ ਦੀ ਗਿਣਤੀ ਨਾਲ ਨੌਜਵਾਨ ਅਕਾਲੀ ਦਲ ਨਾਲ ਜੁੜ ਰਹੇ ਹਨ। ਜਿਸ ਦੇ ਚਲਦਿਆਂ ਵਿਰੋਧੀ ਪਾਰਟੀਆਂ ਦੀ ਨੀਦ ਹਰਾਮ ਹੋ ਚੁੱਕੀ ਹੈ ਅਤੇ ਬੋਖਲਾਹਟ ਵਿੱਚ ਹਨ। ਇਹ ਸ਼ਬਦ ਦਾ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ ਦੇ ਕੌਮੀ ਮੁੱਖ ਬੁਲਾਰੇ ਸੀਨੀਅਰ ਮੀਤ ਪ੍ਰਧਾਨ ਤੇ ਮੁੱਖ ਸੇਵਾਦਾਰ ਹਰਸੁਖਇੰਦਰ ਸਿੰਘ ਬੱਬੀ ਬਾਦਲ ਤੇ ਮਾਲਵਾ ਜ਼ੌਨ 2 ਦੇ ਪ੍ਰਧਾਨ ਹਰਪਾਲ ਜੂਨੇਜਾਂ ਨੇ ਅਜੀਤਗੜ੍ਹ ਵਿਖੇ ਨੋਜਵਾਨਾਂ ਦੀ ਮੀਟਿੰਗ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖੇ ਬੱਬੀ ਬਾਦਲ ਨੇ ਕਿਹਾ ਕਿ ਅਗਲੀਆਂ ਚੌਣਾਂ ਵਿੱਚ ਨੌਜਵਾਨਾ ਦਾ ਅਹਿਮ ਯੋਗਦਾਨ ਹੋਵੇਗਾ ਅਤੇ ਅਕਾਲੀ ਦਲ ਦੀ ਜਿੱਤ ਦੀ ਹੈਟਰਿਕ ਦਾ ਸਿਹਰਾ ਨੋਜਵਾਨਾਂ ਨੂੰ ਮਿਲੇਗਾ। ਬੱਬੀ ਬਾਦਲ ਨੇ ਕਿਹਾ ਕਿ ਚੌਣਾਂ ਵਿੱਚ ਕਈ ਨੌਜਵਾਨ ਨੇਤਾਂ ਪਾਰਟੀ ਵਿੱਚ ਉੱਭਰ ਕੇ ਆਉਣਗੇ। ਜੋ ਅਕਾਲੀ ਦਲ ਬਾਦਲ ਦੀ ਜਿੱਤ ਨੂੰ ਸੂਨਿਸਚਤ ਬਣਾਉਣ ਵਿੱਚ ਕੜ੍ਹੀ ਮਿਹਨਤ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹੀ ਨੌਜਵਾਨ ਸ਼੍ਰੋਮਣੀ ਅਕਾਲੀ ਦਲ ਨੂੰ ਜਿੱਤਾ ਕੇ ਕਾਂਗਰਸ ਅਤੇ ਆਪ ਪਾਰਟੀ ਨੂੰ ਉਸ ਦੀ ਠੀਕ ਜਗ੍ਹਾਂ ਦਿੱਲੀ ਵਾਪਸੀ ਦਾ ਰਾਸਤਾ ਦਿਖਾਉਣਗੇ। ਕਿੳਂੁਕਿ ਜਨਤਾ ਇਹਨਾਂ ਦੀ ਘਿਣੋਣੀਆਂ ਚਾਲਾਂ ਸਮਝ ਚੁੱਕੀ ਹੈ ਇਨ੍ਹਾਂ ਦਾ ਮਕਸਦ ਸਿਰਫ ਤੇ ਸਿਰਫ ਪੰਜਾਬ ਵਿੱਚ ਰਾਜ ਕਰਨਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ 9 ਸਾਲਾਂ ਵਿੱਚ ਪੰਜਾਬ ਨੇ ਪੂਰੇ ਸੰਸਾਰ ਵਿੱਚ ਆਪਣੀ ਧਾਕ ਜਮਾਂ ਲਈ ਹੈ। ਬੱਬੀ ਬਾਦਲ ਨੇ ਕਿਹਾ ਕਿ ਉਹ ਜਲਦੀ ਹੀ ਵਿਰੋਧੀ ਪਾਰਟੀ ਆਪ ਅਤੇ ਕਾਂਗਰਸ ਦੀ ਪੰਜਾਬ ਵਿਰੋਧੀ ਨੀਤੀਆਂ 'ਤੋਂ ਲੋਕਾਂ ਨੂੰ ਜਾਣੂ ਕਰਵਾਉਣਗੇ। ਇਸ ਮੌਕੇ ਤੇ ਉਨਾਂ ਨਾਲ ਰਸਨ ਸਿੰਘ, ਸਮਸ਼ੇਰ ਸਿੰਘ, ਚਰਨਜੀਤ ਸਿੰਘ ਸਾਬਕਾ ਸਰਪੰਚ, ਸਰਬਜੀਤ ਸਿੰਘ ਸਾਬਕਾ ਸਰਪੰਚ, ਗੁਰਦੀਪ ਸਿੰਘ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆਂ, ਸੁਖਚੈਨ ਸਿੰਘ ਲਾਲੜੂ, ਪਰਦੀਪ ਸਿੰਘ ਦੱਪਰ, ਗੁਰਮੀਤ ਸਿੰਘ, ਕੁਲਵੰਤ ਸਿੰਘ, ਜਸਪਾਲ ਸਿੰਘ ਸਾਬਕਾ ਸਰਪੰਚ, ਇਕਬਾਲ ਸਿੰਘ ਸਰਪੰਚ, ਗੁਰਪੀਤ ਸਿੰਘ ਸਾਬਕਾ ਸਰਪੰਚ, ਸਵਿੰਦਰ ਸਿੰਘ ਛਿੰਦੀ, ਹਰਜੀਤ ਸਿੰਘ ਜਿੱਤੀ, ਮੁਖਤਿਆਰ ਸਿੰਘ, ਨਰਿੰਦਰ ਸਿੰਘ, ਕਰਮਜੀਤ ਸਿੰਘ, ਗੁਰਪਾਲ ਸਿੰਘ, ਸੁਰਿੰਦਰ ਸਿੰਘ ਧੰਦੋਤਾ, ਕੇਵਲ ਸਿੰਘ, ਕੁਲਬੀਰ ਸਿੰਘ, ਜਗਰੂਪ ਸਿੰਘ, ਬਲਦੇਵ ਸਿੰਘ ਢਿਲੋ, ਗੁਰਜਿੰਦਰ ਸਿੰਘ, ਹਰਜੋਤ ਸਿੰਘ ਆਦਿ ਹਾਜਰ ਸਨ।

No comments: