BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸ਼੍ਰੋਮਣੀ ਅਕਾਲੀ ਦਲ ਨੂੰ ਤੀਜੀ ਵਾਰ ਸਰਕਾਰ ਵਿੱਚ ਲਿਆਉਣ ਲਈ ਹਰ ਕੁਰਬਾਨੀ ਕਰਨਗੇ ਪਾਰਟੀ ਦੇ ਨੌਜਵਾਨ ਵਰਕਰ-ਬੱਬੀ ਬਾਦਲ

ਬੱਬੀ ਬਾਦਲ ਨੇ ਨੌਜਵਾਨ ਆਗੂਆਂ ਨੂੰ ਦਿੱਤੇ ਨਿਯੁਕਤੀ ਪੱਤਰ
ਹਰਸੁਖਇੰਦਰ ਸਿੰਘ ਬੱਬੀ ਬਾਦਲ ਵਿਧਾਨ ਸਭਾ ਹਲਕਾ ਮੋਹਾਲੀ ਦੇ ਨੌਜਵਾਨਾਂ ਨੂੂੰ ਨਿਯੁਕਤੀ ਪੱਤਰ ਦਿੰਦੇ ਹੋਏ।
ਚੰਡੀਗੜ੍ਹ 22 ਸਤੰਬਰ (ਬਲਜੀਤ ਰਾਏ)- ਅੱਜ ਵਿਧਾਨ ਸਭਾ ਹਲਕਾ ਮੋਹਾਲੀ ਵਿੱਚ ਸ਼੍ਰੋਮਣੀ ਯੂਥ ਅਕਾਲੀ ਦਲ ਨੂੰ ਮਜਬੂਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੁੱਖ ਬੁਲਾਰੇ ਸੀਨੀਅਰ ਮੀਤ ਪ੍ਰਧਾਨ 'ਤੇ ਮੁੱਖ ਸੇਵਾਦਾਰ ਸਰਦਾਰ ਹਰਸੁੱਖਇੰਦਰ ਸਿੰਘ ਬੱਬੀ ਬਾਦਲ ਨੇ ਇੱਕ ਸਮਾਗਮ ਵਿੱਚ ਮੋਹਾਲੀ ਯੂਥ ਦੇ ਜਿਲ੍ਹਾ ਪ੍ਰਧਾਨ ਸਤਿੰਦਰ ਸਿੰਘ ਗਿੱਲ ਨਾਲ ਮਿਲ ਕੇ ਤਕਰੀਬਨ 25 ਨੌਜਵਾਨਾਂ ਨੂੰ ਅਹੁਦੇਦਾਰੀਆਂ ਪ੍ਰਦਾਨ ਕੀਤੀਆਂ। ਅੱਜ ਨਿਯੁਕਤ ਕੀਤੇ ਗਏ ਅਹੁਦੇਦਾਰਾਂ ਵਿੱਚ ਜਗਰੂਪ ਸਿੰਘ ਸਿਆਊ, ਰਾਜਿੰਦਰ ਸਿੰਘ ਧਰਮਗੜ, ਰਜਿੰਦਰ ਸਿੰਘ ਧਰਮਗੜ, ਹਰਮੀਤ ਸਿੰਘ, ਗੁਰਜੰਟ ਸਿੰਘ ਗਡਾਣਾ, ਜ਼ਸਵੰਤ ਸਿੰਘ ਠਸਕਾ, ਅਮਰਿੰਦਰ ਸਿੰਘ ਜੁਝਾਰ ਨਗਰ, ਜ਼ਸਵੀਰ ਸਿੰਘ ਬਹਿਲੋਲਪੁਰ, ਪਰਸੋਤਮ ਸਿੰਘ ਸਾਮਪੁਰ, ਮਲਕੀਤ ਸਿੰਘ ਮਨੌਲੀ, ਗੁਰਦੀਪ ਸਿੰਘ ਨੋਨੀ, ਦਮਨਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਗੁਰਵਿੰਦਰ ਸਿੰਘ, ਦਲਬਾਗ ਸਿੰਘ, ਕੇਵਲ ਸਿੰਘ ਝਾਮਪੁਰ ਆਦਿ ਨੂੰ ਮੀਤ ਪ੍ਰਧਾਨ, ਦੀਦਾਰ ਸਿੰਘ ਬਾਕਰਪੁਰ, ਜ਼ਸਵੀਰ ਸਿੰਘ ਗੀਗੇ ਮਾਜਰਾ, ਦਲਬੀਰ ਸਿੰਘ ਚਾਊ ਮਾਜਰਾ, ਸੰਦੀਪ ਸਿੰਘ ਸੋਹਾਣਾ, ਜ਼ਸਪਾਲ ਸਿੰਘ ਸਨੈਟਾ, ਗੁਰਪ੍ਰੀਤ ਸਿੰਘ ਝਾਮਪੁਰ ਆਦਿ ਨੂੰ ਸੰਗਠਨ ਸਕੱਤਰ ਦੇ ਅਹੁਦੇ ਵਜੋ ਨਿਯੁਕਤ ਕੀਤਾ। ਬੱਬੀ ਬਾਦਲ ਨੇ ਕਿਹਾ ਕਿ ਪਾਰਟੀ ਦੇ ਨੌਜਵਾਨ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ  ਨਾਲ ਮੌਢੇ ਨਾਲ ਮੌਢਾ ਜ਼ੋੜ ਕੇ ਖੜੇ ਹਨ ਅਤੇ ਪਾਰਟੀ ਦੀ ਸਰਕਾਰ ਬਣਾਉਣ ਲਈ ਹਰ ਕੁਰਬਾਨੀ ਕਰਨ ਨੂੰ ਤਿਆਰ ਹਨ। ਉਨ੍ਹਾਂ ਕਿਹਾ ਕਿ ਸਰਦਾਰ ਸਤਿੰਦਰ ਸਿੰਘ ਗਿੱਲ ਸਲਾਘਾਯੋਗ ਤਰੀਕੇ ਨਾਲ ਜਿਲ੍ਹੇ ਦੀ ਸੇਵਾ ਨਿਭਾ ਰਹੇ ਹਨ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੱਭ ਤੋਂ ਵੱਧ ਨੌਜਵਾਨਾ ਦਾ ਮਾਣ ਰੱਖਣ ਵਾਲੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਹੈ। ਜਿਸ ਨੂੰ ਮੁੱਢ ਤੋਂ ਹੀ ਨੌਜਵਾਨ ਵਰਗ ਨੂੰ ਪਾਰਲੀਮੈਂਟ ਅਤੇ ਅੇਸੈੱਬਲੀ ਚੋਣਾ ਵਿੱਚ ਟਿਕਟਾ ਦੇ ਕੇ ਕਾਮਯਾਬ ਬਣਾਇਆ। ਇਹ ਸੰਭਵ ਕੀਤਾ ਸਰਦਾਰ ਸੁਖਬੀਰ ਸਿੰਘ ਬਾਦਲ ਪਾਰਟੀ ਪ੍ਰਧਾਨ ਦੀ ਦੂਰਨਦੇਸੀ ਸੋਚ ਨੇ, ਜੋ ਨੌਜਵਾਨ ਵਰਗ ਦੀ ਹਿੰਮਤ ਅਤੇ ਕਾਰਜਸ਼ੈਂਲੀ ਨੂੰ ਪਹਿਚਾਣਦੇ ਹੋਏ ਹਰ ਪਾਸੇ ਨੌਜਵਾਨਾ ਨੂੰ ਨੁਮਾਇੰਦਗੀ ਦਿੱਤੀ ਗਈ। ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਜਥੇਬੰਦੀ ਵਿੱਚ ਹੋਵੇ, ਬਲਾਂਕ ਸੰਮਤੀ ਜ਼ਿਲਾ ਪ੍ਰੀਸ਼ਦ ਜਾਂ ਐਮ. ਸੀ. ਚੋਣਾ ਵਿੱਚ। ਪੰਜਾਬ ਦੇ ਨੌਜਵਾਨਾ ਦੀ ਮੁੱਢ 'ਤੋਂ ਹੀ ਅਕਾਲੀ ਦਲ ਵਿੱਚ ਦਿਲਚਸਪੀ ਰਹੀ ਹੈ। ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦੱਲ ਵੱਲਂੋ ਪੰਜਾਬ ਦੇ ਲੋਕਾਂ ਅਤੇ ਨੋਜਵਾਨ ਪੀੜ੍ਹੀ ਦੀ ਤਰੱਕੀ ਲਈ ਕੀਤੇ ਜਾ ਰਹੇ ਕੰਮਾਂ ਕਰਕੇ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਨੂੰ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ ਅਤੇ ਨਿੱਤ ਸੈਕੜਿਆਂ ਦੀ ਗਿਣਤੀ ਨਾਲ ਨੌਜਵਾਨ ਅਕਾਲੀ ਦਲ ਨਾਲ ਜੁੜ ਰਹੇ ਹਨ। ਇਨ੍ਹਾਂ ਅਹੁਦੇਦਾਰਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਯੂਥ ਅਕਾਲੀ ਦਲ ਨੂੰ ਮਜਬੂਤ ਕਰਨ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੀ ਦੇ ਦਿਸਾ ਨਿਰਦੇਸਾ ਅਨੁਸਾਰ ਬੱਬੀ ਬਾਦਲ ਦੀ ਅਗਵਾਈ ਵਿੱਚ ਕੰਮ ਕਰਦੇ ਰਹਿਣਗੇ। ਇਸ ਮੋਕੇ ਤੇ ਜਗਿੰਦਰ ਸਿੰਘ ਸਲੈਚ ਸਾਬਕਾ ਸ਼ਹਿਰੀ ਪ੍ਰਧਾਨ, ਵਿੱਕੀ ਪਰੋਚਾ, ਗੁਰਪ੍ਰੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਯੂਥ ਅਕਾਲੀ ਦਲ, ਇਕਬਾਲ ਸਿੰਘ ਜਨਰਲ ਸਕੱਤਰ, ਸੁਖਪ੍ਰੀਤ ਸਿੰਘ ਬਾਕਰਪੁਰ, ਗੁਰਪ੍ਰੀਤ ਸਿੰਘ, ਸੁਖਦੇਵ ਸਿੰਘ ਪਜੇਟਾ, ਬਾਬਾ ਨਰਿੰਦਰ ਸਿੰਘ ਜੀ, ਮੁਖਤਿਆਰ ਸਿੰਘ, ਹਨੀ ਸਿੰਘ, ਜ਼ਸਵੀਰ ਸਿੰਘ ਮਜਾਤ, ਗੁਰਪ੍ਰੀਤ ਸਿੰਘ ਜ਼ੋਨੀ, ਅੋਮ ਪ੍ਰਕਾਸ ਸਾਬਕਾ ਸਰਪੰਚ ਬਡਮਾਜਰਾ, ਰਣਬੀਰ ਸਿੰਘ ਸਾਬਕਾ ਪੰਚ, ਸੁਰਮੁੱਖ ਸਿੰਘ ਸਾਬਕਾ ਸਰਪੰਚ, ਰਜਿੰਦਰ ਸਿੰਘ ਧਰਮਗੜ, ਸੁਖਵਿੰਦਰ ਸਿੰਘ ਗਿੱਲ, ਗੁਰਪ੍ਰੀਤ ਸਿੰਘ ਸਿੱਧੂ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆ, ਤੇਜੀ ਰੰਗੀਆਂ, ਸੁਖਚੈਨ ਸਿੰਘ ਲਾਲੜ, ਪਰਦੀਪ ਸਿੰਘ ਦੱਪਰ, ਇਕਬਾਲ ਸਿੰਘ, ਹਰਭਾਗ ਸਿੰਘ, ਜਗਜੀਤ ਸਿੰਘ, ਹਰਜਿੰਦਰ ਸਿੰਘ ਆਦਿ ਹਾਜਰ ਸਨ।

No comments: