BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੰਗੀਤ ਚੇਤਨਾ ਸਭਾ ਮੁਕੰਦਪੁਰ ਵੱਲੋਂ 'ਗ਼ਜ਼ਲ ਗਾਇਕੀ' ਤੇ ਅਗਲਾ ਪ੍ਰੋਗਰਾਮ ਕਰਵਾਉਣ ਦਾ ਫੈਸਲਾ

ਬੰਗਾ 11 ਸਤੰਬਰ (ਜਸਵਿੰਦਰ ਆਜ਼ਾਦ)- ਅੱਜ ਮਿਤੀ 11-09-2016 ਨੂੰ ਸੰਗੀਤ ਚੇਤਨਾ ਸਭਾ ਮੁਕੰਦਪੁਰ ਦੀ ਮਾਸਿਕ ਮੀਟਿੰਗ ਸਭਾ ਦੇ ਚੇਅਰਮੈਨ ਪ੍ਰੋ. ਸ਼ਮਸ਼ਾਦ ਅਲੀ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਸਭਾ ਵੱਲੋਂ ਪਹਿਲਾਂ ਕਰਵਾਏ ਗਏ ਪ੍ਰੋਗਰਾਮ 'ਉਸਤਾਦ ਸੁਬੀਆ ਖਾਂ ਸ਼ਾਸਤਰੀ ਸੰਮੇਲਨ' ਦੇ ਸਬੰਧ ਵਿੱਚ ਆਪਣੀਆਂ ਖੂਬੀਆਂ ਅਤੇ ਕਮੀਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਆਉਣ ਵਾਲੇ ਪ੍ਰੋਗਰਾਮਾਂ ਦੀ ਕਾਮਯਾਬੀ ਲਈ ਸਭਾ ਦੇ ਸਾਰੇ ਮੈਂਬਰਾਂ ਨੇ ਆਪ-ਆਪਣੀ ਰਾਇ ਦਿੱਤੀ ਵਾਲੇ ਪਹਿਲੇ ਸੰਗੀਤ ਸਮਾਰੋਹ ਬਾਰੇ ਵਿਚਾਰ ਵਟਾਂਦਰਾ ਕਰਦੇ ਹੋਏ ਫੈਸਲਾ ਕੀਤਾ ਗਿਆ ਕਿ ਅਗਲ ਪ੍ਰੋਗਰਾਮ ਗ਼ਜ਼ਲ ਗਾਇਕੀ ਤੇ ਕਰਵਾਇਆ ਜਾਵੇ। ਇਹ ਪ੍ਰੋਗਰਾਮ 16-10-2016 ਨੂੰ ਕਰਵਾਉਣ ਦਾ ਫੈਸਲਾ ਕੀਤਾ ਗਿਆ। ਜਿਸ ਤਰ੍ਹਾਂ ਪਹਿਲਾਂ ਵੀ ਦੱਸਿਆ ਜਾ ਚੁੱਕਾ ਹੈ ਕਿ ਇਸ ਸਭਾ ਦਾ ਮੁੱਖ ਮੰਤਵ ਆਮ ਲੋਕਾਂ ਵਿੱਚ ਸੰਗੀਤ ਦੀ ਚੇਤਨਾ ਪੈਦਾ ਕਰਨਾ ਹੈ ਅਤੇ ਸਭਾ ਨੇ ਭਾਰਤੀ ਸੰਗੀਤ ਦੀਆਂ ਮੂਲ ਵੰਨਗੀਆਂ ਨੂੰ ਲੋਕਾਂ ਦੇ ਰੁ-ਬ-ਰੂ ਕਰਕੇ ਇਸ ਨੂੰ ਸਾਕਾਰ ਕਰਨਾ ਹੈ। ਇਸ ਸੋਚ ਨੂੰ ਮੁੱਖ ਰੱਖਦੇ ਹੋਏ ਇਸ ਸਭਾ ਨੇ ਫੈਸਲਾ ਕੀਤਾ ਹੈ ਕਿ ਇਹ ਪ੍ਰੋਗਰਾਮ ਮੁਕੰਦਪੁਰ ਤੋਂ ਇਲਾਵਾ ਹੋਰ ਅਲੱਗ-ਅਲੱਗ ਸਥਾਨਾਂ ਤੇ ਵੀ ਕਰਵਾਏ ਜਾਣ ਤਾਂ ਕਿ ਜ਼ਿਆਦਾ ਲੋਕਾਂ ਨੂੰ ਸੁਚੇਤ ਕੀਤਾ ਜਾ ਸਕੇ।ਬਹੁਤ ਜਲਦੀ ਹੀ ਇਹ ਫੈਸਲਾ ਕਰ ਲਿਆ ਜਾਵੇਗਾ ਕਿ ਇਹ ਪ੍ਰੋਗਰਾਮ ਕਿਸ ਜਗ੍ਹਾ ਤੇ ਹੋਵੇਗਾ। ਮੀਟਿੰਗ ਵਿੱਚ ਪ੍ਰੋ.ਰਾਮਪਾਲ ਬੰਗਾ,ਖਜਾਨਚੀ ਸ਼੍ਰੀ ਕੇਵਲ ਕ੍ਰਿਸ਼ਨ, ਸਕੱਤਰ ਸ਼੍ਰੀ ਪਰਮਜੀਤ, ਪ੍ਰਧਾਨ ਰਾਇ ਬਹਾਦਰ ਸਿੰਘ, ਉਪ-ਪ੍ਰਧਾਨ ਗ਼ੁਲਾਮ ਅਲੀ ਤੋਂ ਇਲਾਵਾ ਸੁੱਖਾ ਨੂਰਮਹਿਲ ਅਤੇ ਸਭਾ ਦੇ ਬਾਕੀ ਮੈਂਬਰਾਂ ਵਿੱਚੋਂ ਰਾਜੇਸ਼ ਕੁਮਾਰ, ਸਤਿੰਦਰ ਸਿੰਘ, ਸਾਹਿਲ ਟੰਡਨ, ਸੁਖਵਿੰਦਰ ਸਿੰਘ ਲੋਈ, ਸਾਹਿਲ ਅਤੇ ਪਰਦੀਪ ਚੌਂਕਰੀਆ ਵੀ ਹਾਜ਼ਿਰ ਸਨ।

No comments: