BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਫੌਜੀ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਪ੍ਰਨੀਤ ਕੌਰ ਦੀ ਅਗਵਾਈ ਹੇਠ ਕਾਂਗਰਸੀਆਂ ਨੇ ਕੱਢਿਆ ਕੈਂਡਲ ਮਾਰਚ

ਸ਼ਹੀਦਾਂ ਦੀ ਯਾਦ ਵਿਚ ਕੈਂਡਲ ਮਾਰਚ ਕੱਢਦੇ ਹੋਏ ਪ੍ਰਨੀਤ ਕੌਰ ਤੇ ਹੋਰ ਕਾਂਗਰਸੀ ਆਗੂ
ਪਟਿਆਲਾ 20 ਸਤੰਬਰ (ਬਿਊਰੋ)- ਜੰਮੂ ਕਸ਼ਮੀਰ ਦੇ ਉੜੀ ਵਿਚ ਪਾਕਿਸਤਾਨ ਤੋਂ ਆਏ ਹੋਏ ਅੱਤਵਾਦੀਆਂ ਨੇ ਫੌਜ ਦੇ ਬੇਸ ਕੈਂਪ 'ਤੇ ਹਮਲਾ ਕਰਕੇ 20 ਦੇ ਲਗਭਗ ਜਾਂਬਾਜ਼ ਸੈਨਿਕਾਂ ਨੂੰ ਸ਼ਹੀਦ ਕਰ ਦਿੱਤਾ, ਉਨਾਂ ਦੀ ਲਾਸਾਨੀ ਸ਼ਹਾਦਤ ਨੂੰ ਸਲਾਮ ਕਰਦੇ ਹੋਏ ਜ਼ਿਲਾ ਕਾਂਗਰਸ ਕਮੇਟੀ ਪਟਿਆਲਾ ਅਤੇ ਸ਼ਹਿਰ ਦੇ ਆਮ ਲੋਕਾਂ ਵਲੋਂ ਪਟਿਆਲਾ ਦੀ ਵਿਧਾਇਕ ਪ੍ਰਨੀਤ ਕੌਰ ਦੀ ਅਗਵਾਈ ਹੇਠ ਕਿਲਾ ਚੌਕ ਤੋਂ ਲੈ ਕੇ ਅਨਾਰਦਾਨਾ ਚੌਕ ਤੱਕ ਇਕ ਕੈਂਡਲ ਮਾਰਚ ਕੱਢਿਆ। ਇਸ ਮੌਕੇ ਪ੍ਰਨੀਤ ਕੌਰ ਦੇ ਨਾਲ ਕੁੱਝ ਸਾਬਕਾ ਸੈਨਿਕਾਂ ਅਤੇ ਕਰਨਲਾਂ ਨੇ ਵੀ ਭਾਗ ਲਿਆ, ਜਿਨਾਂ ਵਿਚ ਪ੍ਰਮੁੱਖ ਤੌਰ 'ਤੇ ਲੈਫਟੀਲੈਂਟ ਜਨਰਲ ਰਿਟਾਇਰ ਚੇਤਇੰਦਰ ਸਿੰਘ, ਬ੍ਰਿਗੇਡੀਅਰ ਰਿਟਾ. ਸੀ. ਐਸ. ਹਰੀਕਾ, ਕਰਨਲ ਰਿਟਾ. ਜੋਰਾਵਰ ਸਿੰਘ, ਕਰਨਲ ਰਿਟਾ. ਰਵੀ ਬਰਾੜ ਅਤੇ ਕਰਨਲ ਰਿਟਾ. ਭਾਗ ਸਿੰਘ ਪੰਜਾਬ ਪ੍ਰਦੇਸ਼ ਕਾਂਗਰਸ ਐਕਸ ਸਰਵਿਸਮੈਨ ਦੇ ਚੇਅਰਮੈਨ ਅਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਕੇ. ਕੇ. ਸ਼ਰਮਾ ਨੇ ਵੀ ਇਸ ਕੈਂਡਲ ਮਾਰਚ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਪ੍ਰਨੀਤ ਕੌਰ ਨੇ ਕਿਹਾ ਕਿ ਚੋਣਾ ਤੋਂ ਪਹਿਲਾਂ ਨਰਿੰਦਰ ਮੋਦੀ ਨੇ ਰੈਲੀਆਂ ਵਿਚ ਪਾਕਿਸਤਾਨ ਨੂੰ ਸਬਕ ਸਿਖਾਉਣ ਦੀਆਂ ਗੱਲਾਂ ਕਹੀਆਂ ਸਨ ਪਰ ਚੋਣਾਂ ਜਿੱਤਣ ਤੋਂ ਬਾਅਦ ਉਨਾਂ ਨੇ ਆਪਣਾ ਰੁਖ ਨਰਮ ਕਰ ਲਿਆ, ਜਿਸ ਦੇ ਫਲਸਰੂਪ ਪਾਕਿਸਤਾਨ ਵਲੋਂ ਲਗਾਤਾਰ ਭਾਰਤ ਵਿਚ ਅੱਤਵਾਦੀ ਹਮਲਿਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਜਿਨਾਂ ਸੈਨਿਕਾਂ ਨੇ ਦੇਸ਼ ਦੀ ਰੱਖਿਆ ਕਰਦੇ ਹੋਏ ਆਪਣੀ ਸ਼ਹਾਦਤ ਦਿੱਤੀ ਹੈ, ਪੂਰਾ ਦੇਸ਼ ਉਨਾਂ ਦੀ ਇਸ ਸ਼ਹਾਦਤ ਨੂੰ ਸਲਾਮ ਕਰਦੇ ਹੋਏ ਸਾਰੀ ਉਮਰ ਯਾਦ ਰੱਖੇਗਾ। ਇਸ ਦੇ ਨਾਲ ਹੀ ਉਨਾਂ ਮੋਦੀ ਸਰਕਾਰ 'ਤੇ ਹਮਲਾ ਬੋਲਦਿਆਂ ਕਿਹਾ ਕਿ 56 ਇੰਚ ਵਾਲੇ ਸੀਨੇ ਦੀ ਗੱਲ ਕਰਨ ਵਾਲੇ ਮੋਦੀ ਹੁਣ ਇਸੇ 56 ਇੰਚ ਦੇ ਸੀਨੇ ਨਾਲ ਪਾਕਿਸਤਾਨ ਨੂੰ ਸਬਕ ਸਿਖਾਉਣ ਕਿਉਂਕਿ ਭਾਜਪਾ ਸ਼ਾਸ਼ਨਕਾਲ ਦੌਰਾਨ ਭਾਰਤ ਵਿਚ ਅੱਤਵਾਦੀਆਂ ਦੇ ਹਮਲੇ ਬਹੁਤ ਵਧੇ ਹਨ, ਜਿਸ ਨਾਲ ਬਹੁਤ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ। ਮੋਦੀ ਸਰਕਾਰ ਦੀ ਢਿੱਲਮੱਠ ਨੀਤੀ ਕਾਰਨ ਹੀ ਇਸ ਸਰਕਾਰ ਨੇ ਪਾਕਿਸਤਾਨ ਦੇ ਖਿਲਾਫ ਅਜੇ ਤੱਕ ਕੋਈ ਐਕਸ਼ਨ ਨਹੀਂ ਲਿਆ, ਜਿਸ ਨਾਲ ਪਾਕਿਸਤਾਨ ਦੇ ਹੌਂਸਲੇ ਲਗਾਤਾਰ ਵੱਧ ਰਹੇ ਹਨ। ਇਸ ਮੌਕੇ ਜ਼ਿਲਾ ਪ੍ਰਧਾਨ ਪ੍ਰੇਮ ਕਿਸ਼ਨ ਪੁਰੀ, ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਕੇ. ਕੇ. ਸ਼ਰਮਾ, ਸੰਜੀਵ ਸ਼ਰਮਾ ਬਿੱਟੂ, ਕੇ. ਕੇ. ਮਲਹੋਤਰਾ, ਅਨਿਲ ਮੰਗਲਾ, ਨਰੇਸ਼ ਦੁੱਗਲ, ਨੰਦ ਲਾਲ ਗੁਰਾਬਾ, ਸੰਤੋਖ ਸਿੰਘ, ਸੁਖਦੇਵ ਮਹਿਤਾ, ਵੇਦ ਕਪੂਰ, ਕਿਰਨ ਢਿੱਲੋਂ, ਮਹੇਸ਼ ਸ਼ਰਮਾ ਪਿੰਕੀ, ਅਸ਼ਵਨੀ ਕਪੂਰ ਮਿੱਕੀ, ਜਸਬੀਰਇੰਦਰ ਸਿੰਘ ਢੀਂਡਸਾ, ਅਤੁਲ ਜੋਸ਼ੀ, ਪਵਨ ਡਾਬੀ, ਗਿੰਨੀ ਨਾਗਪਾਲ, ਯੋਗਿੰਦਰ ਯੋਗੀ, ਹਰਵਿੰਦਰ ਨਿੱਪੀ, ਮਾਸਟਰ ਨਿਰੰਜਨ ਦਾਸ, ਅਨਿਲ ਮਹਿਤਾ, ਐਸ. ਐਸ. ਵਾਲੀਆ, ਕੇ. ਕੇ. ਸਹਿਗਲ ਐਸ. ਬੀ. ਓ. ਪੀ., ਕਿਸ਼ਨ ਚੰਦ ਬੁੱਧੂ, ਅਮਰਜੀਤ ਕੌਰ ਭੱਠਲ, ਵਿਜੇ ਕੂਕਾ, ਬਿੱਲੂ ਬੇਦੀ, ਵਿਨੋਦ ਅਰੋੜਾ ਕਾਲੂ, ਸੰਜੀਵ ਸ਼ਰਮਾ ਹੈਪੀ, ਰਜਨੀ ਸ਼ਰਮਾ, ਨਰੇਸ਼ ਵਰਮਾ, ਸਤੀਸ਼ ਕੰਬੋਜ, ਨਰਿੰਦਰ ਸਹਿਗਲ, ਐਡ. ਗੁਰਦੀਪ ਸਿੰਘ, ਪਰਮਜੀਤ ਚੌਧਰੀ, ਕਾਕਾ ਭਲਵਾਨ, ਜਸਵਿੰਦਰ ਜੁਲਕਾ, ਰਾਜੇਸ਼ ਮੰਡੋਰਾ, ਸ਼ੇਰ ਖਾਨ, ਗਿਆਨ ਚੰਦ, ਗੋਪਾਲ ਸਿੰਗਲਾ, ਨਰੇਸ਼ ਵਰਮਾ, ਸੋਹਨ ਲਾਲ ਜ਼ਖਮੀ, ਸੰਦੀਪ ਮਲਹੋਤਰਾ, ਨਿਖਿਲ ਕਾਕਾ, ਸੰਜੇ ਹੰਸ, ਬਿੱਟੂ ਜਲੋਟਾ, ਨਰਿੰਦਰ ਪੱਪਾ, ਮਹਿੰਦਰ ਸਿੰਘ, ਗੁਰਕਿਰਪਾਲ ਸਿੰਘ, ਐਸ. ਕੇ. ਦੀਵਾਨ, ਗੋਪੀ ਰੰਗੀਲਾ, ਮੋਹਨ ਸ਼ਰਮਾ, ਐਡਵੋਕੇਟ ਸ਼ੈਲਿੰਦਰ ਮੋਂਟੀ, ਗਿਆਨ ਚੰਦ, ਰਜਨੀ ਸ਼ਰਮਾ, ਰਜਿੰਦਰ ਸ਼ਰਮਾ, ਜੋਗਿੰਦਰ ਕੌਰ, ਰਾਜੇਸ਼ ਘਾਰੂ, ਵਰਿੰਦਰ ਦੀਵਾਨ, ਸਚਿਨ ਢੰਡ, ਅਮਿਤ ਕਾਂਸਲ, ਐਸ. ਕੇ. ਦੀਵਾਨ ਆਦਿ ਹਾਜ਼ਰ ਸਨ।

No comments: