BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇੇ ਆਖਰੀ ਦਿਨ ਬਾਬੂ ਜੀ ਨਾਟਕ ਵਿੱਚ ਨਾਟਕੀ ਕਲਾਕਾਰ ਦੀ ਜ਼ਿੰਦਗੀ ਦਿਖਾਈ

  • ਬਾਬੂ ਜੀ ਨਾਟਕ ਨਾਲ ਹੋਇਆ ਖਤਮ ਨਾਟਕ ਮਹੋਤਸਵ
  • ਤੀਜੇ ਦਿਨ ਪਰਿਵਰਤਨ ਸਮੂਹ ਨਾਟਕ ਦੇ ਕਲਾਕਾਰਾਂ ਨੇ ਨੌਟੰਕੀ ਦੀ ਘੱਟ ਰਹੀ ਮਹੱਤਤਾ ਬਾਰੇ ਦਰਸਾਇਆ
ਜਲੰਧਰ 11 ਸਤੰਬਰ (ਜਸਵਿੰਦਰ ਆਜ਼ਾਦ)- ਸਮਾਜ ਵਿੱਚ ਨੌਟੰਕੀ ਕਰਨ ਨੂੰ ਕਲੰਕਿਤ ਮੰਨਿਆ ਜਾਣਾ। ਮੌਕਾ ਸੀ ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਸਹਿਯੋਗ ਦੇ ਨਾਲ ਨੋਰਥ ਜੋਨ ਕਲਚਰਲ ਸੈਂਟਰ ਪਟਿਆਲਾ ਵੱਲੋਂ ਬਾਬੂ ਜੀ  'ਤੇ ਮਨਜੀਤ ਕੌਰ ਆਡਿਟੋਰਿਅਮ ਵਿਖੇ ਨਾਟਕ ਦਿਖਾਇਆ ਗਿਆ। ਜਿਸ ਵਿੱਚ ਇਕ ਪਿੰਡ ਦੇ ਵਿਅਕਤੀ ਵਲੋਂ ਨਾਟਕ ਦੇ ਰਾਹ ਵਿੱਚ ਆਉਣ ਵਾਲੀਆਂ ਮੁਸੀਬਤਾ ਨੂੰ ਲਾਂਘ ਕੇ ਕਲਾਕਾਰ ਬੰਨਦਾ ਹੈ। ਜਿਸ ਦੀ ਜ਼ਿੰਦਗੀ ਸੰਘਰਸ਼ ਭਰੀ ਹੁੰਦੀ ਹੈ। ਨਾਲ ਹੀ ਇਸ ਨਾਟਕ ਨੂੰ ਬੋਹੇਮਿਅਨਸ ਥਇਏਟਰਸ ਪਿਯੂਪਿਲ ਦੀ ਸਹਾਇਤਾ  ਨਾਲ ਆਯੋਜਿਤ ਕੀਤਾ ਗਿਆ। ਇਸ ਨਾਟਕ ਵਿੱਚ ਇਕ ਕਲਾਕਾਰ ਦੀ ਨੌਟੰਕੀ ਦੇ ਕਲਾਕਾਰ ਬੰਣਨ ਵਿੱਚ ਆਈ ਮੁਸੀਬਤਾ ਬਾਰੇ ਜਾਣੂ ਕਰਵਾਇਆ।
ਸਾਕਾਰ ਫਾਊਡੇਂਸ਼ਨ ਐਂਡ ਪਰਿਵਰਤਨ ਸਮੂਹ ਨਾਲ ਜੂੜੇ ਸ਼੍ਰੀ ਜ਼ਫ਼ਰ ਸੰਜਰੀ ਵਲੋਂ ਡਾਇਰੈਕਟ ਕੀਤੇ ਬਾਬੂ ਜੀ ਨਾਟਕ ਵਿੱਚ ਇਕ ਕਲਾਕਾਰ ਦੀ ਪੁਤੱਰ ਦੁਆਰਾ ਕਰਵਾਈ ਗਈ ਮੌਤ ਬਾਰੇ ਦਰਸ਼ਾਇਆ ਗਿਆ। ਇਸ ਨਾਟਕ ਵਿੱਚ ਇਕ ਪਿੰਡ ਦੇ ਦਾ ਆਮ ਆਦਮੀ ਗਾਉ ਅਤੇ ਭੈਂਸਾ ਦਾ ਵਪਾਰ ਕਰਦਾ ਹੈ ਅਤੇ ਅੰਦਰੋ ਉਹ ਇਕ ਕਲਾਕਾਰ ਹੈ ਜੋ ਨੌਟੰਕੀ ਕਰਨ ਦਾ ਬਹੁਤ ਸ਼ੋਕੀਨ ਬੁੰਦਾ ਹੈ, ਪਰ ਉਸ ਦਾ ਪਰਿਵਾਰ ਅਤੇ ਸਮਾਜ ਨੌਟੰਕੀ ਨੂੰ ਇਕ ਨੀਚ ਕੰਮ ਸਮਝਦੇ ਸਨ, ਹਾਲਾਂਕਿ ਪੁਰੇ ਸਮਾਜ ਅਤੇ ਪਰਿਵਾਰ ਦੇ ਵਿਰੁਧ ਹੋ ਕੇ ਆਪਣੀ ਨਾਟਕ ਕੰਪਣੀ ਖੋਲਦੇ ਹਨ। ਨਾਲ ਹੀ ਮਾੜੀ ਕਿਸਮਤ ਹੋਣ ਕਰਕੇ ਆਪਣੀ ਹੀ ਧੀ ਦੇ ਵਿਆਹ ਵਿੱਚ ਨੌਟੰਕੀ ਲਈ ਬੁਲਾਉੰਦੇ ਹਨ ਅਤੇ ਨੌਟੰਕੀ ਨੂੰ ਨੀਚ ਕੰਮ ਨੂੰ ਸਮਝਨ ਕਰਕੇ ਅਪਣੇ ਹੀ ਮੁੰਡੇ ਵਲੋਂ ਕਲਾਕਾਰ ਨੂੰ ਸੁਪਾਰੀ ਦੇ ਕੇ ਮਰਾ ਦਿੱਤਾ ਜਾਂਦਾ ਹੈ। ਇਸ ਨਾਟਕ ਦੀ ਖਾਸਿਅਤ ਇਹ ਹੈ ਕਿ ਨੌਟੰਕੀ ਕਰਨਾ ਕੋਈ ਨੀਚ ਅਤੇ ਛੋਟਾ ਕੰਮ ਨਹੀਂ ਹੈ ਅਤੇ ਲੋਕਾਂ ਵਿੱਚ ਨਾਟਕ ਨੂੰ ਸਵੀਕਾਰ ਕਰਣ ਦੀ ਅਪੀਲ ਕੀਤੀ ਗਈ, ਕਾਲਾਕਾਰੰ ਦੀ ਇੱਜਤ ਕਰਨ ਦੀ ਸਿੱਖਿਆ ਦਿੱਤੀ। ਇਸ ਮੌਕੇ 'ਤੇ ਜਲੰਧਰ ਦੇ ਡਿਪਟੀ ਕਮਿਸ਼ਨਰ ਕਮਲ ਕਿਸ਼ੌਰ ਯਾਦਵ ਮੁੱਖ ਮਹਿਮਾਣ ਵਜੋਂ ਪੁਜੇ ਸਨ। ਉਨਾਂ ਕਲਾਕਾਰਾਂ ਵਲੋਂ ਪੇਸ਼ ਕੀਤੇ ਇਕ ਕਲਾਕਾਰ ਦੀ ਕਹਾਣੀ ਦੀ ਤਰੀਫ਼ ਕੀਤੀ ਅਤੇ ਨਾਟਕ ਕਲਾਕਾਰਾਂ ਦੀ ਇਜਤ ਵਧਾਉਣ ਲਈ ਸਮਰਥਣ ਦੀਤਾ। ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਸ. ਚਰਨਜੀਤ ਸਿੰਘ ਚੰਨੀ ਨੇ ਥਇਏਟਰ ਫ਼ੈਸਟੀਵਲ ਦੀ ਸਮਾਪਤੀ ਦਿਵਸ ਮੌਕੇ ਆਏ ਸਾਰੇ ਕਲਾਕਾਰਾਂ ਦਾ ਧੰਨਵਾਦ ਕਰ ਸ਼ੂਭਕਾਮਨਾਵਾਂ ਦਿੱਤੀਆਂ ਅਤੇ ਨਾਟਕ ਵਾਂਗ ਦਰਸ਼ਾਏ ਨਾਟਕਾਂ ਦੀ ਮਹੱਤਤਾ ਵਧਾਉਣ ਦੀ ਅਪੀਲ ਕੀਤੀ।

No comments: