BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੁਲੀਸ ਕਮਿਸ਼ਨਰ ਨੇ ਸਬ-ਇੰਸਪੈਕਟਰ ਤੋੋਂ ਪਦਉੱਨਤ ਹੋ ਕੇ ਇੰਸਪੈਕਟਰ ਬਣੇ ਅਧਿਕਾਰੀਆਂ ਦੇ ਲਗਾਏ ਬੈਜ

ਜਲੰਧਰ 30 ਸਤੰਬਰ (ਜਸਵਿੰਦਰ ਆਜ਼ਾਦ)- ਕਮਿਸ਼ਨਰ ਪੁਲੀਸ ਜਲੰਧਰ ਸ੍ਰੀ ਅਰਪਿਤ ਸ਼ੁਕਲਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੁਲੀਸ ਵਿਭਾਗ ਦੇ ਹਰ ਕੇਡਰ ਵਿੱਚ ਸਮੇਂ ਸਿਰ ਤਰੱਕੀਆਂ ਦੇ ਕੇ ਵਿਭਾਗ ਦੀ ਕਾਰਜ਼ਕੁਸ਼ਲਤਾ ਨੂੰ ਉਸਾਰੂ ਬਣਾਇਆ ਹੈ। ਸਬ-ਇੰਸਪੈਕਟਰ ਤੋ ਪਦਉੱਨਤ ਹੋ ਕੇ ਇੰਸਪੈਕਟਰ ਬਣੇ ਅਧਿਕਾਰੀਆਂ ਦੇ ਬੈਜ ਲਗਾਉਣ ਦੀ ਰਸਮ ਮੌਕੇ ਸ੍ਰੀ ਸ਼ੁਕਲਾ ਨੇ ਕਿਹਾ ਕਿ ਸਮੇਂ ਸਿਰ ਤਰੱਕੀਆਂ ਮਿਲਣ ਸਦਕਾ ਹਰ ਅਧਿਕਾਰੀ ਤੇ ਕਰਮਚਾਰੀ ਉਤਸ਼ਾਹਿਤ ਹੋ ਕੇ ਆਪਣੀਆਂ ਸੇਵਾਵਾਂ ਹੋਰ ਵੀ ਜ਼ਿੰਮੇਵਾਰੀ ਨਾਲ ਨਿਭਾਉਂਦਾ ਹੈ। ਉਨਾਂ ਕਿਹਾ ਕਿ ਹਰ ਅਧਿਕਾਰੀ-ਕਰਮਚਾਰੀ ਦੇ ਸੇਵਾ ਕਾਲ ਵਿੱਚ ਤਰੱਕੀ ਦਾ ਮਿਲਣਾ ਆਪਣੇ ਆਪ ਵਿੱਚ ਖੁਸ਼ੀ ਦਾ ਮੌਕਾ ਹੁੰਦਾ ਹੈ ਜਿਸ ਸਦਕਾ ਅਧਿਕਾਰੀ-ਕਰਮਚਾਰੀ ਆਪਣੇ ਨੌਕਰੀ ਦੇ ਸਮੇਂ ਦੌਰਾਨ ਉਤਸ਼ਾਹਿਤ ਮਹਿਸੂਸ ਕਰਦਾ ਹੈ। ਇਸ ਮੌਕੇ ਏ.ਡੀ.ਸੀ.ਪੀ ਸ੍ਰੀਮਤੀ ਅਮਨੀਤ ਕੌਂਡਲ ਤੇ ਹੋਰ ਅਧਿਕਾਰੀ ਹਾਜ਼ਰ ਸਨ।

No comments: